ਮਾਲੀਆ ਵਧਾਉਣ ਲਈ ਐਲਨ ਮਸਕ ਦੀ ਕੰਪਨੀ ਟਵਿੱਟਰ ਕਾਰੋਬਾਰੀਆਂ ਨੂੰ ਉਨ੍ਹਾਂ ਦੇ ਗੋਲਡਨ ਵੈਰੀਫਾਈਡ ਚੈੱਕ ਮਾਰਕ ਲਈ ਹਰ ਮਹੀਨੇ 1,000 ਡਾਲਰ (ਲਗਭਗ 82 ਹਜ਼ਾਰ ਰੁਪਏ) ਦੇ ਨਾਲ ਹਰੇਕ ਐਫੀਲਿਏਟਿਡ ਅਕਾਊਂਟ ਲਈ ਵਾਧੂ 50 ਡਾਲਰ (ਲਗਭਗ 4100 ਰੁਪਏ) ਹਰ ਮਹੀਨੇ ਚਾਰਜ ਕਰੇਗਾ।
ਵੈਰੀਫਿਕੇਸ਼ਨ ਪ੍ਰੋਗਰਾਮ ਦਾ ਐਲਾਨ ਸ਼ੁੱਕਰਵਾਰ ਨੂੰ ਕੀਤਾ ਗਿਆ, ਜਦੋਂ ਟਵਿੱਟਰ ਨੇ ਇਹ ਵੀ ਕਿਹਾ ਕਿ ਉਹ 1 ਅਪ੍ਰੈਲ ਤੋਂ ਆਪਣੇ ਲਿਗੇਸੀ ਵੈਰੀਫਿਕੇਸ਼ਨ ਪ੍ਰੋਗਰਾਮ ਨੂੰ ਖਤਮ ਕਰਨਾ ਸ਼ੁਰੂ ਕਰ ਦੇਵਵੇਗਾ। ਟਵਿੱਟਰ ਦੇ ਸੀ.ਈ.ਓ. ਐਲਨ ਮਸਕ ਨੇ ਸੁੱਕਰਵਾਰ ਨੂੰ ਪੁਸ਼ਟੀ ਕੀਤੀ ਸੀ ਕਿ ਇੱਕ ਵੈਰੀਫਾਈਡ ਆਰਗੇਨਾਈਜ਼ੇਸ਼ਨ ਨਾਲ ਐਫੀਲਿਏਟਿਡ ਇੱਕ ਇੰਡਿਵਿਜੁਅਲ ਕੀਤੀ ਸੀ ਕਿ ਵੈਰੀਫਾਈਡ ਆਰਗੇਨਾਈਜ਼ੇਸ਼ਨ ਤੋਂ ਐਫੀਲਿਏਟਿਡ ਇੱਕ ਇੰਡਿਵਿਜੁਅਲ ਅਕਾਊਂਟ ਵੈਰੀਫਿਕੇਸ਼ਨ ਮਾਰਕ ਦੇ ਬੈਨੀਫਿਟਸ ਦਾ ਆਨੰਦ ਮਾਣਨਾ ਜਾਰੀ ਰਖੇਗਾ।
ਟਵਿੱਟਰ ਨੇ ਆਪਣਾ ਨਵਾਂ ਵੈਰੀਫਾਈਡ ਆਰਗੇਨਾਈਜ਼ੇਸ਼ਨ ਪ੍ਰੋਗਰਾਮ ਲਾਂਚ ਕੀਤਾ ਹੈ ਜਿੱਥੇ ਸੰਸਥਾਵਾਂ ਗੋਲਡ ਵੈਰੀਫਿਕੇਸ਼ਨ ਚੈੱਕਮਾਰਕ ਪ੍ਰਾਪਤ ਕਰਨ ਲਈ ਵੇਟਲਿਸਟ ਵਿੱਚ ਸ਼ਾਮਲ ਹੋ ਸਕਦੀਆਂ ਹਨ।
ਟਵਿੱਟਰ ਬਿਜ਼ਨਸ ਨੇ ਜਨਵਰੀ ਵਿੱਚ ਸੰਗਠਨਾਂ ਦੇ ਪ੍ਰੋਗਰਾਮ ਦੀ ਤਸਦੀਕ ਦਾ ਐਲਾਨ ਕੀਤਾ ਸੀ। ਮਾਈਕ੍ਰੋਬਲਾਗਿੰਗ ਪਲੇਟਫਾਰਮ ‘ਤੇ ਜਾਣਕਾਰੀ ਸਾਂਝੀ ਕਰਦੇ ਹੋਏ, ਟਵਿੱਟਰ ਬਿਜ਼ਨਸ ਨੇ ਲਿਖਿਆ, “ਅਸੀਂ ਜਲਦੀ ਹੀ ਸੰਗਠਨਾਂ ਲਈ ਵੈਰੀਫਿਕੇਸ਼ਨ ਲਾਂਚ ਕਰਾਂਗੇ, ਜਿਸ ਨੂੰ ਪਹਿਲਾਂ ਬਲੂ ਫਾਰ ਬਿਜ਼ਨੈੱਸ ਕਿਹਾ ਜਾਂਦਾ ਸੀ।” ਇੱਕ ਗਾਹਕ ਵਜੋਂ ਤੁਸੀਂ ਤੇ ਤੁਹਾਡੇ ਵਪਾਰ ਨੂੰ ਸਾਡੇ ਸੈਲਫ-ਸਰਵਿਸ ਐਡਮਿਨਿਸਟ੍ਰੇਟਿਵ ਪੋਰਟਲ ਰਾਹੀਂ ਬਿਜ਼ਨੈੱਸ ਅਕਾਊਂਟ ਤੇ ਐਫੀਲਿਏਸ਼ਨ ਬੈਜ ਹਾਸਲ ਹੋਣਗੇ।
ਪਿਛਲੇ ਮਹੀਨੇ, ਸੋਸ਼ਲ਼ ਮੀਡੀਆ ਕੰਸਲਟੈਂਟ ਮੈਟ ਨਵਾਰਾ ਨੇ ਇਕ ਟਵੀਟ ਵਿੱਚ ਦੱਸਿਆ ਕਿ ਟਵਿੱਟਰ ਪ੍ਰਤੀ ਮਹੀਨਾ 1000 ਡਾਲਰ ਤੋਂ ਸ਼ੁਰੂ ਹੋਣ ਵਾਲੀ ਕੀਮਤਾਂ ਦੇ ਨਾਲ ਇੱਕ ਵੈਰੀਫਾਈਡ ਆਰਗੇਨਾਈਜ਼ੇਸ਼ਨ ਪ੍ਰੋਗਰਾਮ ਸ਼ੁਰੂ ਕਰ ‘ਤੇ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਟਵਿੱਟਰ ਨੇ ਉਸ ਵੇਲੇ ਇਸ ਖਬਰ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਸੀ। ਹੁਣ, ਬਿਜ਼ਨੈੱਸ ਇਨਸਾਈਡਰ ਦੀ ਇੱਕ ਰਿਪੋਰਟ ਮੁਤਾਬਕ ਟਵਿੱਟਰ ਨੇ ਆਪਣੇ ਵੈਰੀਫਾਈਡ ਆਰਗੇਨਾਈਜ਼ੇਸ਼ਨ ਪ੍ਰਗਰਾਮ ਲਈ ਨਵੀਂ ਪ੍ਰਾਈਸਿੰਗ ਦੀ ਪੁਸ਼ਟੀ ਕੀਤੀ ਹੈ।
ਇਹ ਵੀ ਪੜ੍ਹੋ : ਚਾਇਨੀਜ਼ ਐਪ TikTok ‘ਤੇ ਹੁਣ ਫਰਾਂਸ ‘ਚ ਵੀ ਲੱਗਾ ਬੈਨ, US-UK ਸਣੇ 5 ਦੇਸ਼ ਪਹਿਲਾਂ ਹੀ ਲਾ ਚੁੱਕੇ ਪਾਬੰਦੀ
ਤੁਹਾਨੂੰ ਦੱਸ ਦੇਈਏ ਕਿ ਅਰਬਪਤੀ ਐਲਨ ਮਸਕ ਨੇ 44 ਬਿਲੀਅਨ ਡਾਲਰ ਦੇ ਸੌਦੇ ਵਿੱਚ ਟਵਿੱਟਰ ਨੂੰ ਟੇਕਓਵਰ ਕੀਤਾ ਹੈ। ਮਸਕ ਦੇ ਸ਼ੁਰੂਆਤੀ ਫੈਸਲਿਆਂ ਵਿੱਚੋਂ ਇੱਕ ਪੇਰਮੈਂਟ ਵੈਰੀਫਿਕੇਸ਼ਨ ਪ੍ਰੋਗਰਾਮ ਸ਼ੁਰੂ ਕਰਨਾ ਸੀ, ਜਿਸ ਨੇ ਸਾਰੇ ਯੂਜ਼ਰਸ ਨੂੰ ਮੰਨੇ-ਪ੍ਰਮੰਨੇ ਬਲੂ ਚੈਕਮਾਰਕ ਤੱਕ ਪਹੁੰਚ ਪ੍ਰਦਾਨ ਕੀਤੀ ਜੋ ਪਹਿਲਾਂ ਚੋਣਵੇਂ ‘ਉੱਗੇ’ ਵਿਅਕਤੀਆਂ ਲਈ ਰਿਜ਼ਰਵ ਸੀ।
ਵੀਡੀਓ ਲਈ ਕਲਿੱਕ ਕਰੋ -: