ਮੇਟਾ ਹੁਣ ਟਵਿੱਟਰ ਨੂੰ ਵੱਡਾ ਮੁਕਾਬਲਾ ਦੇਣ ਦੀ ਤਿਆਰੀ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੇਟਾ ਪਿਛਲੇ ਕੁਝ ਸਾਲਾਂ ਤੋਂ ਟਵਿੱਟਰ ਦੇ ਕੰਪੀਟਿਟਰ ‘ਤੇ ਕੰਮ ਕਰ ਰਿਹਾ ਹੈ। ਹੁਣ ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਟਵਿੱਟਰ ਦੇ ਮੁਕਾਬਲੇਬਾਜ਼ ਨੂੰ ਤਿਆਰ ਕਰਨ ਦੇ ਨੇੜੇ ਹੋ ਸਕਦੀ ਹੈ, ਹਾਲਾਂਕਿ ਇਸਦਾ ਨਾਂ ਕੀ ਹੋਵੇਗਾ ਇਸ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਇਸ ‘ਚ ਟਵਿੱਟਰ ਵਰਗੇ ਫੀਚਰਸ ਦੇਖਣ ਨੂੰ ਮਿਲ ਸਕਦੇ ਹਨ।
ਅਸਲ ‘ਚ ਮੇਟਾ ਹੋਰ ਸੋਸ਼ਲ ਮੀਡੀਆ ਐਪਸ ਤੋਂ ਵਿਸ਼ੇਸ਼ਤਾਵਾਂ ਦੀ ਨਕਲ ਕਰਨ ਅਤੇ ਉਹਨਾਂ ਨੂੰ ਆਪਣੇ ਪਲੇਟਫਾਰਮ ਵਿੱਚ ਜੋੜਨ ਲਈ ਵੀ ਜਾਣਿਆ ਜਾਂਦਾ ਹੈ, ਚਾਹੇ ਇਹ TikTok ਤੋਂ ਪ੍ਰੇਰਿਤ ਰੀਲਾਂ, Snapchat ਤੋਂ ਪ੍ਰੇਰਿਤ ਕਹਾਣੀਆਂ, ਜਾਂ Discord ਤੋਂ ਪ੍ਰੇਰਿਤ ਕਮਿਊਨਿਟੀਜ਼ – Meta ਦੀਆਂ ਸਭ ਤੋਂ ਪ੍ਰਸਿੱਧ ਐਪਾਂ ਜਿਵੇਂ Instagram, Facebook ਅਤੇ WhatsApp ਵਿੱਚ ਇਹ ਸਭ ਹੈ। ਅਤੇ ਹੁਣ ਮਾਰਕ ਜ਼ੁਕਰਬਰਗ ਟਵਿੱਟਰ ਨੂੰ ਟੱਕਰ ਦੇਣ ਦੀ ਤਿਆਰੀ ਕਰ ਰਿਹਾ ਹੈ।
ਇਹ ਵੀ ਪੜ੍ਹੋ :ਕੈਨੇਡਾ ‘ਚ ਭਾਰਤੀ ਵਿਦਿਆਰਥੀਆਂ ਫਰਜ਼ੀ ਆਫਰ ਲੈਟਰ ਦਾ ਮਾਮਲਾ, ਪੰਜਾਬ ਪੁਲਿਸ ਵੱਲੋਂ SIT ਦਾ ਗਠਨ
ਰਿਪੋਰਟਾਂ ਮੁਤਾਬਕ ਪਿਛਲੇ ਹਫ਼ਤੇ, ਮੈਟਾ ਦੇ ਚੋਟੀ ਦੇ ਅਧਿਕਾਰੀਆਂ ਨੇ ਇੱਕ ਕੰਪਨੀ ਦੀ ਮੀਟਿੰਗ ਵਿੱਚ ਕਰਮਚਾਰੀਆਂ ਨੂੰ ਆਪਣੇ ਆਉਣ ਵਾਲੇ ਟਵਿੱਟਰ ਕੰਪੀਟਿਟਰ ਦੀ ਝਲਕ ਵਿਕਾਈ। ਇੱਕ ਰਿਪੋਰਟ ‘ਚ ਦੱਸਿਆ ਕਿ ਪ੍ਰੀਵਿਊ ਤੋਂ ਪਤਾ ਚੱਲਦਾ ਹੈ ਕਿ ਇਹ ਟਵਿੱਟਰ ਵਰਗੇ ਫੀਚਰਸ ਦੇ ਨਾਲ ਮੇਟਾ ਦਾ ਸਟੈਂਡਅਲੋਨ ਐਪ ਹੋਵੇਗਾ। ਪਲੇਟਫਾਰਮ ਦਾ ਕੋਡਨੇਮ “ਪ੍ਰਾਜੈਕਟ 92” ਹੈ।
ਵੀਡੀਓ ਲਈ ਕਲਿੱਕ ਕਰੋ -: