ਭਾਰਤੀ ਤਲਵਾਰਬਾਜ਼ ਭਵਾਨੀ ਦੇਵੀ ਨੇ ਏਸ਼ੀਆਈ ਫੇਂਸਿੰਗ ਚੈਂਪੀਅਨਸ਼ਿਪ ਵਿਚ ਇਤਿਹਾਸ ਰਚ ਦਿੱਤਾ। 29 ਸਾਲ ਦੀ ਭਵਾਨੀ ਦੇਵੀ ਨੇ ਚੀਨ ਦੇ ਵੁਕਸੀ ਵਿਚ ਮਹਿਲਾ ਸੇਬਰ ਮੁਕਾਬਲੇ ਦੇ ਸੈਮੀਫਾਈਨਲ ਵਿਚ ਹਾਰ ਝੇਲਣ ਦੇ ਬਾਵਜੂਦ ਕਾਂਸੇ ਦਾ ਤਮਗਾ ਜਿਤ ਲਿਆ ਹੈ। ਇਹ ਦੇਸ਼ ਲਈ ਹੁਣ ਤੱਕ ਦਾ ਪਹਿਲਾ ਮੈਡਲ ਹੈ।
ਸੈਮੀਫਾਈਲ ਵਿਚ ਭਵਾਨੀ ਦੀ ਉਜ਼ਬੇਕਿਸਤਾਨ ਦੀ ਜੇਨਾਬ ਡੇਯਿਬੇਕੋਵਾ ਖਿਲਾਫ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਇਸ ਮੁਕਾਬਲੇ ਵਿਚ ਭਵਾਨੀ ਨੂੰ 14-15 ਤੋਂ ਹਾਰ ਮਿਲੀ ਪਰ ਉਨ੍ਹਾਂ ਨੇ ਇਸ ਪ੍ਰਤੀਯੋਗਤਾ ਵਿਚ ਕਾਂਸੇ ਦਾ ਤਮਗਾ ਜਿੱਤ ਕੇ ਦੇਸ਼ ਦੀ ਸ਼ਾਨ ਵਧਾਈ।
ਏਸ਼ੀਆਈ ਚੈਂਪੀਅਨਸ਼ਿਪ ਦੇ ਕੁਆਰਟਰ ਫਾਈਨਲ ਵਿਚ ਮਿਸਾਕੀ ਇਮੂਰਾ ਨੂੰ ਹਰਾ ਕੇ ਭਵਾਨੀ ਦੇਵੀ ਨੇ ਮੈਡਲ ਪੱਕਾ ਕਰ ਲਿਆ ਸੀ ਪਰ ਚੀਨ ਨੇ ਵੁਕਸੀ ਵਿਚ ਮਹਿਲਾ ਸੇਬਰ ਮੁਕਾਬਲੇ ਖਿਲਾਫ ਸੈਮੀਫਾਈਨਲ ਵਿਚ ਭਵਾਨੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਬਾਵਜੂਦ ਉਨ੍ਹਾਂ ਨੇ ਕਾਂਸੇ ਦਾ ਤਮਗਾ ਆਪਣੇ ਨਾਂ ਦਰਜ ਕਰਾਇਆ।
ਇਹ ਵੀ ਪੜ੍ਹੋ : ਅਮਰੀਕਾ ‘ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ‘ਚ ਮੌ.ਤ, ਪਰਿਵਾਰ ਦਾ ਇਕਲੌਤਾ ਪੁੱਤ ਸੀ ਅਮਨਦੀਪ
ਦੱਸ ਦੇਈਏ ਕਿ ਭਵਾਨੀ ਦੇਵੀ ਨੇ ਕੁਆਰਟਰ ਫਾਈਨਲ ਮੁਕਾਬਲੇ ਵਿਚ ਜਾਪਾਨ ਦੀ ਮਿਸਾਕੀ ਇਮੂਰਾ ਨੂੰ 15-10 ਤੋਂ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਐਂਟਰੀ ਕੀਤੀ ਸੀ।ਇਸ ਮੈਚ ਵਿਚ ਮਿਲੀ ਜਿੱਤ ਦੇ ਨਾਲ ਉੁਨ੍ਹਾਂ ਨੇ ਭਾਰਤ ਦੇ ਲਈ ਮੈਡਲ ਵੀ ਪੱਕਾ ਕਰ ਲਿਆ ਸੀ। ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਉਣ ਲਈ ਭਵਾਨੀ ਨੇ ਜਾਪਾਨ ਦੀ ਸਿਰੀ ਓਜਾਕੀ ਨੂੰ 15-11 ਤੋਂ ਹਰਾਇਆ ਸੀ।
ਵੀਡੀਓ ਲਈ ਕਲਿੱਕ ਕਰੋ -: