ਟਵਿੱਟਰ ਵਾਂਗ ਹੁਣ ਫੇਸਬੁੱਕ ਨੇ ਵੀ ਆਪਣੇ ਗਾਹਕਾਂ ਲਈ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਲਿਆਂਦੀ ਹੈ। ਫੇਸਬੁੱਕ ਦੇ ਮਾਲਕ ਮਾਰਕ ਜ਼ੁਕਰਬਰਗ ਨੇ ਇਸ ਦਾ ਐਲਾਨ ਕੀਤਾ ਹੈ। ਜਲਦ ਹੀ ਗਾਹਕਾਂ ਨੂੰ ਬਲੂ ਟਿੱਕ ਸੇਵਾ ਲਈ ਫੇਸਬੁੱਕ ਦਾ ਭੁਗਤਾਨ ਕਰਨਾ ਹੋਵੇਗਾ।
ਐਤਵਾਰ 19 ਫਰਵਰੀ ਨੂੰ ਮਾਰਕ ਜ਼ੁਕਰਬਰਗ ਨੇ ਇਕ ਫੇਸਬੁੱਕ ਪੋਸਟ ਰਾਹੀਂ ਸਬਸਕ੍ਰਿਪਸ਼ਨ ਸੇਵਾ ਬਾਰੇ ਜਾਣਕਾਰੀ ਦਿੱਤੀ। ਜ਼ੁਕਰਬਰਗ ਨੇ ਪੋਸਟ ਵਿੱਚ ਲਿਖਿਆ, “ਇਸ ਹਫ਼ਤੇ ਅਸੀਂ ਮੈਟਾ ਵੈਰੀਫਾਈਡ ਲਾਂਚ ਕਰ ਰਹੇ ਹਾਂ, ਇੱਕ ਸਬਸਕ੍ਰਿਪਸ਼ਨ ਸੇਵਾ ਹੈ, ਜੋ ਇੱਕ ਸਰਕਾਰੀ ਸਰਟੀਫਿਕੇਟ ਨਾਲ ਤੁਹਾਨੂੰ ਆਪਣੇ ਅਕਾਊਂਟ ਦੀ ਪੁਸ਼ਟੀ ਕਰਨ ਦੇਵੇਗੀ।
ਜ਼ੁਕਰਬਰਗ ਮੁਤਾਬਕ ਹੁਣ ਗਾਹਕ ਬਲੂ ਬੈਜ (ਨੀਲਾ ਟਿੱਕ), ਸੇਮ ਆਈ ਵਾਲੇ ਫਰਜ਼ੀ ਖਾਤਿਆਂ ਖਿਲਾਫ ਸੁਰੱਖਿਆ ਅਤੇ ਕਸਟਮਰ ਸਪੋਰਟ ਤੱਕ ਸਿੱਧੀ ਪਹੁੰਚ ਹਾਸਲ ਕਰ ਸਕਣਗੇ। ਉਨ੍ਹਾਂ ਕਿਹਾ ਕਿ ਇਹ ਨਵਾਂ ਫੀਚਰ ਫੇਸਬੁੱਕ ਦੀਆਂ ਸੇਵਾਵਾਂ ‘ਚ ਪ੍ਰਮਾਣਿਕਤਾ ਸੁਰੱਖਿਆ ਨੂੰ ਵਧਾਉਣ ਬਾਰੇ ਹੈ।
ਮੇਟਾ ਵੈਰੀਫਾਈਡ ਸਰਵਿਸ ਦਾ ਐਲਾਨ ਕਰਦੇ ਹੋਏ ਜ਼ੁਕਰਬਰਗ ਨੇ ਯੂਜ਼ਰਸ ਨੂੰ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿੰਨੀ ਰਕਮ ਖਰਚ ਕਰਨੀ ਪਵੇਗੀ। ਜ਼ੁਕਰਬਰਗ ਮੁਤਾਬਕ ਇੱਕ ਉਪਭੋਗਤਾ ਨੂੰ ਵੈੱਬ-ਅਧਾਰਿਤ ਤਸਦੀਕ ਲਈ ਪ੍ਰਤੀ ਮਹੀਨਾ 11.99 ਡਾਲਰ (992.36 ਰੁਪਏ) ਅਤੇ iOS ‘ਤੇ ਸੇਵਾ ਲਈ ਪ੍ਰਤੀ ਮਹੀਨਾ 14.99 ਡਾਲਰ (1240.65 ਰੁਪਏ) ਦਾ ਭੁਗਤਾਨ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਅਫਗਾਨਿਸਤਾਨ ਨੇ ਗਰਭ ਨਿਰੋਧਕਾਂ ‘ਤੇ ਲਾਇਆ ਬੈਨ! ਕਿਹਾ- ‘ਮਸਲਿਮ ਅਬਾਦੀ ਰੋਕਣ ਦੀ ਸਾਜ਼ਿਸ਼’
ਮਾਰਕ ਜ਼ੁਕਰਬਰਗ ਮੁਤਾਬਕ ਮੈਟਾ ਵੈਰੀਫਾਈਡ ਸਬਸਕ੍ਰਿਪਸ਼ਨ ਸੇਵਾ ਇਸ ਹਫਤੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਲਈ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਹ ਸੇਵਾ ਹੋਰਨਾਂ ਦੇਸ਼ਾਂ ਲਈ ਵੀ ਸ਼ੁਰੂ ਹੋ ਜਾਵੇਗੀ। ਫੇਸਬੁੱਕ ਦੀ ਇਹ ਸੇਵਾ ਭਾਰਤ ‘ਚ ਕਦੋਂ ਲਾਗੂ ਹੋਵੇਗੀ, ਇਸ ਬਾਰੇ ਅਜੇ ਜਾਣਕਾਰੀ ਨਹੀਂ ਦਿੱਤੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: