ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿਚ ਸਥਿਤ ਸਿੱਖਾਂ ਦੇ ਧਾਰਮਿਕ ਸਥਾਨ ਸ੍ਰੀ ਹੇਮੁਕੰਟ ਸਾਹਿਬ ਦੀ ਯਾਤਰਾ 20 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। ਲਗਭਗ 7 ਮਹੀਨਿਆਂ ਦੇ ਬਾਅਦ ਸ੍ਰੀ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਖੁੱਲ੍ਹਣ ਜਾ ਰਹੇ ਹਨ। ਯਾਤਰੀਆਂ ਨੂੰ ਮੁਸ਼ਕਲ ਨਾ ਹੋਵੇ, ਇਸ ਲਈ ਇੰਡੀਅਨ ਆਰਮੀ ਦੇ ਜਵਾਨ ਇਥੇ ਦਿਨ-ਰਾਤ ਕੰਮ ਵਿਚ ਲੱਗੇ ਹੋਏ ਹਨ ਤੇ 15 ਫੁੱਟ ਤੋਂ ਜ਼ਿਆਦਾ ਉੱਚੀ ਬਰਫ ਦੀ ਚਾਦਰ ਵਿਚ ਰਸਤਾ ਬਣਾ ਰਹੇ ਹਨ।
ਸਰਦੀਆਂ ਵਿਚ ਬਰਫਬਾਰੀ ਸ਼ੁਰੂ ਹੋਣ ਤੋਂ ਪਹਿਲਾਂ ਹਿਮਾਲਿਆ ਦੀਆਂ ਪਹਾੜੀਆਂ ਵਿਚ ਬਣੇ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਦੇ ਦਰਵਾਜ਼ੇ ਬੰਦ ਕੀਤੇ ਜਾਂਦੇ ਹਨ। 6 ਤੋਂ 7 ਮਹੀਨਿਆਂ ਤੱਕ ਇਹ ਦਰਵਾਜ਼ੇ ਬੰਦ ਰੱਖੇ ਜਾਂਦੇ ਹਨ। ਫਿਲਹਾਲ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਤੇ ਸੇਵਾਦਾਰ ਵੀ ਆਰਮੀ ਨਾਲ ਪਹੁੰਚ ਚੁੱਕੇ ਹਨ। ਬੀਤੇ ਦਿਨੀਂ ਹੀ ਆਰਮੀ ਦੇ ਜਵਾਨਾਂ ਨਾਲ ਮੈਨੇਜਰ ਗੁਰਨਾਮ ਸਿੰਘ ਨੇ ਸੁੱਖ ਸ਼ਾਂਤੀ ਲਈ ਅਰਦਾਸ ਵੀ ਕੀਤੀ।
ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਰਸਤਾ ਬਣਾਉਣ ਲਈ 418 ਇੰਜੀਨੀਅਰਿੰਗ ਕੋਰ ਦੇ ਜਵਾਨ ਲੱਗੇ ਹੋਏ ਹਨ। ਬੀਤੇ ਦਿਨੀਂ ਸੈਨਿਕਾਂ ਨੇ ਅਟਲਾਕੋਟੀ ਗਲੇਸ਼ੀਅਰ ਤੋਂ 4 ਫੁੱਟ ਬਰਫ ਕੱਟੀ ਤੇ ਰਸਤਾ ਬਣਾਇਆ। ਹੁਣ ਇਹ ਜਵਾਨ ਆਸਥਾ ਪਥ ਤੋਂ ਬਰਫ ਹਟਾਉਣ ਵਿਚ ਲੱਗੇ ਹੋਏ ਹਨ।
ਇਹ ਵੀ ਪੜ੍ਹੋ : CM ਅਰਵਿੰਦ ਕੇਜਰੀਵਾਲ ਅੱਜ ਜਾਣਗੇ ਜੰਤਰ-ਮੰਤਰ, ਧਰਨੇ ‘ਤੇ ਬੈਠੇ ਖਿਡਾਰੀਆਂ ਨਾਲ ਕਰਨਗੇ ਮੁਲਾਕਾਤ
ਪੱਛਮੀ ਗੜਬੜੀ ਦਾ ਅਸਰ ਉਤਰਾਖੰਡ ਦੀਆਂ ਪਹਾੜੀਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਕੁਝ ਦਿਨਾਂ ਤੋਂ ਲਗਾਤਾਰ ਉਤਰਾਖੰਡ ਦੀਆਂ ਪਹਾੜੀਆਂ ‘ਤੇ ਵੀ ਮੌਸਮ ਵਿਗੜਿਆ ਹੋਇਆ ਹੈ। ਆਉਣ ਵਾਲੇ ਮਈ ਮਹੀਨੇ ਦੀ ਸ਼ੁਰੂਆਤ ਵਿਚ ਮੌਸਮ ਦੁਬਾਰਾ ਤੋਂ ਖਰਾਬ ਹੋਣ ਦੇ ਆਸਾਰ ਹਨ। ਇਸ ਲਈ ਫੌਜ ਦੇ ਜਵਾਨਾਂ ਨੂੰ ਵੀ ਰਸਤਾ ਬਣਾਉਣ ਵਿਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: