ਪੰਜਾਬ ਸਰਕਾਰ ਹੁਣ ਐਕਸਾਈਜ਼ ਵਿਭਾਗ ਵਿਚ ਇੰਟਰਪ੍ਰਾਈਜ਼ਿਜ਼ ਰਿਸੋਰਸ ਪਲਾਨਿੰਗ ਤੇ POS ਸਾਫਟਵੇਅਰ ਦਾ ਇਸਤੇਮਾਲ ਕਰੇਗੀ। ਇਸ ਨਾਲ ਮਾਲੀਆ ਦੇ ਵਧਣ ਵਿਚ ਮਦਦ ਮਿਲ ਸਕੇਗੀ। ਇਸ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀ ਅਗਵਾਈ ਵਿਚ ਪੰਜਾਬ ਦੇ ਇਕ ਵਫਦ ਨੇ ਕੇਰਲ ਦਾ ਦੌਰਾ ਕੀਤਾ।
ਵਿੱਤ ਮੰਤਰੀ ਚੀਮਾ ਦੇ ਨਾਲ ਕੇਰਲ ਦੌਰੇ ‘ਤੇ ਵਿੱਤ ਕਮਿਸ਼ਨਰ ਵਿਕਾਸ ਪ੍ਰਤਾਪ ਤੇ ਐਕਸਾਈਜ਼ ਕਮਿਸ਼ਨਰ ਵਰੁਣ ਰੂਜਮ ਵੀ ਨਾਲ ਗਏ। ਉਨ੍ਹਾਂ ਨੇ ਕੇਰਲ ਐਕਸਾਈਜ਼ ਵਿਭਾਗ ਵੱਲੋਂ ਇਸਤੇਮਾਲ ਕੀਤੇ ਜਾ ਰਹੇ ਸਪਲਾਈ ਚੇਨ ਮੈਨੇਟਮੈਂਟ ERP ਸਾਫਟਵੇਅਰ ਤੇ POS ਪੁਆਇੰਟ ਆਫ ਸੈੱਲ ਦਾ ਅਧਿਐਨ ਕੀਤਾ।
ਉਨ੍ਹਾਂ ਦੱਸਿਆ ਕਿ ਇਹ ਸਾਫਟਵੇਅਰ ਪ੍ਰਸ਼ਾਸਨ ਵਿਚ ਪਾਰਦਰਸ਼ਤਾ ਲਿਆਉਣ ਵਿਚ ਸਹਾਇਕ ਸਾਬਤ ਹੋਣਗੇ। ਕੇਰਲ ਸਰਕਾਰ ਨੇ ਅਧਿਕਾਰੀਆਂ ਵੱਲੋਂ ਉਥੋਂ ਦੇ ਆਬਕਾਰੀ ਵਿਭਾਗ ਵਿਚ ਇਸਤੇਮਾਲ ਕੀਤੇ ਜਾ ਰਹੇ ਤਕਨੀਕੀ ਹੱਲ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ।
ਇਹ ਵੀ ਪੜ੍ਹੋ : ਹੁਣ ਟੀਮ ਇੰਡੀਆ ਦੀ ਜਰਸੀ ‘ਤੇ BYJU’s ਦੀ ਜਗ੍ਹਾ ਦਿਖੇਗਾ Dream 11, BCCI ਨਾਲ 3 ਸਾਲ ਦਾ ਕਰਾਰ
ਚੀਮਾ ਨੇ ਕੇਰਲ ਦੇ ਆਬਕਾਰੀ ਮੰਤਰੀ ਐੱਮਬੀ ਰਾਜੇਸ਼ ਨਾਲ ਵੀ ਮੁਲਾਕਾਤ ਕੀਤੀ। ਇਸ ਦੌਰਾਨ ਉਨ੍ਹਾਂ ਨੇ ਕੇਰਲ ਸਰਕਾਰ ਦੇ ਮੰਤਰੀਆਂ ਨੂੰ ਦੱਸਿਆ ਕਿ ਪੰਜਾਬ ਸਰਕਾਰ ਆਬਕਾਰੀ ਮਾਲੀਆ ਇਕੱਠਾ ਕਰਨ ਦੀ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਤੇ ਮਲੀਆ ਦੇ ਨੁਕਸਾਨ ਨੂੰ ਰੋਕਣ ਲਈ ਸਿਸਟਮ ਦੇ ਵਿਚ ਦੀ ਲੀਕੇਜ ਦੀ ਰੋਕਥਾਮ ਲਈ ਸਾਫਟਵੇਅਰ ਆਧਾਰਿਤ ਤਕਨੀਕੀ ਹੱਲ ਅਪਨਾਉਣ ਲਈ ਕਾਫੀ ਉਤਸੁਕ ਹੈ।
ਵੀਡੀਓ ਲਈ ਕਲਿੱਕ ਕਰੋ -: