ਏਸ਼ੀਆ ਕੱਪ 2023 ਵਿੱਚ ਭਾਰਤ ਤੇ ਪਾਕਿਸਤਾਨ ਦੇ ਮੈਚ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ, ਦੂਜੇ ਪਾਸੇ ਕ੍ਰਿਕਟ ਬੋਰਡ, ਭਾਰਤ ਵਿੱਚ ਵਨਡੇ ਵਿਸ਼ਵ ਕੱਪ ਖੇਡਣ ਤੋਂ ਲਗਾਤਾਰ ਇਨਕਾਰ ਕਰ ਰਿਹਾ ਹੈ, ਇਸੇ ਵਿਚਾਲੇ ਪਾਕਿਸਤਾਨ ਦੇ ਸਾਬਕਾ ਕਪਤਾਨ ਸਰਫਰਾਜ਼ ਅਹਿਮਦ ਨੇ 2017 ਵਿੱਚ ਖੇਡੀ ਗਈ ਚੈਂਪੀਅਨ ਟਰਾਫੀ ਦੇ ਫਾਈਨਲ ਮੈਚ ਨੂੰ ਯਾਦ ਕੀਤਾ। ਸਰਫਰਾਜ਼ ਨੇ ਕਿਹਾ ਕਿ ਫਾਈਨਲ ਮੈਚ ਵਿੱਚਭਾਰਤ ਕੋਲ ਧੋਨੀ, ਕੋਹਲੀ, ਰੋਹਿਤ ਤੇ ਯੁਵਰਾਜ ਵਰਗੇ ਖਿਡਾਰੀ ਸਨ, ਸਾਡੇ ਕੋਲ ਦੋ ਦੰਦ ਵਾਲੇ ਬੱਚੇ।
ਚੈਂਪੀਅਨਸ ਟਰਾਫੀ 2017 ਪਾਕਿਸਤਾਨ ਦੇ ਕ੍ਰਿਕਟ ਇਤਿਹਾਸ ਦਾ ਅਜਿਹਾ ਅਧਿਆਏ ਹੈ, ਜੋ ਇਤਿਹਾਸ ਵਿੱਚ ਸਦਾ ਲਈ ਦਰਜ ਹੋ ਗਿਆ ਹੈ। ਫਾਈਨਲ ਮੈਚ ਵਿੱਚ ਸਰਫਰਾਜ਼ ਅਹਿਮਦ ਦੀ ਕਪਤਾਨੀ ਵਾਲੀ ਪਾਕਿਸਤਾਨੀ ਕ੍ਰਿਕਟ ਟੀਮ ਨੇ ਭਾਰਤ ਨੂੰ ਹਰਾ ਕੇ ਖਿਤਾਬ ਜਿੱਤਿਆ। ਇਸ ਤੋਂ ਬਾਅਦ ਸਰਫਰਾਜ਼ ਅਹਿਮਦ ਪਾਕਿਸਤਾਨ ‘ਚ ਨੈਸ਼ਨਲ ਹੀਰੋ ਬਣ ਗਿਆ। ਖੈਰ, ਛੇ ਸਾਲਾਂ ਬਾਅਦ ਚੀਜ਼ਾਂ ਬਹੁਤ ਬਦਲ ਗਈਆਂ ਹਨ। ਬਾਬਰ ਆਜ਼ਮ ਹੁਣ ਤਿੰਨੋਂ ਫਾਰਮੈਟਾਂ ਵਿੱਚ ਪਾਕਿਸਤਾਨ ਦਾ ਕਪਤਾਨ ਹਨ, ਸਰਫਰਾਜ਼ ਅਹਿਮਦ ਸੀਮਤ ਓਵਰਾਂ ਦੇ ਫਾਰਮੈਟ ਤੋਂ ਬਾਹਰ ਹੋ ਗਿਆ ਹੈ, ਜਦਕਿ ਉਸ ਨੇ ਬੜੀ ਮੁਸ਼ਕਲ ਨਾਲ ਟੈਸਟ ਟੀਮ ਵਿੱਚ ਵਾਪਸੀ ਕੀਤੀ ਹੈ।
ਇਹ ਵੀ ਪੜ੍ਹੋ : ਸਿਰਸਾ : ਓਵਰਸਪੀਡ ਕਰਕੇ ਵਾਪਰਿਆ ਦਰਦਨਾਕ ਹਾਦਸਾ, ਪੰਜਾਬ ਦੇ 2 ਬੱਚਿਆਂ ਦੀ ਮਾਪਿਆਂ ਦੀ ਮੌਤ
ਨਾਦਿਰ ਅਲੀ ਪੋਡਕਾਸਟ ‘ਤੇ ਸਰਫਰਾਜ਼ ਅਹਿਮਦ ਨੇ ਚੈਂਪੀਅਨਜ਼ ਟਰਾਫੀ ਫਾਈਨਲ ਬਾਰੇ ਕਿਹਾ, ‘ਚੈਂਪੀਅਨਜ਼ ਟਰਾਫੀ ਦੇ ਫਾਈਨਲ ਮੈਚ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ। ਭਾਰਤ ਖਿਲਾਫ ਫਾਈਨਲ ਜਿੱਤ ਨੂੰ ਸ਼ਬਦਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ। ਜੇ ਇਹ ਆਮ ਮੈਚ ਹੁੰਦਾ ਤਾਂ ਇੰਨੀ ਵੱਡੀ ਗੱਲ ਨਹੀਂ ਹੁੰਦੀ, ਅਸੀਂ ਇਸ ਤੋਂ ਪਹਿਲਾਂ ਵੀ ਭਾਰਤ ਖਿਲਾਫ ਮੈਚ ਜਿੱਤ ਚੁੱਕੇ ਹਾਂ। ਆਈਸੀਸੀ ਈਵੈਂਟਸ ਦੇ ਨਾਲ-ਨਾਲ ਦੁਵੱਲੀ ਸੀਰੀਜ਼ ‘ਚ ਵੀ। ਅਤੇ ਹਕੀਕਤ ਇਹ ਹੈ ਕਿ ਅਸੀਂ ਬਹੁਤ ਸਾਰੇ ਮੈਚ ਜਿੱਤੇ ਹਨ, ਪਰ ਕਿਸੇ ਵੀ ਟੀਚੇ ਦਾ ਪਿੱਛਾ ਕਰਨ ਵਾਲੀ ਟੀਮ ਵਿਰੁੱਧ ਮੈਚ ਜਿੱਤਣਾ ਅਵਿਸ਼ਵਾਸ਼ਯੋਗ ਸੀ।
ਸਰਫਰਾਜ਼ ਨੇ ਅੱਗੇ ਕਿਹਾ, ‘ਭਾਰਤ ਲਈ ਕੋਈ ਟੀਚਾ ਕਾਫੀ ਨਹੀਂ ਸੀ, ਉਨ੍ਹਾਂ ਕੋਲ ਰੋਹਿਤ ਸ਼ਰਮਾ, ਵਿਰਾਟ ਕੋਹਲੀ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਖਿਡਾਰੀ ਸਨ ਅਤੇ ਸਾਡੇ ਖਿਡਾਰੀਆਂ ਦੇ ਦੁੱਧ ਦੇ ਦੰਦ ਵੀ ਨਹੀਂ ਟੁੱਟੇ ਸਨ। ਸਾਡੇ ਕੋਲ ਅਜਿਹੇ ਬੱਚੇ ਸਨ ਜੋ ਪਾਕਿਸਤਾਨ ਨੂੰ ਉੱਚਾਈਆਂ ‘ਤੇ ਲਿਜਾ ਰਹੇ ਹਨ। ਉਸ ਸਮੇਂ ਬਾਬਰ ਆਜ਼ਮ, ਹਸਨ ਅਲੀ, ਸ਼ਾਦਾਬ ਖਾਨ ਅਤੇ ਫਹੀਮ ਅਸ਼ਰਫ ਸਾਰੇ ਨੌਜਵਾਨ ਖਿਡਾਰੀ ਸਨ।
ਵੀਡੀਓ ਲਈ ਕਲਿੱਕ ਕਰੋ -: