ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਵਿੱਚ ਹੋਰ ਵੱਡੇ ਫੈਸਲਿਆਂ ‘ਤੇ ਮੋਹਰ ਲਾ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਜੁੜੇ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਅੱਜ ਆਰਥਿਕ ਮਾਮਲਿਆਂ ਬਾਰੇ ਕੁਝ ਫੈਸਲਿਆਂ ਦਾ ਐਲਾਨ ਕੀਤਾ ਗਿਆ ਹੈ। ਇਨ੍ਹਾਂ ਨਾਲ ਆਮ ਲੋਕਾਂ ਲਈ ਵਿੱਤੀ ਲੈਣ-ਦੇਣ ਅਤੇ ਡਿਜੀਟਲ ਲੈਣ-ਦੇਣ ਜਿਥੇ ਸੌਖਾ ਹੋਵੇਗਾ ਅਤੇ ਉਨ੍ਹਾਂ ਨੂੰ ਇਨਸੈਂਟਿਵ ਮਿਲੇਗੀ।
ਕੇਂਦਰੀ ਮੰਤਰੀ ਮੰਡਲ ਨੇ ਤਕਰੀਬਨ 2600 ਕਰੋੜ ਰੁਪਏ ਦੇ ਇਨਸੈਂਟਿਵਸ ਦਾ ਐਲਾਨ ਕੀਤਾ ਹੈ। ਇਸ ਦੇ ਤਹਿਤ ਲੋਕ ਵਿੱਤੀ 2022-23 ਲਈ RUYPAY ਕ੍ਰੈਡਿਟ ਕਾਰਡ ਅਤੇ BHIM UPI ਦੀ ਵਰਤੋਂ ‘ਤੇ ਇਨਸੈਂਟਿਵ ਮਿਲਣਗੇ। ਇਹ ਇਨਸੈਂਟਿਡਵ P2M (ਪਰਸਨ ਟੂਮਰਚੈਂਟ) ਅਧਾਰ ‘ਤੇ ਦਿੱਤੇ ਜਾਣਗੇ।
ਮੰਤਰੀ ਮੰਡਲ ਵਿੱਚ ਲਏ ਗਏ ਫੈਸਲੇ ਦੇ ਫੈਸਲੇ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਕੇਂਦਰ ਸਰਕਾਰ ਤਹਿਤ 2600 ਕਰੋੜ ਰੁਪਏ ਦੇ ਇਨਸੈਂਟਿਵਸ ਦਾ ਐਲਾਨ ਕੀਤਾ ਗਿਆ ਹੈ। ਉਸ ਤਹਿਤ MSME, ਕਿਸਾਨਾਂ, ਮਜ਼ਦੂਰਾਂ ਤੇ ਉਦਯੋਗਾਂ ਨੂੰ BHIM UPI ਤਹਿਤ ਕੀਤੇ ਜਾਣ ਵਾਲੇ ਪੇਮੈਂਟਸ ‘ਤੇ ਕੁਝ ਛੋਟ ਮਿਲੇਗੀ। ਕੇਂਦਰ ਸਰਕਾਰ ਨੇ ਡਿਜੀਟਲ ਪੇਮੈਂਟਸ ਨੂੰ ਸੌਖਾ ਤੇ ਲੋਕਾਂ ਤੱਕ ਆਸਾਨੀ ਨਾਲ ਮੁਹੱਈਆ ਕਰਵਾਉਣ ਲਈ ਇਹ ਕਦਮ ਚੁੱਕੇ ਹਨ।
Rupay Card ਰਾਹੀਂ ਲੈਣ-ਦੇਣ ਨਾਲ ਮਿਲੇਗਾ ਇਹ ਵੱਡਾ ਇਨਸੈਂਟਿਵ
- ਭੁਪੇਂਦਰ ਯਾਦਵ ਨੇ ਕਿਹਾ ਕਿ Rupay ਕਾਰਡ ਰਾਹੀਂ ਡਿਜੀਟਲ ਭੁਗਤਾਨਾਂ ‘ਤੇ 0.4 ਪ੍ਰਤੀਸ਼ਤ ਇਨਸੈਂਟਿਵ ਦਿੱਤਾ ਜਾਵੇਗਾ।
- BHIM UPI ਰਾਹੀਂ 2000 ਰੁਪਏ ਤੋਂ ਘੱਟ ਦੇ ਟਰਾਂਜ਼ੈਕਸ਼ਨ ‘ਤੇ 0.25 ਫੀਸਦੀ ਦਾ ਇਨਸੈਂਟਿਵ ਦਿੱਤਾ ਜਾਵੇਗਾ।
- ਇਹ ਇਨਸੈਂਟਿਵ 1.15 ਫੀਸਦੀ ਡਿਜੀਟਲ ਅਦਾਇਗੀਆਂ ਜਿਵੇਂ ਕਿ ਇਨਸ਼ੋਰੈਂਸ, ਮਿਊਚੁਅਲ ਫੰਡ, ਜਵੈਲਰੀ, ਪੈਟ੍ਰੋਲੀਅਮ ਪ੍ਰੋਡਕਟਸ ਤੇ ਹੋਰ ਸੈਗਮੈਂਟ ਲਈ 0.15 ਫੀਸਦੀ ਤੈਅ ਕੀਤਾ ਗਿਆ ਹੈ।
ਭੁਪੇਂਦਰ ਯਾਦਵ ਨੇ ਕਿਹਾ ਕਿ UPI ਅਦਾਇਗੀ ਦੁਆਰਾ ਲੈਣ-ਦੇਣ ਦੀ ਗਿਣਤੀ ਦਸੰਬਰ ਵਿੱਚ 12 ਲੱਖ ਕਰੋੜ ਰੁਪਏ ਤੱਕ ਆ ਗਈ ਸੀ ਜੋ ਦੇਸ਼ ਦੀ ਕੁਲ ਜੀਡੀਪੀ ਦਾ ਕਰੀਬ 54 ਫੀਸਦੀ ਦੇ ਨੇੜੇ-ਤੇੜੇ ਹੈ। ਇਸ ਦੇ ਹੋਰ ਜ਼ਿਆਦਾ ਵਧਾਉਣ ਲਈ ਵੱਧ ਤੋਂ ਵੱਧ ਇਨਸੈਂਟਿਵ ਇਸ 2600 ਕਰੋੜ ਰੁਪਏ ਦੀ ਇਕਾਈ ਤਹਿਤ ਦਿੱਤੇ ਜਾਣਗੇ। ਭੁਪੇਂਦਰ ਯਾਦਵ ਨੇ ਕਿਹਾ ਕਿ ਦੇਸ਼ ਭਰ ਵਿੱਚ ਤਿੰਨ ਨਵੀਆਂ ਸਹਿਕਾਰੀ ਸਭਾਵਾਂ ਬਣਾਉਣ ਦਾ ਵੀ ਐਲਾਨ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: