ਕੇਂਦਰੀ ਮੰਤਰੀ ਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਨੇਤਾ ਨਿਤਿਨ ਗਡਕਰੀ ਨੇ ਕਿਹਾ ਕਿ ਇਕ ਨੇਤਾ ਨੇ ਉਨ੍ਹਾਂ ਨੂੰ ਇਕ ਵਾਰ ਕਾਂਗਰਸ ਵਿਚ ਸ਼ਾਮਲ ਹੋਣ ਦੀ ਸਲਾਹ ਦਿੱਤੀ ਸੀ ਜਿਸ ਦੇ ਜਵਾਬ ਵਿਚ ਉਨ੍ਹਾਂ ਕਿਹਾ ਸੀ ਕਿ ਉਹ ਉਸ ਪਾਰਟੀ ਦਾ ਮੈਂਬਰ ਬਣਨ ਦੀ ਬਜਾਏ ਖੂਹ ਵਿਚ ਛਾਲ ਮਾਰ ਦੇਵੇਗਾ। ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨੇ ਦਾਅਵਾ ਕੀਤਾ ਕਿ ਕਾਂਗਰਸ ਦੇ 60 ਸਾਲ ਦੇ ਸ਼ਾਸਨ ਵਿਚ ਹੋਏ ਕੰਮਾਂ ਦੀ ਤੁਲਨਾ ਵਿਚ ਭਾਜਪਾ ਦੀ ਸਰਕਾਰ ਨੇ ਪਿਛਲੇ 9 ਸਾਲਾਂ ਵਿਚ ਦੇਸ਼ ਵਿਚ ਦੁੱਗਣਾ ਕੰਮ ਕੀਤਾ ਹੈ।
ਗਡਕਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ‘ਤੇ ਮਹਾਰਾਸ਼ਟਰ ਦੇ ਭੰਡਾਰਾ ਵਿਚ ਇਕ ਸਭਾ ਨੂੰ ਸੰਬੋਧਨ ਕਰਦੇ ਹੋਏ ਭਾਜਪਾ ਵਿਚ ਆਪਣੇ ਕੰਮ ਦੇ ਸ਼ੁਰੂਆਤੀ ਦਿਨਾਂ ਨੂੰ ਯਾਦ ਕੀਤਾ ਤੇ ਪਾਰਟੀ ਦੇ ਹੁਣ ਤੱਕ ਦੇ ਸਫਰ ਨੂੰ ਲੈ ਕੇ ਗੱਲ ਕਹੀ। ਉੁਨ੍ਹਾਂ ਕਾਂਗਰਸ ਦੇ ਨੇਤਾ ਸਵ. ਸ਼੍ਰੀਕਾਂਤ ਜਿਚਕਰ ਵੱਲੋਂ ਇਕ ਵਾਰ ਉਨ੍ਹਾਂ ਨੂੰ ਦਿੱਤੀ ਗਈ ਸਲਾਹ ਨੂੰ ਵੀ ਯਾਦ ਕੀਤਾ।
ਉਨ੍ਹਾਂ ਕਿਹਾ ਕਿ ਸ਼੍ਰੀਕਾਂਤ ਜਿਚਕਰ ਨੇ ਇਕ ਵਾਰ ਮੈਨੂੰ ਕਿਹਾ ਕਿ ਤੁਸੀਂ ਇਕ ਬਹੁਤ ਚੰਗੇ ਪਾਰਟੀ ਵਰਕਰ ਤੇ ਨੇਤਾ ਹੋ। ਜੇਕਰ ਤੁਸੀਂ ਕਾਂਗਰਸ ਵਿਚ ਸ਼ਾਮਲ ਹੋ ਜਾਂਦੇ ਹੋ ਤਾਂ ਤੁਹਾਡਾ ਭਵਿੱਖ ਬਹੁਤ ਉਜਵਲ ਰਹੇਗਾ ਪਰ ਮੈਂ ਉਨ੍ਹਾਂ ਨੂੰ ਕਿਹਾ ਸੀ ਕਿ ਮੈਂ ਕਾਂਗਰਸ ਵਿਚ ਸ਼ਾਮਲ ਹੋਣ ਦੀ ਬਜਾਏ ਖੂਹ ਵਿਚ ਛਾਲ ਮਾਰ ਦੇਵਾਂਗਾ ਕਿਉਂਕਿ ਮੇਰਾ ਭਾਜਪਾ ਤੇ ਉਸ ਦੀ ਵਿਚਾਰਧਾਰਾ ਵਿਚ ਪੂਰਾ ਭਰੋਸਾ ਹੈ ਤੇ ਮੈਂ ਇਸ ਲਈ ਕੰਮ ਕਰਨਾ ਜਾਰੀ ਰੱਖਾਂਗਾ।
ਮੰਤਰੀ ਨੇ ਕਾਂਗਰਸ ਬਾਰੇ ਕਿਹਾ ਕਿ ਪਾਰਟੀ ਬਣਨ ਦੇ ਬਾਅਦ ਤੋਂ ਕਈ ਵਾਰ ਟੁੱਟ ਚੁੱਕੀ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਦੇਸ਼ ਦੇ ਲੋਕਤੰਤਰ ਦੇ ਇਤਿਹਾਸ ਨੂੰ ਨਹੀਂ ਭੁੱਲਣਾ ਚਾਹੀਦਾ। ਸਾਨੂੰ ਭਵਿੱਖ ਲਈ ਅਤੀਤ ਤੋਂ ਸਿੱਖਣਾ ਚਾਹੀਦਾ ਹੈ। ਆਪਣੇ 60 ਸਾਲ ਦੇ ਸ਼ਾਸਨ ਦੌਰਾਨ ਕਾਂਗਰਸ ਨੇ ‘ਗਰੀਬੀ ਹਟਾਓ’ ਦਾ ਨਾਅਰਾ ਦਿੱਤਾ ਪਰ ਆਪਣੇ ਨਿੱਜੀ ਲਾਭ ਲਈ ਉਸ ਨੇ ਕਈ ਸਿੱਖਿਆ ਸੰਸਥਾਵਾਂ ਖੋਲ੍ਹੀਆਂ। ਨਿਤਿਨ ਗਡਕਰੀ ਨੇ ਭਾਰਤ ਨੂੰ ਆਰਥਿਕ ਮਹਾਸ਼ਕਤੀ ਬਣਾਉਣ ਦੇ ਦ੍ਰਿਸ਼ਟੀਕੋਣ ਲਈ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ ਕੀਤੀ। ਉੁਨ੍ਹਾਂ ਕਿਹਾ ਕਿ ਦੇਸ਼ ਦਾ ਭਵਿੱਖ ਬਹੁਤ ਉਜਵਲ ਹੈ।
ਇਹ ਵੀ ਪੜ੍ਹੋ : ਬਠਿੰਡਾ ‘ਚ CNG ਗੈਸ ਲੀਕ : ਖੁਦਾਈ ਦੌਰਾਨ JCB ਨਾਲ ਵੱਢੀ ਗਈ ਪਾਈਪ, ਮੌਕੇ ‘ਤੇ ਮਚੀ ਹਫੜਾ-ਦਫੜੀ
ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਕਾਂਗਰਸ ਆਪਣੇ 60 ਸਾਲ ਦੇ ਸ਼ਾਸਨ ਵਿਚ ਜਿੰਨਾ ਕੰਮ ਕੰਮ ਨਹੀਂ ਕਰ ਸਕੀ, ਭਾਜਪਾ ਸਰਕਾਰ ਨੇ ਉਸ ਤੋਂ ਦੁੱਗਣਾ ਕੰਮ ਪਿਛਲੇ 9 ਸਾਲਾਂ ਵਿਚ ਕੀਤਾ ਹੈ। ਕੇਂਦਰੀ ਮੰਤਰੀ ਨੇ ਯਾਦ ਕੀਤਾ ਕਿ ਕੁਝ ਦਿਨ ਪਹਿਲਾਂ ਜਦੋਂ ਉਹ ਉੱਤਰ ਪ੍ਰਦੇਸ਼ ਵਿਚ ਸੀ ਉਦੋਂ ਉਨ੍ਹਾਂ ਨੇ ਲੋਕਾਂ ਨੂੰ ਕਿਹਾ ਸੀ ਕਿ 2024 ਦੇ ਅਖੀਰ ਤੱਕ ਉੱਤਰ ਪ੍ਰਦੇਸ਼ ਦੀਆਂ ਸੜਕਾਂ ਅਮਰੀਕਾ ਵਰਗੀਆਂ ਹੋ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: