ਫਰੀਦਕੋਟ ਜ਼ਿਲ੍ਹੇ ਦੀ ਸੈਂਟਰਲ ਜੇਲ੍ਹ ਵਿਚ ਬੰਦ ਹਵਾਲਾਤੀ ਸਤਿਅਮ ਨੂੰ ਬਾਹਰ ਤੋਂ ਪਾਬੰਦੀਸ਼ੁਦਾ ਚੀਜ਼ਾਂ ਮੰਗਵਾਉਣਾ ਮਹਿੰਗਾ ਪੈ ਗਿਆ। ਜੇਲ੍ਹ ਪ੍ਰਸ਼ਾਸਨ ਨੇ ਪਾਬੰਦੀਸ਼ੁਦਾ ਚੀਜ਼ਾਂ ਜੇਲ੍ਹ ਵਿਚ ਸੁੱਟਣ ਆਏ 3 ਲੋਕਾਂ ਵਿਚੋਂ ਇਕ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ 2 ਮੁਲਜ਼ਮ ਭੱਜਣ ਵਿਚ ਫਰਾਰ ਹੋ ਗਏ। ਪੁਲਿਸ ਨੇ ਤਿੰਨੋਂ ਨੌਜਵਾਨਾਂ ਤੇ ਹਵਾਲਾਤੀ ਖਿਲਾਫ ਕੇਸ ਦਰਜ ਕਰ ਲਿਆ ਹੈ।
ਸਹਾਇਕ ਜੇਲ੍ਹ ਪ੍ਰਧਾਨ ਗੁਰਤੇਜ ਸਿੰਘ ਨੇ ਦੱਸਿਆ ਕਿ ਜੇਲ੍ਹ ਦੀ ਸੁਰੱਖਿਆ ਟੀਮ ਵੱਲੋਂ ਜੇਲ੍ਹ ਦੇ ਬਾਹਰ 3 ਲੋਕਾਂ ਨੂੰ ਸ਼ੱਕੀ ਤੌਰ ‘ਤੇ ਘੁੰਮਦੇ ਹੋਏ ਦੇਖਿਆ। ਜਦੋਂ ਉਨ੍ਹਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਇਕ ਮੁਲਜ਼ਮ ਅਮਨ ਵਾਸੀ ਪਿੰਡ ਚਹਿਲ ਫਰੀਦਕੋਟ ਨੂੰ ਫੜ ਲਿਆ ਪਰ ਉਸ ਦੇ 2 ਸਾਥੀ ਫਰਾਰ ਹੋ ਗਏ। ਪੁੱਛਗਿਛ ‘ਤੇ ਅਮਨ ਨੇ ਦੱਸਿਆ ਕਿ ਕੋਟਕਪੂਰਾ ਵਾਸੀ ਹਵਾਲਾਤੀ ਸਤਿਅਮ ਦਾ ਨਾਂ ਲਿਆ।
ਇਹ ਵੀ ਪੜ੍ਹੋ : ਲੁਧਿਆਣਾ ਲੁੱਟ ਮਾਮਲਾ : ਫਰੂਟੀ ਦੇ ਲਾਲਚ ‘ਚ ਫਸੀ ‘ਡਾਕੂ ਹਸੀਨਾ’, ਪੁਲਿਸ ਨੇ ਲਗਾਇਆ ਸੀ ਲੰਗਰ
ਅਮਨ ਨੇ ਦੱਸਿਆ ਕਿ ਸਤਿਅਮ ਨੇ ਉਨ੍ਹਾਂ ਤੋਂ ਪਾਬੰਦੀਸ਼ੁਦਾ ਚੀਜ਼ ਮੰਗਵਾਈ ਸੀ ਜਿਸ ਨੂੰ ਉਹ ਜੇਲ੍ਹ ਦੇ ਅੰਦਰ ਸੁੱਟਣ ਆਏ ਸੀ। ਫਰੀਦਕੋਟ ਸਿਟੀ ਥਾਣੇ ਦੇ ਏਐੱਸਆਈ ਗੁਰਦਿੱਤ ਸਿੰਘ ਨੇ ਦੱਸਿਆ ਕਿ ਜੇਲ੍ਹ ਪ੍ਰਸ਼ਾਸਨ ਦੀ ਸ਼ਿਕਾਇਤ ਦੇ ਆਧਾਰ ‘ਤੇ ਹਵਾਲਾਤੀ ਸਤਿਅਮ, ਅਮਨ ਤੇ 2 ਅਣਪਛਾਤੇ ਨੌਜਵਾਨਾਂ ਖਿਲਾਫ ਜੇਲ੍ਹ ਐਕਟ ਤੇ ਆਈਪੀਸੀ ਦੀ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: