ਦੇਸ਼ ਭਰ ਵਿੱਚ ਰਣਨੀਤਕ ਮਹੱਤਤਾ ਅਤੇ ਭੂਗੋਲਿਕ ਲੋੜਾਂ ਅਨੁਸਾਰ ਨੈਸ਼ਨਲ ਹਾਈਵੇਅ ਨੂੰ ਹੁਣ ਰਨਵੇਅ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਤਹਿਤ ਦੇਸ਼ ਭਰ ‘ਚ ਰਾਸ਼ਟਰੀ ਰਾਜਮਾਰਗ ‘ਤੇ 35 ਹਵਾਈ ਪੱਟੀਆਂ ਬਣਾਈਆਂ ਜਾ ਰਹੀਆਂ ਹਨ, ਤਾਂ ਜੋ ਐਮਰਜੈਂਸੀ ਦੌਰਾਨ ਲੜਾਕੂ ਜਹਾਜ਼ ਉਤਰ ਸਕਣ। ਖਾਸ ਤੌਰ ‘ਤੇ ਦੇਸ਼ ਦੇ ਬਾਰਡਰ ਵਾਲੇ ਹਾਈਵੇ ‘ਤੇ ਏਅਰਸਟ੍ਰਿਪ ਬਣਾਉਣ ‘ਤੇ ਜ਼ਿਆਦਾ ਜ਼ੋਰ ਦਿੱਤਾ ਜਾ ਰਿਹਾ ਹੈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਐਮਰਜੈਂਸੀ ਹਾਲਾਤ ਵਿਚ ਹਾਈਵੇ ਤੋਂ ਟ੍ਰੈਫਿਕ ਦੀ ਆਵਾਜਾਈ ਨੂੰ ਰੋਕ ਦਿੱਤਾ ਜਾਵੇਗਾ ਤੇ ਹਾਈਵੇ ‘ਤੇ ਬਣੇ ਏਅਰਸਟ੍ਰਿਪ ਦਾ ਇਸਤੇਮਾਲ ਲੜਾਕੂ ਜਹਾਜ਼ਾਂ ਲਈ ਕੀਤਾ ਜਾਵੇਗਾ।
ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਹਾਈਵੇ ‘ਤੇ 35 ਏਅਰਸਟ੍ਰਿਪ ਬਣਾਉਣ ਦਾ ਟੀਚਾ ਰੱਖਿਆ ਹੈ। ਜੰਮੂ-ਕਸ਼ਮੀਰ ਤੋਂ ਲੈ ਕੇ ਦੇਸ਼ ਦੇ ਕਈ ਸੂਬਿਆਂ ਵਿਚ ਯੁੱਧ ਪੱਧਰ ‘ਤੇ ਕੰਮ ਚੱਲ ਰਿਹਾ ਹੈ। ਇਸ ਵਿਚੋਂ ਲਗਭਗ 15 ਬਣ ਕੇ ਤਿਆਰ ਹੋ ਗਏ ਹਨ। ਕੁਝ ਅਜਿਹੇ ਏਅਰਸਟ੍ਰਿਪ ਹਨ, ਜਿਨ੍ਹਾਂ ਨੂੰ ਲੈ ਕੇ ਏਅਰਫੋਰਸ ਤੋਂ ਮਨਜ਼ੂਰੀ ਲਈ ਜਾ ਰਹੀ ਹੈ। ਕੇਂਦਰੀ ਮੰਤਰੀ ਗਡਕਰੀ ਨੇ ਕਿਹਾ ਕਿ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਅਪੀਲ ਕੀਤੀ ਹੈ ਤਾਂ ਕਿ ਏਅਰਸਟ੍ਰਿਪ ਬਣਾਉਣ ਵਿਚ ਕਿਸੇ ਤਰ੍ਹਾਂ ਦੀ ਰੁਕਾਵਟ ਨਾ ਆਵੇ।
ਗਡਕਰੀ ਨੇ ਕਿਹਾ ਕਿ ਏਅਰਸਟ੍ਰਿਪ ਦਾ ਉਸੇ ਤਰ੍ਹਾਂ ਇਸਤੇਮਾਲ ਕੀਤਾ ਜਾਵੇਗਾ ਜਿਸ ਤਰ੍ਹਾਂ ਤੋਂ ਟ੍ਰੇਨ ਦੇ ਆਉਣ ‘ਤੇ ਰੇਲਵੇ ਦਾ ਫਾਟਕ ਬੰਦ ਕਰ ਦਿੱਤਾ ਜਾਂਦਾ ਹੈ। ਟ੍ਰੇਨ ਦੇ ਜਾਣ ਦੇ ਬਾਅਦ ਉਸ ਨੂੰ ਖੋਲ੍ਹ ਦਿੱਤਾ ਜਾਂਦਾ ਹੈ ਤੇ ਟ੍ਰੈਫਿਕ ਸ਼ੁਰੂ ਹੋ ਜਾਂਦੀ ਹੈ। ਹਾਈਵੇ ‘ਤੇ ਏਅਰਸਟ੍ਰਿਪ ਨੂੰ ਇੰਝ ਡਿਜ਼ਾਈਨ ਕੀਤਾ ਗਿਆ ਹੈ ਤਾਂ ਕਿ ਐਮਰਜੈਂਸੀ ਵਿਚ ਟ੍ਰੈਫਿਕ ਰੋਕ ਕੇ ਜਹਾਜ਼ਾਂ ਦੀ ਲੈਂਡਿੰਗ ਤੇ ਟੇਕਆਫ ਕਰਾਈ ਜਾ ਸਕੇ।
ਸਾਲ 2021 ਵਿਚ ਰਾਜਸਥਾਨ ਵਿਚ ਨੈਸ਼ਨਲ ਹਾਈਵੇ ‘ਤੇ ਪਹਿਲੀ ਐਮਰਜੈਂਸੀ ਏਅਸਟ੍ਰਿਪ ਦੀ ਸ਼ੁਰੂਆਤ ਹੋਈ ਸੀ। ਉਸ ਦਾ ਉਦਘਾਟਨ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕੀਤਾ ਸੀ। ਜੰਮ-ਕਸ਼ਮੀਰ ਦੇ ਬਿਜਬੇਹਾਰਾ-ਚਿਨਾਰ ਬਾਗ ਹਾਈਵੇ ‘ਤੇ ਦਿੱਲੀ ਤੋਂ ਦਿੱਲੀ-ਮੁਰਾਦਾਬਾਦ ਹਾਈਵੇ ‘ਤੇ, ਉਤਰਾਖੰਡ ‘ਚ ਰਾਮਪੁਰ-ਕਾਠਗੋਦਾਮ ਹਾਈਵੇ ‘ਤੇ, ਉੱਤਰ ਪ੍ਰਦੇਸ਼ ‘ਚ ਲਖਨਊ-ਵਾਰਾਣਸੀ ਹਾਈਵੇ ‘ਤੇ, ਬਿਹਾਰ ‘ਚ ਕਿਸ਼ਨਗੰਜ-ਇਸਲਾਮਪੁਰ ਹਾਈਵੇ ‘ਤੇ, ਝਾਰਖੰਡ ‘ਚ ਜਮਸ਼ੇਦਪੁਰ-ਬਾਲਾਸੋਰ ਹਾਈਵੇ ‘ਤੇ, ਪੱਛਮ ਬੰਗਾਲ ‘ਚ ਖੜਗਪੁਰ-ਕਿਉਂਝਰ ਹਾਈਵੇ ‘ਤੇ, ਅਸਮ ‘ਚ ਮੋਹਨਬਾੜੀ-ਤਿਨਸੁਕੀਆ ਹਾਈਵੇ ‘ਤੇ, ਓਡੀਸ਼ਾ ‘ਚ ਛਤਰਪੁਰ-ਦੀਘਾ ਹਾਈਵੇ ‘ਤੇ, ਰਾਜਸਥਾਨ ‘ਚ ਫਲੋਦੀ-ਜੈਸਲਮੇਰ ਹਾਈਵੇ ‘ਤੇ, ਗੁਜਰਾਤ ‘ਚ ਦੁਆਰਕਾ-ਮਾਲੀਆ ਹਾਈਵੇ ‘ਤੇ, ਆਂਧਰਾ ਪ੍ਰਦੇਸ਼ ‘ਚ ਵਿਜੇਵਾੜਾ-ਰਾਜਾਮੁੰਦਰੀ ਹਾਈਵੇ ‘ਤੇ ਤੇ ਤਮਿਲਨਾਡੂ ‘ਚ ਚੇਨਈ-ਪੁਡੂਚੇਰੀ ਹਾਈਵੇ ‘ਤੇ ਏਅਰਸਟ੍ਰਿਪ ਬਣਾਏ ਜਾ ਰਹੇ ਹਨ।
ਇਹ ਵੀ ਪੜ੍ਹੋ : ਨਸ਼ਾ ਛੁਡਾਊ ਕੇਂਦਰਾਂ ‘ਤੇ ਪੰਜਾਬ ਸਰਕਾਰ ਸਖਤ, ਪਾਬੰਦੀਸ਼ੁਦਾ ਗੋਲੀਆਂ ਦੇ ਗਲਤ ਇਸਤੇਮਾਲ ਨੂੰ ਰੋਕਣ ਦੀ ਤਿਆਰੀ ਸ਼ੁਰੂ
ਹਾਈਵੇ ‘ਤੇ ਏਅਰਸਟ੍ਰਿਪ ਦਾ ਫਾਇਦਾ ਇਹ ਹੋਵੇਗਾ ਕਿ ਐਮਰਜੈਂਸੀ ਦੇ ਹਾਲਾਤ ਵਿਚ ਤੁਰੰਤ ਮੋਬਲਾਈਜੇਸ਼ਨ ਕੀਤੀ ਜਾ ਸਕੇਗੀ। ਖਾਸ ਕਰਕੇ ਯੁੱਧ ਦੇ ਹਾਲਾਤ ਵਿਚ ਬਾਰਡਰ ਵਾਲੇ ਇਲਾਕਿਆਂ ਵਿਚ ਪਹੁੰਚਣਾ ਆਸਾਨ ਹੋਵੇਗਾ। ਭਾਰਤ ਦੁਨੀਆ ਦੇ ਉਨ੍ਹਾਂ ਚੁਣੇ ਹੋਏ ਦੇਸ਼ਾਂ ਵਿਚ ਸ਼ਾਮਲ ਹੈ, ਜਿਥੇ ਹਾਈਵੇ ‘ਤੇ ਏਅਰ ਸਟ੍ਰਿਪ ਬਣਾਈ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: