ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਹੈਲੀਕਾਪਟਰ ਨੂੰ ਖਰਾਬ ਮੌਸਮ ਕਾਰਨ ਸਿਲੀਗੁੜੀ ਕੋਲ ਸੇਵੋਕ ਏਅਰਬੇਸ ‘ਤੇ ਐਮਰਜੈਂਸੀ ਸਥਿਤੀ ਵਿਚ ਉਤਾਰਿਆ ਗਿਆ। ਅਧਿਕਾਰੀਆਂ ਨੇ ਇਹ ਜਾਣਕਰੀ ਦਿੱਤੀ। ਉੁਨ੍ਹਾਂ ਨੇ ਦੱਸਿਆ ਕਿ ਬੈਨਰਜੀ ਜਲਪਾਈਗੁੜੀ ਵਿਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਨ ਦੇ ਬਾਅਦ ਬਾਗਡੋਗਰਾ ਹਵਾਈ ਅੱਡੇ ਜਾ ਰਹੀ ਸੀ ਉਦੋਂ ਉਨ੍ਹਾਂ ਦਾ ਹੈਲੀਕਾਪਟਰ ਬੈਕੁੰਠਪੁਰ ਦੇ ਜੰਗਲਾਂ ਦੇ ਉਪਰ ਉੁਡਾਣ ਭਰਦੇ ਸਮੇਂ ਖਰਾਬ ਮੌਸਮ ਵਾਲੇ ਖੇਤਰ ‘ਚ ਪਹੁੰਚ ਗਿਆ।
ਉਨ੍ਹਾਂ ਕਿਹਾ ਕਿ ਇਸ ਘਟਨਾ ਦੇ ਬਾਅਦ ਫੈਸਲਾ ਲਿਆ ਗਿਆ ਕਿ ਬੈਨਰਜੀ ਸੜਕ ਮਾਰਗ ਤੋਂ ਬਾਗਡੋਗਰਾ ਹਵਾਈ ਅੱਡੇ ਤੱਕ ਜਾਣਗ ਤੇ ਉਥੋਂ ਕੋਲਕਾਤਾ ਦੀ ਉਡਾਣ ਭਰਨਗੇ। ਮੁੱਖ ਮੰਤਰੀ ਬੈਨਰਜੀ ਪੰਚਾਇਤ ਚੋਣਾਂ ਲਈ ਸੂਬੇ ਦੇ ਉੱਤਰੀ ਹਿੱਸੇ ਵਿਚ ਕਈ ਖੇਤਰਾਂ ਦਾ ਦੌਰਾ ਕਰ ਰਹੀ ਹੈ। ਸੂਬੇ ਵਿਚ ਪੰਚਾਇਤ ਚੋਣਾਂ ਲਈ ਮਤਦਾਨ 8 ਜੁਲਾਈ ਨੂੰ ਹੋਵੇਗਾ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿਚ ਪੰਚਾਇਤ ਚੋਣਾਂ ਹੋਣ ਵਾਲੀਆਂ ਹਨ ਜਿਸ ਲਈ ਮਮਤਾ ਬੈਨਰਜੀ ਰੈਲੀ ਕਰ ਰਹੀ ਹੈ। ਇਸ ਵਾਰ ਦੀਆਂ ਪੰਚਾਇਤ ਚੋਣਾਂ ਵਿਚ ਕਈ ਸਾਰੀਆਂ ਹਿੰਸਾ ਦੀਆਂ ਘਟਨਾਵਾਂ ਸਾਹਮਣੇ ਹੋਈਆਂ ਹਨ।
ਵੀਡੀਓ ਲਈ ਕਲਿੱਕ ਕਰੋ -: