ਦੱਖਣੀ ਬ੍ਰਾਜ਼ੀਲ ਦੇ ਇੱਕ ਪ੍ਰੀ-ਸਕੂਲ ਵਿੱਚ ਇੱਕ 25 ਸਾਲਾ ਵਿਅਕਤੀ ਨੇ ਦਾਖਲ ਹੋਣ ਤੋਂ ਬਾਅਦ ਕੁਹਾੜੀ ਵਰਗੇ ਹਥਿਆਰ ਨਾਲ ਬੱਚਿਆਂ ‘ਤੇ ਹਮਲਾ ਕੀਤਾ। ਇਸ ਵਿਚ 4 ਬੱਚਿਆਂ ਦੀ ਮੌਤ ਹੋ ਗਈ। ਜਦਕਿ 4 ਬੱਚੇ ਜ਼ਖਮੀ ਹੋਏ ਹਨ। ਇਸ ਤੋਂ ਬਾਅਦ ਉਸ ਨੇ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ। ਮਰਨ ਵਾਲੇ ਬੱਚਿਆਂ ਦੀ ਉਮਰ 5 ਤੋਂ 7 ਸਾਲ ਦੀ ਦੱਸੀ ਜਾ ਰਹੀ ਹੈ।
ਸੂਚਨਾ ਮੁਤਾਬਕ ਇਹ ਘਟਨਾ ਸੈਂਟਾ ਕੈਟਰੀਨਾ ਸੂਬੇ ਦੀ ਹੈ। ਇਸ ਮਾਮਲੇ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਵਿਅਕਤੀ ਬੁੱਧਵਾਰ ਸਵੇਰੇ ਬਲੂਮੇਨੌ ਸ਼ਹਿਰ ਵਿੱਚ ਗੁੱਡ ਸ਼ੈਫਰਡ ਸੈਂਟਰ ਨਾਮਕ ਇੱਕ ਪ੍ਰਾਈਵੇਟ ਪ੍ਰੀ-ਸਕੂਲ ਵਿੱਚ ਦਾਖਲ ਹੋਇਆ ਅਤੇ ਬੱਚਿਆਂ ‘ਤੇ ਹਮਲਾ ਕੀਤਾ, ਜਿਸ ਵਿੱਚ ਚਾਰ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲੇ ਵਿੱਚ ਵਰਤਿਆ ਗਿਆ ਹਥਿਆਰ ਕੁਹਾੜੀ ਵਰਗਾ ਹੈ।
ਇੱਕ ਹੋਰ ਅਧਿਕਾਰੀ ਦਾ ਕਹਿਣਾ ਹੈ ਕਿ ਦੋਸ਼ੀ ਦਾ ਸਕੂਲ ‘ਤੋਂ ਕੋਈ ਕਨੈਕਸ਼ਨ ਨਹੀਂ ਹੈ। ਦੋਸ਼ੀ ਦੇ ਰਿਸ਼ਤੇਦਾਰਾਂ ਦਾ ਵੀ ਸਕੂਲ ਨਾਲ ਸਬੰਧਿਤ ਕੋਈ ਰਿਕੋਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਸ ‘ਤੋਂ ਹਮਲੇ ਦੇ ਕਰਨਾ ਦਾ ਪਤਾ ਲਗਾਇਆ ਜਾ ਰਿਹਾ ਹੈ। ਮੈਲੇ ਸਬੰਧੀ ਜਾਂਚ ਜਾਰੀ ਹੈ। ਇਸ ਦੇ ਨਾਲ ਹੀ ਸੈਂਟਾ ਕੈਟਰੀਨਾ ਦੇ ਗਵਰਨਰ ਜੋਰਗਿਨਹੋ ਮੇਲੋ ਨੇ ਹਮਲੇ ਤੋਂ ਬਾਅਦ ਰਾਜ ਵਿੱਚ ਸੋਗ ਦਾ ਐਲਾਨ ਕੀਤਾ ਹੈ।
ਇਹ ਵੀ ਪੜ੍ਹੋ : ਹਰਿਆਣਾ ‘ਚ ਵਧਿਆ ਕੋਰੋਨਾ ਦਾ ਖ਼ਤਰਾ! ਇੱਕ ਦਿਨ ‘ਚ ਕੋਰੋਨਾ ਨਾਲ ਦੂਜੀ ਮੌ.ਤ, 243 ‘ਚ ਸੰਕਰਮਣ ਦੀ ਪੁਸ਼ਟੀ
ਬ੍ਰਾਜ਼ੀਲ ਦੇ ਰਾਸ਼ਟਰਪਤੀ ਲੁਈਜ਼ ਇਨਸੀਓ ਲੂਲਾ ਡੀ ਸਿਲਵਾ ਨੇ ਇਸ ਹਮਲੇ ਦੀ ਨਿੰਦਾ ਕੀਤੀ ਹੈ। ਉਨ੍ਹਾਂ ਇਸ ਨੂੰ ਭਿਆਨਕ ਕਾਰਵਾਈ ਕਰਾਰ ਦਿੱਤਾ ਹੈ। ਉਨ੍ਹਾਂ ਟਵੀਟ ਕੀਤਾ ਕਿ ਮੇਰੇ ਵਿਚਾਰ ਪੀੜਤ ਪਰਿਵਾਰਾਂ ਦੇ ਨਾਲ ਹਨ। ਇਸ ਦੇ ਨਾਲ ਹੀ ਉਨ੍ਹਾਂ ਲਿਖਿਆ ਕਿ ਜਿਨ੍ਹਾਂ ਨੇ ਇਸ ਹਿੰਸਾ ਵਿੱਚ ਆਪਣੇ ਬੱਚਿਆਂ ਜਾਂ ਪੋਤੇ-ਪੋਤੀਆਂ ਨੂੰ ਗੁਆ ਦਿੱਤਾ ਹੈ।
ਦੱਸ ਦੇਈਏ ਕਿ ਬ੍ਰਾਜ਼ੀਲ ਵਿੱਚ ਹਾਲ ਹੀ ਦੇ ਸਾਲਾਂ ਵਿੱਚ ਸਕੂਲਾਂ ਵਿੱਚ ਹਿੰਸਾ ਦੀਆਂ ਘਟਨਾਵਾਂ ਵਿੱਚ ਵਾਧਾ ਹੋ ਰਿਹਾ ਹੈ। ਪਿਛਲੇ ਹਫ਼ਤੇ ਹੀ ਇੱਕ 13 ਸਾਲਾ ਲੜਕੇ ਨੇ ਸਾਓ ਪਾਉਲੋ ਦੇ ਇੱਕ ਸਕੂਲ ਵਿੱਚ ਚਾਕੂ ਦੇ ਹਮਲੇ ਵਿੱਚ ਇੱਕ ਅਧਿਆਪਕ ਦੀ ਹੱਤਿਆ ਕਰ ਦਿੱਤੀ ਸੀ। ਪਿਛਲੇ ਨਵੰਬਰ ਵਿੱਚ, ਇੱਕ 16 ਸਾਲਾ ਸ਼ੂਟਰ ਨੇ ਅਰਾਕਰੂਜ਼ ਸ਼ਹਿਰ ਵਿੱਚ ਦੋ ਸਕੂਲਾਂ ਵਿੱਚ ਕੀਤੇ ਹਮਲੇ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: