ਸੂਬੇ ਵਿਚ ਮੁਫਤ ਤੇ ਸਸਤੀ ਬਿਜਲੀ ਯੋਜਨਾ ਨੂੰ ਝਟਕਾ ਲੱਗ ਸਕਦਾ ਹੈ। ਇਸ ਦੇ ਪਿੱਛੇ ਵੱਡਾ ਕਾਰਨ ਸੈਂਟਰਲ ਇਲੈਕਟ੍ਰੀਸਿਟੀ ਰੈਗੂਲੇਟਰੀ ਕਮਿਸ਼ਨ ਦਾ ਬਿਜਲੀ ਜੇਨਰੇਟ ਕਰਨ ਵਾਲੀਆਂ ਕੰਪਨੀਆਂ ਨੂੰ ਐਨਰਜੀ ਐਕਸਚੇਂਜ ‘ਤੇ ਮਹਿੰਗੀ ਬਿਜਲੀ ਵੇਚਣ ਨੂੰ ਮਨਜ਼ੂਰੀ ਦੇਣਾ ਹੈ।
ਮੌਜੂਦਾ ਸਮੇਂ ਅਗਲੇ ਦਿਨ ਲਈ ਬਿਜਲੀ ਖਰੀਦਣ ‘ਤੇ 12 ਰੁਪਏ ਪ੍ਰਤੀ ਯੂਨਿਟ ਵੇਚੀ ਜਾ ਸਕਦੀ ਹੈ, ਜੋ ਹੁਣ 50 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ ਬਿਜਲੀ ਵੇਚੀ ਜਾਵੇਗੀ। ਪੰਜਾਬ ਨੂੰ ਕੋਟੇ ਦੀ ਤੇ ਪਾਵਰ ਪਰਚੇਜ ਐਗਰੀਮੈਂਟ ਦੀ ਬਿਜਲੀ ਮਿਲਦੀ ਹੈ।
ਮੰਗ ਜ਼ਿਆਦਾ ਹੋਣ ‘ਤੇ ਐਨਰਜੀ ਐਕਸਚੇਂਜ ਨਾਲ ਬਿਜਲੀ ਖਰੀਦੀ ਜਾਂਦੀ ਹੈ। ਇਸ ਲਈ ਲੋੜ ਪੈਣ ‘ਤੇ 50 ਯੂਨਿਟ ਪ੍ਰਤੀ ਯੂਨਿਟ ਖਰੀਦ ਕੇ ਸਾਢੇ ਚਾਰ ਰੁਪਏ ਪ੍ਰਤੀ ਯੂਨਿਟ ਬਿਜਲੀ ਦੇ ਸਕਣਾ ਪਾਵਰਕਾਮ ਲਈ ਅਸੰਭਵ ਹੈ। ਇਸ ਲਈ ਮਹਿੰਗੀ ਬਿਜਲੀ ਦਾ ਬੋਝ ਆਮ ਉਪਭੋਗਤਾ ‘ਤੇ ਪਵੇਗਾ ਜਾਂ ਫਿਰ ਲੰਬੇ ਬਿਜਲੀ ਕੱਟ ਲਈ ਤਿਆਰ ਰਹੋ।
ਪਾਵਰਕਾਮ ਨੇ 1 ਅਪ੍ਰੈਲ 2021 ਤੋਂ 31 ਮਾਰਚ 2022 ਤੱਕ ਮਤਲਬ ਇਕ ਸਾਲ ਵਿਚ 2794 ਕਰੋੜ ਰੁਪਏ ਦੀ ਬਿਜਲੀ ਔਸਤ 4.32 ਪੈਸੇ ਖਰਚ ਕੇ 6471 ਮਿਲੀਅਨ ਯੂਨਿਟ ਬਿਜਲੀ ਖਰੀਦੀ ਜਦੋਂ ਕਿ ਇਸ ਸਾਲ ਅਸੀਂ ਰੁਪਏ ਜ਼ਿਆਦਾ ਖਰਚ ਕੀਤੇ ਪਰ ਬਿਜਲੀ ਘੱਟ ਲਈ। 1 ਅਪ੍ਰੈਲ 2022 ਤੋਂ 21 ਫਰਵਰੀ 2023 ਤੱਕ 2993 ਕਰੋੜ ਰੁਪਏ ਵਿਚ ਔਸਤ 5.73 ਪੈਸੇ ਪ੍ਰਤੀ ਯੂਨਿਟ ਤੋਂ 5224 ਮਿਲੀਅਨ ਯੂਨਿਟ ਬਿਜਲੀ ਖਰੀਦੀ।
ਪੀਐੱਸਈਬੀ ਇੰਜੀਨੀਅਰਸ ਐਸੋਸੀਏਸ਼ਨ ਦੇ ਪ੍ਰਧਾਨ ਅਜੇਪਾਲ ਸਿੰਘ ਅਟਵਾਲ ਨੇ ਕਿਹਾ ਕਿ ਸੀਈਆਰਸੀ ਦਾ ਇਕੱਠੇ 4 ਗੁਣਾ ਬਿਜਲੀ ਮਹਿੰਗੀ ਕਰਨ ਨੂੰ ਮਨਜ਼ੂਰੀ ਦੇਣਾ ਜਨਹਿਤ ਵਿਚ ਨਹੀਂ ਸਗੋਂ ਪ੍ਰਾਈਵੇਟ ਕੰਪਨੀਆਂ ਨੂੰ ਸਿੱਧੇ ਤੌਰ ‘ਤੇ ਲਾਭ ਪਹੁੰਚਾਉਣਾ ਹੈ। ਹਰ ਸਾਲ ਗਰਮੀ ਦੇ ਮੌਸਮ ਵਿਚ ਔਸਤ 10 ਤੋਂ 15 ਫੀਸਦੀ ਬਿਜਲੀ ਦੀ ਮੰਗ ਵਿਚ ਵਾਧਾ ਦਰਜ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ : ਲੁਧਿਆਣਾ : ਸਕੂਲ ਦੇ ਬਾਹਰ 10ਵੀਂ ਦੇ ਵਿਦਿਆਰਥੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, CCTV ‘ਚ ਕੈਦ ਘਟਨਾ
ਪਿਛਲੇ ਸਾਲ ਬਿਜਲੀ ਦੀ ਉਚਤਮ ਮੰਗ ਸਾਢੇ 14,000 ਮੈਗਾਵਾਟ ਸੀ। ਇਸ ਸਾਲ ਗਰਮੀ ਨੇ ਜਲਦੀ ਦਸਤਕ ਦੇ ਦਿੱਤੀ ਹੈ ਤੇ ਮੀਂਹ ਵੀ ਘੱਟ ਪਿਆ ਹੈ। ਇਸ ਲਈ ਗਰਮੀ ਦੇ ਸੀਜ਼ਨ ਵਿਚ ਮੰਗ 15,000 ਮੈਗਾਵਾਟ ਨੂੰ ਪਾਰ ਕਰੇਗੀ ਜੋ ਸਾਡੇ ਲਈ ਇਸ ਮੰਗ ਨੂੰ ਪੂਰਾ ਕਰ ਸਕਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ। ਸਾਨੂੰ ਬਾਹਰ ਤੋਂ ਬਿਜਲੀ ਖਰੀਦਣੀ ਹੀ ਪਵੇਗੀ। ਮਹਿੰਗੀ ਬਿਜਲੀ ਦਾ ਬੋਝ ਉਪਭੋਗਤਾਵਾਂ ‘ਤੇ ਪਵੇਗਾ।
ਵੀਡੀਓ ਲਈ ਕਲਿੱਕ ਕਰੋ -: