ਯੂਕਰੇਨ ਦੀ ਰਾਜਧਾਨੀ ਕੀਵ ਵਿੱਚ ਰੂਸੀ ਮਿਜ਼ਾਈਲ ਇੱਕ ਚੱਲਦੀ ਕਾਰ ਦੇ ਬਿਲਕੁਲ ਸਾਹਮਣੇ ਡਿੱਗ ਗਈ। ਇਸ ਨਾਲ ਜ਼ਮੀਨ ‘ਤੇ ਡੂੰਘਾ ਟੋਆ ਬਣ ਗਿਆ। ਕਾਰ ਦੇ ਅੰਦਰ ਬੈਠੇ ਲੋਕਾਂ ਨੇ ਮਿਜ਼ਾਈਲ ਡਿੱਗਣ ਦੀ ਵੀਡੀਓ ਵੀ ਰਿਕਾਰਡ ਕੀਤੀ। ਇਸ ਹਮਲੇ ਵਿੱਚ ਕਾਰ ਨੂੰ ਕੋਈ ਨੁਕਸਾਨ ਨਹੀਂ ਹੋਇਆ। ਮਿਜ਼ਾਈਲ ਦੇ ਡਿੱਗਣ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।
ਯੂਕਰੇਨ ਦੇ ਕਮਾਂਡਰ-ਇਨ-ਚੀਫ ਵਾਲੇਰੀ ਜਾਲੁਜਨੀ ਨੇ ਕਿਹਾ ਕਿ ਰੂਸੀ ਫੌਜ ਨੇ ਸਵੇਰੇ ਕਰੀਬ 11.30 ਵਜੇ ਕੀਵ ‘ਤੇ 11 ਬੈਲਿਸਟਿਕ ਅਤੇ ਕਰੂਜ਼ ਮਿਜ਼ਾਈਲਾਂ ਦਾਗੀਆਂ। ਜਾਲੁਜਨੀ ਨੇ ਦਾਅਵਾ ਕੀਤਾ ਕਿ ਰੂਸੀ ਮਿਜ਼ਾਈਲ ਦਾ ਮਲਬਾ ਕੀਵ ‘ਚ ਵੱਖ-ਵੱਖ ਥਾਵਾਂ ‘ਤੇ ਡਿੱਗਿਆ। ਰੂਸ ਨੇ ਇਹ ਹਮਲਾ ਮਾਸਕੋ ‘ਚ 2 ਇਮਾਰਤਾਂ ‘ਤੇ ਡਰੋਨ ਹਮਲੇ ਤੋਂ ਬਾਅਦ ਕੀਤਾ ਹੈ।
ਦੱਸ ਦੇਈਏ ਕਿ 2 ਦਿਨ ਪਹਿਲਾਂ ਰੂਸ ਨੇ ਯੂਕਰੇਨ ‘ਤੇ ਡਰੋਨ ਹਮਲੇ ਦਾ ਦੋਸ਼ ਲਗਾਇਆ ਸੀ। ਰੂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਸੀ ਕਿ ਕੀਵ ਨੇ ਕਰੀਬ 8 ਡਰੋਨਾਂ ਨਾਲ ਅੱਤਵਾਦੀ ਹਮਲਾ ਕੀਤਾ। ਸਾਰੇ ਡਰੋਨਾਂ ਨੂੰ ਡੇਗ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਸੀ ਕਿ ਰੂਸ ‘ਤੇ ਹਮਲੇ ‘ਚ 30 ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਹਾਲਾਂਕਿ ਯੂਕਰੇਨ ਨੇ ਇਨ੍ਹਾਂ ਦੋਸ਼ਾਂ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ ਜੇਲ੍ਹ ‘ਚੋਂ 13 ਮੋਬਾਈਲ ਮਿਲੇ, 3 ਪੈਕਟਾਂ ‘ਚੋਂ ਨਸ਼ੀਲੇ ਪਦਾਰਥ ਤੇ 58 ਨਸ਼ੀਲੀਆਂ ਗੋਲੀਆਂ ਬਰਾਮਦ
ਇਸ ਦੇ ਨਾਲ ਹੀ ਰੂਸ ਨੇ ਦਾਅਵਾ ਕੀਤਾ ਹੈ ਕਿ ਯੂਕਰੇਨ ਆਪਣੇ ਸ਼ਹਿਰਾਂ ‘ਚ ਲਗਾਤਾਰ ਡਰੋਨ ਹਮਲੇ ਅਤੇ ਗੋਲੀਬਾਰੀ ਕਰ ਰਿਹਾ ਹੈ। ਇਸੇ ਤਰ੍ਹਾਂ ਦਾ ਹਮਲਾ ਬੁੱਧਵਾਰ ਨੂੰ ਸਰਹੱਦ ਨੇੜੇ ਬੇਲਗੋਰੋਡ ਇਲਾਕੇ ‘ਚ ਹੋਇਆ। ਇਸ ‘ਚ 4 ਲੋਕ ਜ਼ਖਮੀ ਹੋ ਗਏ। ਮਿਸਾਇਲ ਦੇ ਵਿਸਫੋਟ ਕਾਰਨ ਲੋਕ ਬੁਰੀ ਤਰਾਂ ਬੇਚੈਨ ਅਤੇ ਡਰੇ ਹੋਏ ਹਨ।
ਵੀਡੀਓ ਲਈ ਕਲਿੱਕ ਕਰੋ -: