ਵਿਧਾਨ ਸਭਾ ਦੇ ਦੋ ਦਿਨਾ ਵਿਸ਼ੇਸ਼ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਸਦਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ ‘ਆਪ੍ਰੇਸ਼ਨ ਲੋਟਸ’ ਦੀ ਐਕਸ਼ਨ ਟੇਕਨ ਰਿਪੋਰਟ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਵਿਸ਼ੇਸ਼ ਸੈਸ਼ਨ ਵਿਚ ਇਸ ਮੁੱਦੇ ‘ਤੇ ਸਾਢੇ ਤਿੰਨ ਘੰਟੇ ਬਹਿਸ ਹੋਈ ਸੀ। ਇਸ ਦੇ ਬਾਅਦ ਕਾਂਗਰਸੀ ਵਿਧਾਇਕਾਂ ਨੇ ਸਦਨ ਦਾ ਬਾਈਕਾਟ ਕੀਤਾ ਤੇ ਬਾਹਰ ਆ ਗਏ।
ਨਵੇਂ ਚੁਣੇ ਮੰਤਰੀ ਖੁੱਡੀਆਂ ਨੇ RDF ਨੂੰ ਲੈ ਕੇ ਪ੍ਰਸਤਾਵ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਚਾਰ ਸਾਲ ਤੋਂ ਫੰਡ ਰੋਕਿਆ ਹੋਇਆ ਹੈ। ਇਸ ਨਾਲ ਪੰਜਾਬ ਦਾ ਵਿਕਾਸ ਰੁਕ ਗਿਆ ਹੈ। ਖੁੱਡੀਆਂ ਨੇ ਕਿਹਾ ਕਿ ਜਾਣਬੂਝ ਕੇ ਇਕ ਸੂਬੇ ਨਾਲ ਧੱਕਾ ਕੀਤਾ ਜਾ ਰਿਹਾ ਹੈ। 1987 ਤੋਂ ਲਗਾਤਾਰ ਫੰਡ ਮਿਲ ਰਿਹਾ ਸੀ ਪਰ 4 ਸਾਲਾਂ ਤੋਂ ਜਾਣਬੁਝ ਕੇ ਰੋਕਿਆ ਗਿਆ ਹੈ।
ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ ਆਰਡੀਐੱਫ ਦਾ ਮੁੱਦਾ ਬਹੁਤ ਗੰਭੀਰ ਹੈ।ਇਸ ਵਿਚ ਆਪ ਵਿਧਾਇਕਾਂ ਦਾ ਹੀ ਏਰੀਆ ਸ਼ਾਮਲ ਨਹੀਂ ਹੈ ਸਗੋਂ ਵਿਰੋਧੀ ਧਿਰ ਦੇ ਵਿਧਾਇਕਾਂ ਦੇ ਏਰੀਆ ਵੀ ਸ਼ਾਮਲ ਹੈ ਜਦੋਂ ਕਿ ਇਹ ਲੋਕ ਸੈਸ਼ਨ ਤੋਂ ਭੱਜ ਰਹੇ ਹਨ। ਹੇਅਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਜੋ ਕਾਲੇ ਕਾਨੂੰਨ ਬਣਾਏ ਸਨ, ਉਸ ਖਿਲਾਫ ਪੰਜਾਬ ਦੇ ਕਿਸਾਨਾਂ ਨੇ ਸੰਘਰਸ਼ ਕੀਤਾ ਸੀ। ਉਸ ਦੀ ਵਜ੍ਹਾ ਤੋਂ ਇਹ ਫੰਡ ਰੋਕਿਆ ਗਿਆ ਹੈ। ਕੇਂਦਰ ਨੂੰ ਪਤਾ ਹੈ ਕਿ ਇਹ ਪੈਸਾ ਪਿੰਡਾਂ ਵਿਚ ਲੱਗਣਾ ਹੈ। ਦੇਸ਼ ਦੀ ਆਜ਼ਾਦੀ ਹੋਵੇ ਜਾਂ ਹਰੀ ਕ੍ਰਾਂਤੀ। ਪੰਜਾਬ ਦਾ ਹਰ ਖੇਤਰ ਵਿਚ ਅਹਿਮ ਯੋਗਦਾਨ ਰਿਹਾ। ਇਸ ਵਜ੍ਹਾ ਨਾਲ ਸਾਡੇ ਪਾਣੀ ਦਾ ਨੁਕਸਾਨ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -: