ਮੁੱਖ ਮੰਤਰੀ ਭਗਵੰਤ ਮਾਨ ਨੇ ਸੰਗਰੂਰ ਵਿਚ ਇਕ ਪ੍ਰੋਗਰਾਮ ਵਿਚ ਕਿਸਾਨਾਂ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਸਾਨਾਂ ਨੂੰ ਗੱਲ-ਗੱਲ ‘ਤੇ ਧਰਨਾ ਪ੍ਰਦਰਸ਼ਨ ਨਾ ਕਰਨ ਨੂੰ ਕਿਹਾ ਹੈ। CM ਮਾਨ ਨੇ ਕਿਹਾ ਕਿ ਬਟਾਲਾ ਵਿਚ ਹੋਏ ਸੜਕ ਹਾਦਸੇ ਵਿਚ ਜ਼ਖਮੀ ਹੋਏ ਇਕ ਨੌਜਵਾਨ ਦੀ ਨਾੜ ਨਾਲ ਲੱਗੀ ਅੱਗ ਵਿਚ ਸੜ ਕੇ ਮੌਤ ਹੋ ਗਈ। ਪੁੱਛਿਆ ਕਿ ਉਸ ਨੌਜਵਾਨ ਲਈ ਕਿਸੇ ਜਥੇਬੰਦੀ ਨੇ ਧਰਨਾ ਕਿਉਂ ਨਹੀਂ ਲਗਾਇਆ?
ਸੀਐੱਮ ਮਾਨ ਨੇ ਕਿਹਾ ਕਿ ਪੰਜਾਬ ਵਿਚ ਥਾਂ-ਥਾਂ ‘ਤੇ ਨਾੜ ਨੂੰ ਅੱਗ ਲਗਾਈ ਜਾ ਹੀ ਹੈ। ਉੁਨ੍ਹਾਂ ਨੇ ਪੁੱਛਿਆ ਕਿ ਹੁਣ ਉਹ ਧਰਨਾ ਲਗਾਉਣ ਵਾਲੇ ਕਿਥੇ ਹਨ, ਜੋ ਕਹਿ ਕੇ ਅੱਗ ਲਗਵਾਉਂਦੇ ਹਨ। ਇੰਝ ਲੱਗਦਾ ਹੈ ਕਿ ਜਿਵੇਂ ਕਿਸਾਨ ਪੰਜਾਬ ਦਾ ਵਾਤਾਵਰਣ ਠੀਕ ਨਹੀਂ ਹੋਣ ਦੇਣਾ ਚਾਹੁੰਦੇ। ਜੇਕਰ ਸਰਕਾਰ ਦਾ ਸਾਥ ਦਿਓਗੇ ਤਾਂ ਸਮੱਸਿਆ ਦਾ ਹੱਲ ਕੱਢ ਲਿਆ ਜਾਵੇਗਾ ਪਰ ਅਜਿਹਾ ਲੱਗਦਾ ਹੈ ਕਿ ਜਿਵੇਂ ਕਿਸਾਨ ਸਰਕਾਰ ਨੂੰ ਹਰਾਉਣਾ ਚਾਹੁੰਦੇ ਹਨ।
ਅਜਿਹਾ ਹੋਣ ਨਾਲ ਸਭ ਤੋਂ ਪਹਿਲਾਂ ਕਿਸਾਨ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਜਾਨ ‘ਤੇ ਹੀ ਜੋਖਿਮ ਵਧਦਾ ਹੈ। ਨਾਲ ਹੀ ਵਾਤਾਵਰਣ ਦੂਸ਼ਿਤ ਹੁੰਦਾ ਹੈ। ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪਹਿਲਾਂ ਜੇਕਰ ਕਿਸੇ ਜਥੇਬੰਦੀ ਨੇ ਧਰਨਾ ਲਗਾਉਣਾ ਹੁੰਦਾ ਸੀ ਤਾਂ ਉਹ ਵਜ੍ਹਾ ਦੇਖਦੇ ਸੀ ਪਰ ਅੱਜ ਕਲ ਜਗ੍ਹਾ ਦੇਖੀ ਜਾਂਦੀ ਹੈ। ਜਿਥੇ ਜਗ੍ਹਾ ਮਿਲੀ, ਉਥੇ ਚਾਦਰ ਵਿਛਾ ਲੈਂਦੇ ਹਨ ਤੇ ਮੰਗ ਬਾਅਦ ਵਿਚ ਦੇਖੀ ਜਾਂਦੀ ਹੈ, ਸਿਰਫ ਧਰਨਾ ਲਗਾ ਦਿੱਤਾ ਜਾਂਦਾ ਹੈ। ਮਾਨ ਨੇ ਪੰਜਾਬ ਦੇ ਵਿਕਾਸ ਲਈ ਸਰਕਾਰ ਦਾ ਸਹਿਯੋਗ ਮੰਗਿਆ।
ਉਨ੍ਹਾਂ ਨੇ ਪਾਣੀ-ਬਿਜਲੀ ਤੇ 2 ਮਹੀਨੇ ਦੇ ਸਮੇਂ ਦੀ ਬਚਤ ਲਈ ਫਸਲ ਦੀ ਕਿਸਮ ਵੀ ਸੁਝਾਅ। ਉਨ੍ਹਾਂ ਕਿਹਾ ਕਿ ਪੂਸਾ-144 ਨਾ ਲਗਾ ਕੇ ਪੀਆਰ-126 ਲਗਾਉਣ ਨੂੰ ਕਿਹਾ ਪੀਆਰ-127, 129 ਕਿਸਮ ਸੁਝਾਅ ਕਿਉਂਕਿ ਪੂਸਾ 152 ਦਿਨ ਵਿਚ ਪਕਣ ਸਣੇ ਪਰਾਲੀ ਜ਼ਿਆਦਾ ਹੁੰਦੀ ਹੈ ਜਦੋਂ ਕਿ ਪੀਆਰ ਕਿਸਮ ਦੀ ਫਸਲ 93 ਦਿਨ ਵਿਚ ਪਕਣ ਸਣੇ ਝਾੜ ਬਣਦਾ ਹੈ ਤੇ ਪਰਾਲੀ ਵੀ ਘੱਟ ਹੁੰਦੀ ਹੈ। ਨਾਲ ਹੀ 2 ਮਹੀਨੇ ਦੇ ਸਮੇਂ ਦੀ ਵੀ ਬਚਤ ਹੁੰਦੀ ਹੈ। ਇਨ੍ਹਾਂ 2 ਮਹੀਨਿਆਂ ਵਿਚ ਪਾਣੀ ਘੱਟ ਨਿਕਲੇਗਾ, ਬਿਜਲੀ ਬਚੇਗੀ ਤੇ ਪਰਾਲੀ ਦਾ ਧੂੰਆਂ ਘਟੇਗਾ। ਉਨ੍ਹਾਂ ਨੇ ਸੂਬਾ ਸਰਕਾਰ ਵੱਲੋਂ ਆਉਣ ਵਾਲੇ ਸਮੇਂ ਵਿਚ ਕਿਸਾਨੀ ਹਿੱਤ ਵਿਚ ਕੀਤੇ ਜਾਣ ਵਾਲੇ ਜਨਹਿਤ ਕੰਮਾਂ ਨੂੰ ਜਾਰੀ ਫੰਡ ਦੀ ਵੀ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : ਰੂਸ ਦੀ ਅਦਾਲਤ ਨੇ ਗੂਗਲ ‘ਤੇ ਲਗਾਇਆ 32 ਲੱਖ ਦਾ ਜੁਰਮਾਨਾ, ਯੂ ਟਿਊਬ ਵੀਡੀਓ ਹਟਾਉਣ ਤੋਂ ਕੀਤਾ ਇਨਕਾਰ
CM ਮਾਨ ਨੇ ਤੇਲੰਗਾਨਾ ਦੀ ਉਦਾਹਰਣ ਦਿੰਦੇ ਹੋਏ ਕਿਹਾ ਕਿ ਉਥੇ ਟੋਬੇ ਦੇ ਟੈਬ ਬਣਾ ਕੇ 200-250 ਏਕੜ ਵਿਚ ਮੀਂਹ ਤੋਂ ਡੈਮ ਵਿਚ ਇਕੱਠਾ ਕੀਤੇ ਪਾਣੀ ਨਾਲ ਸਿੰਚਾਈ ਕਰਦੇ ਹਨ ਤੇ ਟਿਊਬਵੈੱਲ ਨਹੀਂ ਚੱਲਣ ਦਿੰਦੇ। ਇਸ ਨਾਲ ਤਿੰਨ ਸਾਲ ਵਿਚ ਧਰਤੀ ਹੇਠਾਂ ਪਾਣੀ ਦਾ ਪੱਧਰ ਪੌਣੇ 3 ਮੀਟਰ ਉਪਰ ਆ ਗਿਆ। ਡਾਕਟਰਾਂ ਦੀ ਵੀ ਹਰ ਤਿੰਨ ਮਹੀਨੇ ਬਾਅਦ ਕਲਾਸ ਲੱਗਦੀ ਹੈ।
ਵੀਡੀਓ ਲਈ ਕਲਿੱਕ ਕਰੋ -: