ਇੰਡੀਅਨ ਪ੍ਰੀਮੀਅਰ ਲੀਗ (IPL) 2023 ਵਿੱਚ ਸਨਰਾਈਜ਼ਰਜ਼ ਹੈਦਰਾਬਾਦ (SRH) ਨੂੰ ਵੱਡਾ ਝਟਕਾ ਲੱਗਾ ਹੈ। ਦਰਅਸਲ, ਟੀਮ ਦੇ ਸਟਾਰ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਹੈਮਸਟ੍ਰਿੰਗ ਦੀ ਇੰਜਰੀ ਕਾਰਨ IPL ਸੀਜ਼ਨ ਦੇ ਬਾਕੀ ਮੈਚਾਂ ਤੋਂ ਬਾਹਰ ਹੋ ਗਏ ਹਨ। ਫਰੈਂਚਾਇਜ਼ੀ ਸਨਰਾਈਜ਼ਰਸ ਹੈਦਰਾਬਾਦ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਹਾਲਾਂਕਿ ਉਨ੍ਹਾਂ ਦੀ ਬਦਲੀ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
SRH ਨੇ ਆਪਣੇ ਅਧਿਕਾਰਤ ਟਵਿੱਟਰ ‘ਤੇ ਲਿਖਿਆ, ‘ਵਾਸ਼ਿੰਗਟਨ ਸੁੰਦਰ ਹੈਮਸਟ੍ਰਿੰਗ ਦੀ ਇੰਜਰੀ ਕਾਰਨ IPL 2023 ਤੋਂ ਬਾਹਰ ਹੋ ਗਏ ਹਨ। ਅਸੀਂ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਾਂ। SRH ਨੇ IPL 2022 ਦੀ ਮੇਗਾ ਨਿਲਾਮੀ ਵਿੱਚ ਸੁੰਦਰ ਨੂੰ 8.75 ਕਰੋੜ ਰੁਪਏ ਵਿੱਚ ਖਰੀਦਿਆ। ਸੁੰਦਰ ਨੇ ਦਿੱਲੀ ਕੈਪੀਟਲਸ ਖਿਲਾਫ ਪਿਛਲੇ ਮੈਚ ‘ਚ ਤਿੰਨ ਵਿਕਟਾਂ ਲਈਆਂ ਸਨ। ਸੁੰਦਰ ਨੇ ਇਸ ਸੀਜ਼ਨ ਵਿੱਚ ਸੱਤ ਮੈਚ ਖੇਡੇ ਹਨ। ਇਸ ਦੌਰਾਨ ਉਸ ਨੇ 100 ਦੇ ਸਟ੍ਰਾਈਕ ਰੇਟ ਨਾਲ 60 ਦੌੜਾਂ ਬਣਾਈਆਂ ਅਤੇ ਤਿੰਨ ਵਿਕਟਾਂ ਲਈਆਂ।
ਇਹ ਵੀ ਪੜ੍ਹੋ : ਪਦਮ ਸ਼੍ਰੀ ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਦਾ ਹੋਇਆ ਦੇਹਾਂਤ, CM ਮਾਨ ਨੇ ਪ੍ਰਗਟਾਇਆ ਦੁੱਖ
ਵਾਸ਼ਿੰਗਟਨ ਸੁੰਦਰ ਨੇ 2017 ਵਿੱਚ IPL ਵਿੱਚ ਡੈਬਿਊ ਕੀਤਾ ਸੀ। ਇਸ ਤੋਂ ਬਾਅਦ ਉਸ ਨੇ ਟੂਰਨਾਮੈਂਟ ‘ਚ 58 ਮੈਚ ਖੇਡੇ ਅਤੇ 36 ਵਿਕਟਾਂ ਲਈਆਂ। ਸੁੰਦਰ ਨੇ 58 ਮੈਚਾਂ ਵਿੱਚ 378 ਦੌੜਾਂ ਬਣਾਈਆਂ ਹਨ। ਹੈਦਰਾਬਾਦ ਦੀ ਟੀਮ ਅੰਕ ਸੂਚੀ ਵਿੱਚ ਸਿਰਫ਼ ਦਿੱਲੀ ਤੋਂ ਉੱਪਰ ਹੈ। ਹੈਦਰਾਬਾਦ ਨੇ ਸੱਤ ਵਿੱਚੋਂ ਸਿਰਫ਼ ਦੋ ਮੈਚ ਜਿੱਤੇ ਹਨ ਅਤੇ ਬਾਕੀ ਪੰਜ ਮੈਚਾਂ ਵਿੱਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਹੈਦਰਾਬਾਦ ਨੂੰ ਪਲੇਆਫ ‘ਚ ਜਗ੍ਹਾ ਬਣਾਉਣ ਲਈ ਬਾਕੀ ਬਚੇ ਸੱਤ ਮੈਚਾਂ ‘ਚੋਂ ਘੱਟੋ-ਘੱਟ ਪੰਜ ਜਿੱਤਣੇ ਹੋਣਗੇ। ਇਸ ਟੀਮ ਨੇ ਆਪਣਾ ਅਗਲਾ ਮੈਚ 29 ਅਪ੍ਰੈਲ ਨੂੰ ਦਿੱਲੀ ਕੈਪੀਟਲਸ ਖਿਲਾਫ ਖੇਡਣਾ ਹੈ।
ਵੀਡੀਓ ਲਈ ਕਲਿੱਕ ਕਰੋ -: