ਹਜ਼ਾਰਾਂ ਕਰੋੜ ਰੁਪਏ ਦੇ ਡਰੱਗ ਮਾਮਲੇ ਦੇ ਸਰਗਣਾ ਜਗਦੀਸ਼ ਭੋਲਾ ਨੂੰ ਹਾਈਕੋਰਟ ਤੋਂ ਅੰਤਰਿਮ ਜ਼ਮਾਨਤ ਮਿਲ ਗਈ ਹੈ। ਭੋਲਾ ਦੀ ਮਾਂ ਦਾ 8 ਜੂਨ ਨੂੰ ਦੇਹਾਂਤ ਹੋ ਗਿਆ ਸੀ। ਹਾਈਕੋਰਟ ਤੋਂ ਧਾਰਮਿਕ ਰਸਮਾਂ ਪੂਰੀਆਂ ਕਰਨ ਤੇ ਮਾਂ ਦੀਆਂ ਅਸਥੀਆਂ ਵਿਸਰਜਣ ਲਈ ਉਸ ਨੂੰ 19 ਜੂਨ ਤੱਕ ਮੌਹਲਤ ਮਿਲੀ ਹੈ।
ਹਾਈਕੋਰਟ ਨੇ ਭੋਲਾ ਨੂੰ ਅੱਜ ਤੋਂ 18 ਜੂਨ ਤੱਕ ਸ੍ਰੀ ਕੀਰਤਪੁਰ ਸਾਹਿਬ ਵਿਚ ਅਖੰਡ ਪਾਠ ਦੇ ਭੋਗ ਤੇ 19 ਜੂਨ ਨੂੰ ਅਸਥੀਆਂ ਵਿਸਰਜਣ ਵਿਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ ਪਰ ਉਸ ਨੂੰ ਪੁਲਿਸ ਹਿਰਾਸਤ ਵਿਚ ਰਹਿੰਦੇ ਹੋਏ ਸਾਰੀਆਂ ਰਸਮਾਂ ਪੂਰੀਆਂ ਕਰਨੀਆਂ ਹੋਣਗੀਆਂ। ਇਸ ਲਈ ਦੋ ਆਈਪੀਐੱਸ ਅਧਿਕਾਰੀਆਂ, ਇਕ ਪੁਰਸ਼ ਤੇ ਇਕ ਮਹਿਲਾ ਅਧਿਕਾਰੀ ਨੂੰ ਭੋਲਾ ਦੀ ਨਿਗਰਾਨੀ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਠਿੰਡਾ ਦੇ ਡੀਸੀ ਨੂੰ ਵੀ ਨਿਗਰਾਨੀ ਦੇ ਹੁਕਮ ਦਿੱਤੇ ਗਏ ਹਨ।
ਮੁਲਜ਼ਮ ਭੋਲਾ ਨੂੰ ਪੁਲਿਸ ਹਿਰਾਸਤ ਵਿਚ ਰਹਿੰਦੇ ਹੋਏ ਸਾਰੀਆਂ ਧਾਰਮਿਕ ਰਸਮਾਂ ਪੂਰੀ ਕਰਕੇ ਅਸਥੀਆਂ ਵਿਸਰਜਨ ਦੇ ਬਾਅਦ 19 ਜੂਨ ਦੀ ਸ਼ਾਮ ਨੂੰ ਦੁਬਾਰਾ ਜੇਲ੍ਹ ਲਿਆਂਦਾ ਜਾਵੇਗਾ।
ਇਹ ਵੀ ਪੜ੍ਹੋ : ਮੀਕਾ ਸਿੰਘ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਵੱਡੀ ਰਾਹਤ, ਰਾਖੀ ਸਾਵੰਤ ਨੂੰ ਜਬਰੀ ਚੁੰਮਣ ਦਾ ਮਾਮਲਾ ਕੀਤਾ ਰੱਦ
ਜਗਦੀਸ਼ ਭੋਲਾ ਇੰਟਰਨੈਸ਼ਲ ਰੈਸਲਰ ਰਿਹਾ ਹੈ ਤੇ ਅਰਜੁਨ ਐਵਾਰਡ ਜੇਤੂ ਵੀ ਹੈ। ਪੰਜਾਬ ਪੁਲਿਸ ਵਿਚ ਉਹ ਡੀਐੱਸਪੀ ਦੇ ਅਹੁਦੇ ‘ਤੇ ਭਰਤੀ ਹੋਇਆ ਸੀ। ਭੋਲਾ ਖਿਲਾਫ ਸਾਲ 2013 ਵਿਚ 6 ਹਜ਼ਾਰ ਕਰੋੜ ਦੇ ਸਿੰਥੈਟਿਕ ਡਰੱਗ ਦਾ ਕੇਸ ਉਜਾਗਰ ਹੋਇਆ ਸੀ। ਜਾਂਚ ਵਿਚ ਪਤਾ ਲੱਗਾ ਕਿ ਉਥੇ ਡਰੱਗ ਕੇਸ ਦਾ ਮਾਸਟਰਮਾਈਂਡ ਸੀ। ਭੋਲਾ ਨੂੰ ਡਰੱਗ ਕੇਸ ਵਿਚ ਸਜ਼ਾ ਹੋ ਚੁੱਕੀ ਹੈ। ਇਸ ਦੇ ਬਾਅਦ ਤੋਂ ਉਹ ਜੇਲ੍ਹ ਵਿਚ ਆਪਣੀ ਸਜ਼ਾ ਕੱਟ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: