ਵੈਸਟਇੰਡੀਜ਼ ਦੇ ਬੱਲੇਬਾਜ਼ ਕ੍ਰਿਸ ਗੇਲ ਦਾ ਮੰਨਣਾ ਹੈ ਕਿ ਇਸ ਸਾਲ ਹੋਣ ਵਾਲੇ ਆਈਸੀਸੀ ਵਨਡੇ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਦਬਦਬਾ ਰਹੇਗਾ। ਕ੍ਰਿਸ ਗੇਲ ਇਸ ਸਮੇਂ ਭਾਰਤ ਦੌਰੇ ‘ਤੇ ਹਨ। ਗੇਲ ਇਥੇ ਇੰਡੀਅਨ ਵੇਟਰੰਸ ਪ੍ਰੀਮੀਅਰ ਲੀਗ ਦੇ ਲਾਂਚਿੰਗ ਦੇ ਮੌਕੇ ‘ਤੇ ਆਏ ਸਨ। ਇਹ ਲੀਗ ਇਸ ਸਾਲ 21 ਤੋਂ 30 ਨਵੰਬਰ ਦੇ ਵਿਚ ਖੇਡੀ ਜਾਵੇਗੀ। ਇਸ ਮੌਕੇ ਗੇਲ ਨੇ ਕਿਹਾ ਕਿ ਵਿਸ਼ਵ ਕੱਪ 2023 ਵਿਚ ਭਾਰਤ ਤੋਂ ਇਲਾਵਾ ਇੰਗਲੈਂਡ, ਨਿਊਜ਼ੀਲੈਂਡ ਤੇ ਪਾਕਿਸਤਾਨ ਦੀਆਂ ਟੀਮਾਂ ਅੰਤਿਮ ਚਾਰ ਵਿਚ ਆਪਣੀ ਜਗ੍ਹਾ ਬਣਾਉਣਗੀਆਂ।
ਆਈਸੀਸੀ ਵਨਡੇ ਵਿਸ਼ਵ ਕੱਪ ਦੀ ਸ਼ੁਰੂਆਤ ਇਸੇ ਸਾਲ ਭਾਰਤ ਵਿਚ 5 ਅਕਤੂਬਰ ਤੋਂ ਹੋ ਰਹੀ ਹੈ ਤੇ ਫਾਈਨਲ ਮੈਚ 19 ਨਵੰਬਰ ਨੂੰ ਖੇਡਿਆ ਜਾਵੇਗਾ। ਟੀਮ ਇੰਡੀਆ ਆਖਰੀ ਵਾਰ 2013 ਵਿਚ ਆਈਸੀਸੀ ਈਵੈਂਟ ਵਿਚ ਚੈਂਪੀਅਨਸ ਟਰਾਫੀ ਦਾ ਖਿਤਾਰ ਜਿੱਤਿਆ ਸੀ। ਇਸ ਦੇ ਬਾਅਦ ਇਕ ਦਹਾਕੇ ਤੋਂ ਭਾਰਤ ਦੀ ਝੋਲੀ ਆਈਸੀਸੀ ਟੂਰਨਾਮੈਂਟ ਵਿਚ ਖਾਲੀ ਰਹੀ ਹੈ।
ਇਹ ਵੀ ਪੜ੍ਹੋ : ਹੁਣ ਜੀਂਸ ਤੇ ਟੀ-ਸ਼ਰਟ ਪਾ ਕੇ ਦਫ਼ਤਰ ਨਹੀਂ ਆ ਸਕਦੇ ਮੁਲਾਜ਼ਮ, ਸਿੱਖਿਆ ਵਿਭਾਗ ਨੇ ਜਾਰੀ ਕੀਤਾ ਆਦੇਸ਼
ਗੇਲ ਨੇ ਕਿਹਾ ਕਿ ਭਾਰਤ ਹੀ ਕਿਉਂ ਵੈਸਟਇੰਡੀਜ਼ ਨੇ ਵੀ 2016 ਦੇ ਬਾਅਦ ਤੋਂ ਆਈਸੀਸੀ ਖਿਤਾਬ ਨਹੀਂ ਜਿੱਤਿਆ ਹੈ। ਭਾਰਤ ਕੋਲ ਬੇਹਤਰੀਨ ਖਿਡਾਰੀ ਹਨ ਤੇ ਉਸ ਨੂੰ ਆਪਣੀ ਧਰਤੀ ‘ਤੇ ਖੇਡਣ ਦਾ ਫਾਇਦਾ ਵੀ ਮਿਲੇਗਾ ਪਰ ਭਾਰਤੀ ਟੀਮ ‘ਤੇ ਖਿਤਾਬ ਜਿੱਤਣ ਦਾ ਦਬਾਅ ਵੀ ਹੋਵੇਗਾ ਕਿਉਂਕਿ ਭਾਰਤ ਵਿਚ ਸਾਰੇ ਚਾਹੁੰਦੇ ਹਨ ਕਿ ਆਪਣੀ ਧਰਤੀ ‘ਤੇ ਭਾਰਤੀ ਟੀਮ ਹੀ ਜਿੱਤੇ। ਉਨ੍ਹਾਂ ਦੇ ਹਿਸਾਬ ਨਾਲ ਵਿਸ਼ਵ ਕੱਪ ਵਿਚ ਸੈਮੀਫਾਈਨਲ ਵਿਚ ਕਿਹੜੀਆਂ ਟੀਮਾਂ ਪਹੁੰਚਣਗੀਆਂ, ਇਸ ‘ਤੇ ਗੇਲ ਨੇ ਕਿਹਾ ਕਿ ਇਹ ਬਹੁਤ ਮੁਸ਼ਕਲ ਸਵਾਲ ਹੈ ਪਰ ਮੈਨੂੰ ਲੱਗਦਾ ਹੈ ਕਿ ਭਾਰਤ, ਪਾਕਿਸਤਾਨ, ਇੰਗਲੈਂਡ ਤੇ ਨਿਊਜ਼ੀਲੈਂਡ ਚਾਰ ਟੀਮਾਂ ਹੋਣਗੀਆਂ।
ਵੀਡੀਓ ਲਈ ਕਲਿੱਕ ਕਰੋ -: