ਪੰਜਾਬ ਵਿਚ ਗਰਮੀਆਂ ਦੀਆਂ ਛੁੱਟੀਆਂ ਖਤਮ ਹੋਣ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਹੀ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਅਹਿਮ ਉਪਰਾਲਾ ਕੀਤਾ ਗਿਆ ਹੈ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਨਿਰਦੇਸ਼ਾਂ ਮੁਤਾਬਕ ਸੂਬਾ ਪੱਧਰੀ ਸਿੱਖਿਆ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਤਾਂ ਜੋ ਸਰਕਾਰ ਦੀ ਯੋਜਨਾ ਮੁਤਾਬਕ ਸਰਕਾਰੀ ਸਕੂਲਾਂ ਵਿਚ ਢੁਕਵੇਂ ਸੁਧਾਰ ਕੀਤੇ ਜਾ ਸਕਣ।
ਸਲਾਹਕਾਰ ਕਮੇਟੀ ਵਿਚ 8 ਜ਼ਿਲ੍ਹਿਆਂ ਦੇ ਸਕੂਲੀ ਪ੍ਰਿੰਸੀਪਲਾਂ, ਹੈੱਡ ਟੀਚਰਸ ਅਤੇ ਅਧਿਆਪਕਾਂ ਸਣੇ ਕੁੱਲ 12 ਲੋਕਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਦੋਂਕਿ 2 ਗੈਰ-ਸਰਕਾਰੀ ਮੈਂਬਰਾਂ ਨੂੰ ਵੀ ਸਲਾਹਕਾਰ ਕਮੇਟੀ ਦਾ ਹਿੱਸਾ ਬਣਾਇਆ ਗਿਆ ਹੈ। ਕਮੇਟੀ ਦੀ ਨੁਮਾਇੰਦਗੀ ਬੁਢਲਾਡਾ ਹਲਕੇ ਨੂੰ ਦਿੱਤੀ ਗਈ ਹੈ ਕਿਉਂਕਿ ਬੁਢਲਾਡਾ ਹਲਕੇ ’ਚ ਸਿੱਖਿਆ ਦਾ ਸਟੱਡੀ ਕਾਰਨਰ, ਵਿਦੇਸ਼ ਟਰੇਨਿੰਗ ’ਚ ਹਿੱਸਾ ਲੈਣ ਵਾਲੇ ਪਹਿਲੇ ਸਟੇਟ ਐਵਾਰਡੀ ਪ੍ਰਿੰਸੀਪਲ, ਰਾਸ਼ਟਰੀ ਐਵਾਰਡ ਜੇਤੂ ਪ੍ਰਿੰਸੀਪਲ ਵੀ ਹਨ। ਇਸ ਤੋਂ ਇਲਾਵਾ ਬੋਰਡ ਦੇ ਵੱਖ-ਵੱਖ ਜਮਾਤਾਂ ਦੇ ਨਤੀਜਿਆਂ ’ਚ ਮੋਹਰੀ ਰੋਲ ਅਦਾ ਕਰਨਾ ਕਾਰਨ ਵੀ ਬੁਢਲਾਡਾ ਨੂੰ ਸਲਾਹਕਾਰ ਕਮੇਟੀ ਦੀ ਨੁਮਾਇੰਦਗੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਵੱਡੀ ਖਬਰ: ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਦਾ ਦਿਹਾਂਤ
ਰਾਕੇਸ਼ ਸ਼ਰਮਾ ਪ੍ਰਿੰਸੀਪਲ : ਸਰਕਾਰੀ ਗਰਲਜ਼ ਸੀਨੀ. ਸੈਕੰ. ਸਕੂਲ, ਜ਼ੀਰਾ, ਪਰਗਟ ਸਿੰਘ ਬਰਾੜ ਪ੍ਰਿੰਸੀਪਲ : ਮੈਰੀਟੋਰੀਅਸ ਸਕੂਲ, ਫਿਰੋਜ਼ਪੁਰ, ਮਨਜੀਤ ਸਿੰਘ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ ਸ਼ੇਖੁਪੁਰਾ, ਗੁਰਦਾਸਪੁਰ, ਅਸ਼ੋਕ ਬਸਰਾ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ, ਜਮਸ਼ੇਰ ਖਾਸ, ਜਲੰਧਰ, ਰਾਜੂ ਭੂਸ਼ਣ ਪ੍ਰਿੰਸੀਪਲ : ਸਰਕਾਰੀ ਸੀਨੀ. ਸੈਕੰ. ਸਕੂਲ, ਫਰੋਰ, ਫਤਿਹਗੜ੍ਹ ਸਾਹਿਬ, ਗੁਰਮੀਤ ਸਿੰਘ ਲੈਕਚਰਾਰ : ਪ੍ਰਿੰਸੀਪਲ :, ਸਰਕਾਰੀ ਸੀਨੀ. ਸੈਕੰ. ਸਕੂਲ, ਮਹਿਮਾ ਸਿਰਜਾ, ਬਠਿੰਡਾ, ਅਮਰਜੀਤ ਸਿੰਘ : ਸਰਕਾਰੀ ਸੀਨੀ. ਸੈਕੰ. ਸਕੂਲ, ਰੰਘੜਿਆਲ, ਮਾਨਸਾ, ਹਰਿੰਦਰ ਸਿੰਘ ਡੀ. ਪੀ. ਈ. : ਸਰਕਾਰੀ ਹਾਈ ਸਕੂਲ, ਥੂਹੀ, ਪਟਿਆਲਾ, ਲਵਜੀਤ ਸਿੰਘ, ਹੈੱਡ ਟੀਚਰ : ਸਰਕਾਰੀ ਪ੍ਰਾਇਮਰੀ ਸਕੂਲ, ਚਾਨਣਵਾਲਾ, ਫਾਜ਼ਿਲਕਾ, ਜਗਜੀਤ ਸਿੰਘ, ਹੈੱਡ ਟੀਚਰ : ਸਰਕਾਰੀ ਪ੍ਰਾਇਰਮੀ ਸਕੂਲ, ਕਪੂਰੀ, ਪਟਿਆਲਾ, ਮਨੀਸ਼ ਪੁਰੀ : ਗੈਰ-ਸਰਕਾਰੀ ਮੈਂਬਰ ਸੁਸ਼ੀਲ ਕੁਮਾਰ ਗੋਇਲ : ਗੈਰ-ਸਰਕਾਰੀ ਮੈਂਬਰ ਵਜੋਂ ਨਿਯੁਕਤ ਕੀਤੇ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: