ਵੈਸਟਇੰਡੀਜ਼ ਦੌਰੇ ਲਈ ਚੇਤੇਸ਼ਵਰ ਪੁਜਾਰਾ ਨੂੰ ਭਾਰਤੀ ਟੈਸਟ ਟੀਮ ਤੋਂ ਬਾਹਰ ਕਰਨ ਦੇ ਬਾਅਦ ਤੋਂ ਹੀ ਸੁਨੀਲ ਗਾਵਸਕਰ ਭੜਕੇ ਹੋਏ ਹਨ। ਬੀਸੀਸੀਆਈ ਨੇ 12 ਜੁਲਾਈ ਤੋਂ ਵੈਸਟਇੰਡੀਜ਼ ਦੌਰੇ ‘ਤੇ ਹੋਣ ਵਾਲੇ ਦੋ ਮੈਚਾਂ ਦੀ ਟੈਸਟ ਸੀਰੀਜ ਲਈ ਪੁਜਾਰਾ ਤੋਂ ਇਲਾਵਾ ਉਮੇਸ਼ ਯਾਦਵ ਨੂੰ ਵੀ ਟੈਸਟ ਟੀਮ ਵਿਚ ਨਹੀਂ ਚੁਣਿਆ ਹੈ ਜਦੋਂ ਕਿ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੂੰ ਆਰਾਮ ਦਿੱਤਾ ਗਿਆ ਹੈ। 16 ਮੈਂਬਰ ਟੀਮ ਐਲਾਨੇ ਜਾਣ ਦੇ ਬਾਅਦ ਤੋਂ ਹੀ ਗਾਵਸਕਰ ਲਗਾਤਾਰ ਟੀਮ ਚੋਣ ‘ਤੇ ਸਵਾਲ ਚੁੱਕ ਰਹੇ ਹਨ।
ਗਾਵਸਕਰ ਨੇ ਹੁਣ ਸੀਨੀਅਰ ਖਿਡਾਰੀਆਂ ‘ਤੇ ਨਿਸ਼ਾਨਾ ਸਾਧਿਆ ਹੈ। ਅੱਹ ਹੀ ਦੇ ਦਿਨ 25 ਜੂਨ 1983 ਨੂੰ ਲੰਦਨ ਦੇ ਲਾਰਡਸ ਵਿਚ ਵਰਲਡ ਕੱਪ ਜਿੱਤਣ ਵਾਲੀ ਭਾਰਤੀ ਟੀਮ ਦਾ ਹਿੱਸਾ ਰਹੇ ਗਾਵਸਕਰ ਨੇ ਕਿਹਾ ਕਿ ਵੈਸਟਇੰਡੀਜ਼ ਦੌਰਾਨ ਚੋਣਕਰਤਾਵਾਂ ਲਈ ਨੌਜਵਾਨ ਕ੍ਰਿਕਟਰਾਂ ਵੱਲ ਦੇਖਣ ਤੇ ਡਬਲਯੂਟੀਸੀ ਦੇ ਅਗਲੇ ਚੱਕਰ ਨੂੰ ਧਿਆਨ ਵਿਚ ਰੱਖਦੇ ਹੋਏ ਸੀਨੀਅਰ ਕ੍ਰਿਕਟਰਾਂ ਨੂੰ ਬ੍ਰੇਕ ਦੇਣ ਦਾ ਚੰਗਾ ਮੌਕਾ ਸੀ।
ਉਨ੍ਹਾਂ ਕਿਹਾ ਕਿ ਕ੍ਰਿਕਟਰਾਂਦੀ ਅਗਲੀ ਕਤਾਰ ਨੂੰ ਦੇਖਣ ਤੇ ਪਰਖਣ ਦਾ ਬਹੁਤ ਚੰਗਾ ਮੌਕਾ ਸੀ ਕਿਉਂਕਿ ਜੇਕਰ ਕੋਈ ਦੌਰਾ ਸੀ ਜਿਥੇ ਤੁਸੀਂ ਕੁਝ ਤਰ੍ਹਾਂ ਦੇ ਪ੍ਰਯੋਗ ਕਰ ਸਕਦੇ ਸੀ ਤਾਂ ਉਹ ਵੈਸਟਇੰਡੀਜ਼ ਸੀ। ਵੈਸਟਇੰਡੀਜ਼ ਵਿਚ ਹੁਣ ਪਹਿਲਾਂ ਵਰਗੀ ਤਾਕਤ ਨਹੀਂ ਹੈ। ਇਸ ਲਈ ਨੌਜਵਾਨ ਖਿਡਾਰੀਆਂ ਨੂੰ ਅਜਮਾਉਣ ਦਾ ਬੇਹਤਰੀਨ ਮੌਕਾਸੀ।
ਸਾਬਕਾ ਭਾਰਤੀ ਕਪਤਾਨ ਨੇ ਖਾਸ ਤੌਰ ‘ਤੇ ਕਿਸੇ ਕ੍ਰਿਕਟਰ ਦਾ ਨਾਂ ਨਹੀਂ ਲਿਆ ਪਰ ਸਪੱਸ਼ਟ ਸੀ ਕਿ ਉਹ ਕਪਤਾਨ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਬਾਰੇ ਗੱਲ ਕਰ ਰਹੇ ਸਨ, ਜੋ ਆਸਟ੍ਰੇਲੀਆ ਖਿਲਾਫ ਘਰੇਲੂ ਸੀਰੀਜ ਦੇ ਬਾਅਦ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਰੋਹਿਤ ਤੇ ਕੋਹਲੀ ਦੋਵੇਂ ਇਸ ਸਾਲ ਅਕਤੂਬਰ-ਨਵੰਬਰ ਵਿਚ ਹੋਣ ਵਾਲੇ ਵਨਡੇ ਵਰਲਡ ਕੱਪ ਵਿਚ ਭਾਰਤ ਲਈ ਮਹੱਤਵਪੂਰਨ ਖਿਡਾਰੀ ਹੋਣਗੇ।
ਇਹ ਵੀ ਪੜ੍ਹੋ : ਮਿਜ਼ੋਰਮ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 17 ਕਰੋੜ ਦੇ ਪਾਬੰਦੀਸ਼ੁਦਾ ਨਸ਼ੀਲੇ ਪਦਾਰਥ ਸਣੇ ਦੋ ਵਿਅਕਤੀ ਗ੍ਰਿਫ਼ਤਾਰ
ਉਨ੍ਹਾਂ ਕਿਹਾ WTC ਬੀਤ ਚੁੱਕਾ ਹੈ, ਅਸੀਂ ਉਥੇ ਚੂਕ ਗਏ ਪਰ ਅਗਲੀ ਵੱਡੀ ਚੀਜ਼ ਵਨਡੇ ਵਰਲਡ ਕੱਪ ਹੈ। ਮੈਂ ਪਸੰਦ ਕਰਾਂਗਾ ਕਿ ਵੱਡੇ ਖਿਡਾਰੀਆਂ ਨੂੰ ਟੈਸਟ ਕ੍ਰਿਕਟ ਤੋਂ ਪੂਰੀ ਤਰ੍ਹਾਂ ਬ੍ਰੇਕ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਸਿਰਫ ਇਹੀ ਚਾਹੁੰਦਾ ਸੀ ਕਿ ਉਹ ਸਫੈਦ ਗੇਂਦ ਵਾਲੇ ਕ੍ਰਿਕਟ ‘ਤੇ ਧਿਆਨ ਕੇਂਦਰਿਤ ਕਰਨ। ਉਹ ਪਿਛਲੇ ਸਾਲ ਅਕਤੂਬਰ-ਨਵੰਬਰ ਤੋਂ ਲਗਾਤਾਰ ਕ੍ਰਿਕਟ ਖੇਡ ਰਹੇ ਹਨ। ਚੋਟ ਦੇ ਬ੍ਰੇਕ ਤੋਂ ਇਲਾਵਾ ਉਨ੍ਹਾਂ ਨੂੰ ਅਸਲ ਵਿਚ ਲੰਬਾ ਬ੍ਰੇਕ ਨਹੀਂ ਮਿਲਿਆ। ਇਸ ਲਈ ਉਨ੍ਹਾਂ ਨੂੰ ਰੈੱਡ ਬਾਲ ਕ੍ਰਿਕਟ ਤੋਂ ਪੂਰੀ ਤਰ੍ਹਾਂ ਬ੍ਰੇਕ ਦਿਓ।
ਵੀਡੀਓ ਲਈ ਕਲਿੱਕ ਕਰੋ -: