ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਰਾਕੇਟ ਵਰਗਾ ਵਾਧਾ ਜਾਰੀ ਹੈ। ਸੋਨੇ ਅਤੇ ਚਾਂਦੀ ਦੇ ਰੇਟ ਤੁਹਾਡੇ ਹੋਸ਼ ਉਡਾਉਣ ਵਾਲੇ ਹਨ। ਅੱਜ, 14 ਅਪ੍ਰੈਲ, 2023 ਨੂੰ, ਭਾਰਤੀ ਸਰਾਫਾ ਬਾਜ਼ਾਰ ਵਿੱਚ ਸੋਨੇ ਅਤੇ ਚਾਂਦੀ ਦੀ ਕੀਮਤ ਵਿੱਚ ਜ਼ਬਰਦਸਤ ਵਾਧਾ ਦਰਜ ਕੀਤਾ ਗਿਆ ਹੈ। ਮਜ਼ਬੂਤ ਗਲੋਬਲ ਰੁਖ ਦੇ ਵਿਚਕਾਰ ਸ਼ੁੱਕਰਵਾਰ ਨੂੰ ਸਰਾਫਾ ਬਾਜ਼ਾਰ ‘ਚ 10 ਗ੍ਰਾਮ ਸੋਨਾ ਮਹਿੰਗਾ ਹੋ ਗਿਆ ਅਤੇ 61,780 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਇਸੇ ਤਰ੍ਹਾਂ ਇੱਕ ਕਿਲੋ ਚਾਂਦੀ ਦੀ ਕੀਮਤ ਵਿੱਚ ਵੀ ਉਛਾਲ ਦਰਜ ਕੀਤਾ ਗਿਆ ਅਤੇ ਹੁਣ ਇਹ 77,580 ਰੁਪਏ ਵਿੱਚ ਵਿਕ ਰਿਹਾ ਹੈ। HDFC ਸਕਿਓਰਿਟੀਜ਼ ਨੇ ਇਹ ਜਾਣਕਾਰੀ ਦਿੱਤੀ ਹੈ।
ਸ਼ੁੱਕਰਵਾਰ ਨੂੰ ਦਿੱਲੀ ਸਰਾਫਾ ਬਾਜ਼ਾਰ ‘ਚ ਸੋਨੇ ਦੀ ਕੀਮਤ 480 ਰੁਪਏ ਵਧ ਕੇ 61,780 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਸੋਨਾ 61,300 ਰੁਪਏ ਪ੍ਰਤੀ 10 ਗ੍ਰਾਮ ‘ਤੇ ਬੰਦ ਹੋਇਆ ਸੀ।
ਚਾਂਦੀ ਦੀ ਕੀਮਤ ਵੀ 410 ਰੁਪਏ ਵਧ ਕੇ 77,580 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਐਚਡੀਐਫਸੀ ਸਕਿਓਰਿਟੀਜ਼ ਦੇ ਸੀਨੀਅਰ ਵਿਸ਼ਲੇਸ਼ਕ ਸੌਮਿਲ ਗਾਂਧੀ ਨੇ ਕਿਹਾ, “ਦਿੱਲੀ ਬਾਜ਼ਾਰ ਵਿੱਚ ਸਪਾਟ ਸੋਨੇ ਦੀ ਕੀਮਤ 480 ਰੁਪਏ ਵਧ ਕੇ 61,780 ਰੁਪਏ ਪ੍ਰਤੀ 10 ਗ੍ਰਾਮ ਹੋ ਗਈ।”
ਕੌਮਾਂਤਰੀ ਬਾਜ਼ਾਰ ‘ਚ ਸੋਨਾ ਤੇਜ਼ੀ ਨਾਲ 2,041 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਿਆ, ਜਦਕਿ ਚਾਂਦੀ ਵੀ 25.88 ਡਾਲਰ ਪ੍ਰਤੀ ਔਂਸ ‘ਤੇ ਪਹੁੰਚ ਗਈ। ਸ਼ੁੱਕਰਵਾਰ ਨੂੰ ਏਸ਼ੀਆਈ ਕਾਰੋਬਾਰੀ ਘੰਟਿਆਂ ‘ਚ ਸੋਨੇ ਦੀਆਂ ਕੀਮਤਾਂ ‘ਚ ਤੇਜ਼ੀ ਦੇਖਣ ਨੂੰ ਮਿਲੀ। ਗਾਂਧੀ ਨੇ ਕਿਹਾ ਕਿ COMEX (ਵਸਤੂ ਬਜ਼ਾਰ) ਵਿੱਚ ਸਪਾਟ ਸੋਨੇ ਦੀਆਂ ਕੀਮਤਾਂ 13 ਮਹੀਨਿਆਂ ਦੇ ਉੱਚ ਪੱਧਰ ‘ਤੇ ਪਹੁੰਚ ਗਈਆਂ ਕਿਉਂਕਿ ਡਾਲਰ ਸੂਚਕਾਂਕ ਵਿੱਚ ਗਿਰਾਵਟ ਅਤੇ ਬਾਂਡ ਯੀਲਡ ਨੇ ਸਪਾਟ ਕੀਮਤਾਂ ਵਿੱਚ ਭਾਵਨਾਵਾਂ ਨੂੰ ਹੁਲਾਰਾ ਦਿੱਤਾ ਹੈ।
ਇਹ ਵੀ ਪੜ੍ਹੋ : ਯੂਕਰੇਨ ਜੰਗ ‘ਤੇ ਛਪੇ ਲੇਖ ਨੂੰ ਲੈ ਕੇ ਰੂਸੀ ਕੋਰਟ ਨੇ ਵਿਕੀਪੀਡੀਆ ਨੂੰ ਲਾਇਆ ਲੱਖਾਂ ਦਾ ਜੁਰਮਾਨਾ!
ਦੱਸ ਦੇਈਏ ਕਿ ਤੁਸੀਂ ਇਨ੍ਹਾਂ ਦਰਾਂ ਨੂੰ ਘਰ ਬੈਠੇ ਆਸਾਨੀ ਨਾਲ ਜਾਣ ਸਕਦੇ ਹੋ। ਇਸ ਦੇ ਲਈ, ਤੁਹਾਨੂੰ ਇਸ ਨੰਬਰ 8955664433 ‘ਤੇ ਇੱਕ ਮਿਸਡ ਕਾਲ ਦੇਣੀ ਪਵੇਗੀ ਅਤੇ ਤੁਹਾਡੇ ਫੋਨ ‘ਤੇ ਇੱਕ ਮੈਸੇਜ ਆਵੇਗਾ, ਜਿਸ ਵਿੱਚ ਤੁਸੀਂ ਨਵੀਨਤਮ ਦਰਾਂ ਨੂੰ ਦੇਖ ਸਕਦੇ ਹੋ।
ਅਹਿਮ ਗੱਲ ਇਹ ਹੈ ਕਿ ਚੀਨ ਅਤੇ ਮੱਧ ਪੂਰਬ ਦੇ ਬਾਜ਼ਾਰਾਂ ਵਿੱਚ ਮੰਗ ਵਿੱਚ ਸੁਧਾਰ ਦੇ ਕਾਰਨ ਫਰਵਰੀ 2023 ਵਿੱਚ ਭਾਰਤ ਦਾ ਰਤਨ ਅਤੇ ਗਹਿਣਿਆਂ ਦਾ ਨਿਰਯਾਤ 24 ਫੀਸਦੀ ਵਧ ਕੇ 28,832.86 ਕਰੋੜ ਰੁਪਏ ਹੋ ਗਿਆ। ਰਤਨ ਅਤੇ ਗਹਿਣੇ ਨਿਰਯਾਤ ਪ੍ਰਮੋਸ਼ਨ ਕੌਂਸਲ (ਜੀਜੇਈਪੀਸੀ) ਨੇ ਇੱਕ ਬਿਆਨ ਵਿੱਚ ਕਿਹਾ ਕਿ ਫਰਵਰੀ 2022 ਦੌਰਾਨ ਰਤਨ ਅਤੇ ਗਹਿਣਿਆਂ ਦੀ ਕੁੱਲ ਬਰਾਮਦ 23,326.80 ਕਰੋੜ ਰੁਪਏ ਰਹੀ।
ਵੀਡੀਓ ਲਈ ਕਲਿੱਕ ਕਰੋ -: