ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਆਖਰੀ ਮਿਤੀ 30 ਜੂਨ 2023 ਸੀ। ਸਰਕਾਰ ਨੇ ਇਸ ਵਾਰ ਲਿੰਕ ਕਰਨ ਦੀ ਤਰੀਕ ਨਹੀਂ ਵਧਾਈ ਹੈ। ਅਜਿਹੇ ‘ਚ ਉਨ੍ਹਾਂ ਲੋਕਾਂ ਦੇ ਸਾਹਮਣੇ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ, ਜਿਨ੍ਹਾਂ ਨੇ ਅਜੇ ਤੱਕ ਆਧਾਰ ਕਾਰਡ-ਪੈਨ ਕਾਰਡ ਨੂੰ ਲਿੰਕ ਨਹੀਂ ਕਰਵਾਇਆ ਹੈ। ਅਜਿਹੇ ਲੋਕਾਂ ਦਾ ਪੈਨ ਕਾਰਡ 1 ਜੁਲਾਈ ਤੋਂ ਬੇਕਾਰ ਹੋ ਗਿਆ ਹੈ। ਆਓ ਜਾਣਦੇ ਹਾਂ ਕਿ ਕਿਵੇਂ ਪੈਨ ਕਾਰਡ ਨੂੰ ਦੁਬਾਰਾ ਐਕਟੀਵੇਟ ਕੀਤਾ ਜਾ ਸਕਦਾ ਹੈ।
28 ਮਾਰਚ 2023 ਨੂੰ ਸੈਂਟਰਲ ਬੋਰਡ ਆਫ਼ ਡਾਇਰੈਕਟ ਟੈਕਸ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ। ਇਸ ਨੋਟੀਫਿਕੇਸ਼ਨ ਵਿੱਚ ਦੱਸਿਆ ਗਿਆ ਸੀ ਕਿ ਕੋਈ ਵਿਅਕਤੀ ਆਪਣਾ ਪੈਨ ਕਾਰਡ ਕਿਵੇਂ ਐਕਟੀਵੇਟ ਕਰਵਾ ਸਕਦਾ ਹੈ। ਨੋਟੀਫਿਕੇਸ਼ਨ ‘ਚ ਕਿਹਾ ਗਿਆ ਸੀ ਕਿ 1000 ਰੁਪਏ ਦਾ ਜ਼ੁਰਮਾਨਾ ਭਰਨ ਤੋਂ ਬਾਅਦ ਆਧਾਰ ਕਾਰਡ ਦੀ ਸੂਚਨਾ ਨਿਰਧਾਰਤ ਅਧਿਕਾਰੀਆਂ ਨੂੰ ਦੇ ਕੇ 30 ਦਿਨਾਂ ਦੇ ਅੰਦਰ ਪੈਨ ਕਾਰਡ ਨੂੰ ਮੁੜ ਚਾਲੂ ਕੀਤਾ ਜਾ ਸਕਦਾ ਹੈ।
ਮਿਸਾਲ ਵਜੋਂ ਜੇ ਕੋਈ ਵਿਅਕਤੀ 9 ਜੁਲਾਈ ਨੂੰ ਜੁਰਮਾਨੇ ਦਾ ਭੁਗਤਾਨ ਕਰਨ ਤੋਂ ਬਾਅਦ ਪੈਨ ਕਾਰਡ ਨੂੰ ਆਧਾਰ ਕਾਰਡ ਨਾਲ ਲਿੰਕ ਕਰਨ ਦੀ ਬੇਨਤੀ ਕਰਦਾ ਹੈ, ਤਾਂ ਉਸਦਾ ਪੈਨ ਕਾਰਡ 9 ਅਗਸਤ ਨੂੰ ਜਾਂ ਇਸ ਤੋਂ ਪਹਿਲਾਂ ਐਕਟਿਵ ਹੋ ਜਾਵੇਗਾ। ਧਿਆਨ ਵਿੱਚ ਰੱਖੋ ਕਿ ਇਸ ਬੇਨਤੀ ਦੀ ਮਿਆਦ ਦੇ ਦੌਰਾਨ ਵੀ ਪੈਨ ਕਾਰਡ ਅਕਿਰਿਆਸ਼ੀਲ ਰਹੇਗਾ।
ਇਹ ਵੀ ਪੜ੍ਹੋ : ਅਮਰਨਾਥ ਯਾਤਰੀਆਂ ਲਈ ਅਲਰਟ- ‘ਗੱਡੀ ਹੇਠਾਂ ਜ਼ਰੂਰ ਵੇਖ ਲੈਣ, ਕਿਤੇ ਕੁਝ ਚਿਪਕਿਆ ਤਾਂ ਨਹੀਂ’
ਅੱਜ ਦੇ ਸਮੇਂ ਵਿੱਚ FD ਤੋਂ ਲੈ ਕੇ ਡੀਮੈਟ ਖਾਤਾ ਖੋਲ੍ਹਣ ਤੱਕ ਹਰ ਜਗ੍ਹਾ ਪੈਨ ਕਾਰਡ ਜ਼ਰੂਰੀ ਹੈ। ਇਸ ਤੋਂ ਇਲਾਵਾ, ਪੈਨ ਕਾਰਡ ਨਾ-ਐਕਟਿਵ ਹੋਣ ‘ਤੇ ਤੁਹਾਡੇ ਤੋਂ ਹੋਰ ਟੀਡੀਐਸ ਜਾਂ ਟੀਸੀਐਸ ਕੱਟੇ ਜਾਣਗੇ। ਇਸ ਦੇ ਨਾਲ ਹੀ ਪੈਨ ‘ਤੇ ਕੋਈ ਰਿਫੰਡ ਨਹੀਂ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: