ਪੀਓਕੇ ਵਿਚ ਆਪਣੀਆਂ ਗਤੀਵਿਧੀਆਂ ਵਧਾਉਣ ਤੇ ਭਾਰਤ ਨੂੰ ਘੇਰਨ ਲਈ ਚੀਨ ਮਿੱਤਰ ਰਾਸ਼ਟਰ ਪਾਕਿਸਤਾਨ ਦੀ ਹਰ ਸੰਭਵ ਮਦਦ ਕਰ ਰਿਹਾ ਹੈ। ਪਾਕਿਸਤਾਨ ਨਾਲ ਮਿਲ ਕੇ ਚੀਨ ਲਾਈਨ ਆਫ ਕੰਟਰੋਲ ‘ਤੇ ਰੱਖਿਆ ਬੁਨਿਆਦੀ ਢਾਂਚੇ ਨੂੰ ਤਿਆਰ ਕਰਨ ਵਿਚ ਜੁਟਿਆ ਹੈ। ਉਹ ਨਾ ਸਿਰਫ ਪਾਕਿਸਤਾਨ ਨੂੰ ਡ੍ਰੋਨ ਤੇ ਲੜਾਕੂ ਜਹਾਜ਼ ਮੁਹੱਈਆ ਕਰ ਰਿਹਾ ਹੈ ਸਗੋਂ ਐੱਲਓਸੀ ‘ਤੇ ਕਮਿਊਨੀਕੇਸ਼ਨ ਟਾਵਰ ਲਗਾਉਣ ਤੇ ਭੂਮੀਗਤ ਕੇਬਲਸ ਵਿਛਾਉਣ ਦੀ ਵੀ ਮਦਦ ਕਰ ਰਿਹਾ ਹੈ।
ਫੌਜ ਅਧਿਕਾਰੀਆਂ ਦਾ ਕਹਿਣਾ ਹੈ ਕਿ ਪੀਓਕੇ ਵਿਚ ਚੀਨ ਪਾਕਿਸਤਾਨ ਆਰਥਿਕ ਗਲਿਆਰਾ ਤੇ ਸੀਪੀਈਸੀ ਤੇ ਹਾਈਡ੍ਰਲ ਯੋਜਨਾਵਾਂ ਦੇ ਨਿਰਮਾਣ ਤਹਿਤ ਪਾਕਿਸਤਾਨ ਦੀ ਮਦਦ ਕਰ ਰਿਹਾ ਹੈ। ਚੀਨ ਫੌਜ ਤੇ ਇੰਜੀਨੀਅਰ ਐੱਲਓਸੀ ‘ਤੇ ਭੂਮੀਗਤ ਬੰਕਰਾਂ ਦੇ ਨਿਰਮਾਣ ਵਿਚ ਪਾਕਿਸਤਾਨੀ ਫੌਜ ਦੀ ਮਦਦ ਕਰ ਰਹੇ ਹਨ। ਪਾਕਿਸਤਾਨੀ ਫੌਜ ਨੇ ਅਧਿਕਾਰਕ ਤੌਰ ‘ਤੇ ਇਸ ‘ਤੇ ਚੁੱਪੀ ਸਾਧ ਰੱਖੀ ਹੈ ਪਰ ਖੁਫੀਆ ਏਜੰਸੀਆਂ ਨੂੰ ਇਸ ਦੀ ਜਾਣਕਾਰੀ ਪ੍ਰਾਪਤ ਹੋ ਰਹੀ ਹੈ।
ਹਾਲ ਹੀ ਵਿੱਚ, ਐਲਓਸੀ ਦੇ ਨਾਲ-ਨਾਲ ਕੁਝ ਥਾਵਾਂ ‘ਤੇ ਚੀਨ ਦੇ ਬਣੇ 155 ਮਿਲੀਮੀਟਰ ਦੇ ਟਰੱਕ-ਮਾਉਂਟਿਡ ਹੌਵਿਟਜ਼ਰ ਐਸਐਚ-15 ਦੇਖੇ ਗਏ ਸਨ। ਇਸ ਨੂੰ ਪਿਛਲੇ ਸਾਲ ਪਾਕਿਸਤਾਨ ਦਿਵਸ ਪਰੇਡ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ। ਜਨਵਰੀ 2022 ਵਿੱਚ ਚੀਨ ਨੇ ਇਨ੍ਹਾਂ 236 ਤੋਪਾਂ ਲਈ ਪਾਕਿਸਤਾਨ ਨਾਲ ਸਮਝੌਤਾ ਕੀਤਾ ਸੀ।
ਪਾਕਿਸਤਾਨ ਨੇ ਇਨ੍ਹਾਂ SH-15 ਤੋਪਾਂ ਦੀ ਸਪਲਾਈ ਲਈ ਚੀਨ ਦੀ ਕੰਪਨੀ ਨਾਰਥ ਇੰਡਸਟਰੀਜ਼ ਗਰੁੱਪ ਕਾਰਪੋਰੇਸ਼ਨ ਦੇ ਨਾਲ ਸਮਝੌਤਾ ਕੀਤਾ ਸੀ। ਇਸ ਤਹਿਤ ਇਨ੍ਹਾਂ ਤੋਪਾਂ ਦੀ ਪਹਿਲੀ ਖੇਪ ਤਹਿਤ 236 ਤੋਪਾਂ ਜਨਵਰੀ 2022 ਵਿਚ ਡਲਿਵਰ ਕੀਤੀ ਗਈ ਸੀ। ਮਾਹਿਰਾਂ ਮੁਤਾਬਕ ਚੀਨ ਦੀ 46 ਅਰਬ ਡਾਲਰ ਦੀ ਸੀਪੀਈਸੀ ਪਰਿਯੋਜਨਾ ਤਹਿਤ ਚੀਨ ਦੀ ਫੌਜ ਨੂੰ ਪੀਓਕੇ ਵਿਚ ਦੇਖਿਆ ਜਾਂਦਾ ਰਿਹਾ ਹੈ। ਸੀਪੀਈਸੀ ਯੋਜਨਾ ਕਰਾਕੋਰਸ ਹਾਈਵੇ ਜ਼ਰੀਏ ਕਰਾਚੀ ਦੇ ਗਵਾਦਰ ਬੰਦਰਗਾਹ ਨੂੰ ਚੀਨ ਦੇ ਸ਼ਿਨਜਿਆਂਗ ਸੂਬੇ ਨਾਲ ਜੋੜਦਾ ਹੈ।
ਇਹ ਵੀ ਪੜ੍ਹੋ : ਨਿਰਮਲਾ ਸੀਤਾਰਮਨ ਦਾ ਬਰਾਕ ਓਬਾਮਾ ‘ਤੇ ਨਿਸ਼ਾਨਾ-‘6 ਮੁਸਲਿਮ ਦੇਸ਼ਾਂ ‘ਤੇ ਸੁੱਟੇ ਗਏ ਸਨ ਬੰਬ’
ਅਧਿਕਾਰੀਆਂ ਦਾ ਕਹਿਣਾ ਹੈ ਕਿ ਚੀਨੀ ਮਾਹਿਰ ਪੀਓਕੇ ਵਿਚ ਲੀਪਾ ਵੈਲੀ ਵਿਚ ਕੁਝ ਸੁਰੰਗਾਂ ਖੋਦ ਰਹੇ ਹਨ। ਨਾਲ ਹੀ ਆਲ ਵੈਦਰ ਰੋਡ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂ ਕਿ ਕਰਾਕੋਰਸ ਹਾਈਵੇ ਤੱਕ ਪਹੁੰਚਿਆ ਜਾ ਸਕੇ। ਇਹ ਦੱਸਣਾ ਜ਼ਰੂਰੀ ਹੈ ਕਿ 2007 ਵਿਚ ਚੀਨ ਦੀ ਇਕ ਦੂਰਸੰਚਾਰ ਕੰਪਨੀ ਨੇ ਪਾਕਿਸਤਾਨ ਦੀ ਇਕ ਟੈਲੀਕਾਮ ਕੰਪਨੀ ਦਾ ਕਬਜ਼ਾ ਕਰ ਲਿਆ ਸੀ ਤੇ ਚਾਇਨਾ ਮੋਬਾਈਲ ਪਾਕਿਸਤਾਨ ਬਣਿਆ ਸੀ। ਇਸ ਕੰਪਨੀ ‘ਤੇ ਚਾਇਨਾ ਮੋਬਾਈਲ ਕਮਿਊਨੀਕੇਸ਼ਨ ਕਾਰਪੋਰੇਸ਼ਨ ਦਾ ਹੱਕ ਹੈ।
ਵੀਡੀਓ ਲਈ ਕਲਿੱਕ ਕਰੋ -: