ਏਲਨ ਮਸਕ ਨੇ ਟਵਿੱਟਰ ਪੋਸਟ ਪੜ੍ਹਨ ਦੀ ਸੀਮਾ ਤੈਅ ਕਰ ਦਿੱਤੀ ਹੈ। ਮਸਕ ਨੇ ਕਿਹਾ ਕਿ ਵੈਰੀਫਾਈਡ ਯੂਜ਼ਰ ਹੁਣ ਇਕ ਦਿਨ ਵਿਚ ਸਿਰਫ 10,000 ਪੋਸਟ ਪੜ੍ਹ ਸਕਣਗੇ। ਅਨਵੈਰੀਫਾਈਡ ਯੂਜਰ ਇਕ ਹਜ਼ਾਰ ਪੋਸਟ, ਦੂਜੇ ਪਾਸੇ ਨਵੇਂ ਅਨਵੈਰੀਫਾਈਡ ਯੂਜ਼ਰ ਰੋਜ਼ਾਨਾ ਸਿਰਫ 500 ਪੋਸਟ ਹੀ ਪੜ੍ਹ ਸਕਣਗੇ।
ਕਈ ਯੂਜਰਸ ਨੇ ਸ਼ਿਕਾਇਤ ਕੀਤੀ ਕਿ ਟਵਿੱਟਰ ਕੰਮ ਨਹੀਂ ਕਰ ਰਿਹਾ ਹੈ। ਵੈੱਬਸਾਈਟ ਖੋਲ੍ਹਦੇ ਹੀ ‘ਕਾਂਟ ਰਿਟ੍ਰੀਵ ਟਵੀਟਸ’ ਅਤੇ ‘ਯੂ ਆਰ ਰੇਟ ਲਿਮਟਿਡ’ ਦਾ ਐਰਰ ਮੈਸੇਜ ਦਿਖ ਰਿਹਾ ਹੈ। ਇਸ ਦੇ ਬਾਅਦ ਰਾਤ ‘ਚ ਏਲਨ ਮਸਕ ਨੇ ਟਵਿੱਟਰ ਦੇ ਇਸਤੇਮਾਲ ਨੂੰ ਸੀਮਤ ਕਰਨ ਦਾ ਐਲਾਨ ਕੀਤਾ। ਸਭ ਤੋਂ ਪਹਿਲੇ ਟਵੀਟ ਵਿਚ ਮਸਕ ਨੇ ਕਿਹਾ ਕਿ ਡਾਟਾ ਸਕ੍ਰੈਪਿੰਗ ਤੇ ਸਿਸਟਮ ਮੈਨੀਪੁਲੇਸ਼ਨ ਤੋਂ ਬਚਣ ਲਈ ਟਵਿੱਟਰ ‘ਤੇ ਅਸਥਾਈ ਤੌਰ ‘ਤੇ ਲਿਮਟ ਲਗਾਈ ਗਈ ਹੈ।
ਮਸਕ ਨੇ ਪਹਿਲਾ ਟਵੀਟ ਕੀਤਾ ਵੈਰੀਫਾਈਡ ਅਕਾਊਂਟ ਹੁਣ ਰੋਜ਼ਾਨਾ 6 ਹਜ਼ਾਰ, ਅਨਵੈਰੀਫਾਈਡ ਯੂਜ਼ਰ ਸਿਰਫ 600 ਤੇ ਨਵੇਂ ਅਨਵੈਰੀਫਾਈਡ ਅਕਾਊਂਟ ਸਿਰਫ 300 ਪੋਸਟ ਪੜ੍ਹ ਸਕਣਗੇ। ਕੁਝ ਦੇਰ ਬਾਅਦ ਇਕ ਹੋਰ ਟਵੀਟ ਕਰਕੇ ਉਨ੍ਹਾਂ ਨੇ ਇਸ ਲਿਮਟ ਨੂੰ ਵਧਾ ਕੇ 8000 ਪੋਸਟ 800 ਪੋਸਟ ਤੇ 400 ਪੋਸਟ ਕੀਤਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ਇਕ ਹੋਰ ਟਵੀਟ ਕੀਤਾ। ਇਸ ਵਿਚ ਉਨ੍ਹਾਂ ਨੇ ਵੈਰੀਫਾਈਡ ਲਈ ਲਿਮਟ 10 ਹਜ਼ਾਰ, ਪੁਰਾਣੇ ਅਨਵੈਰੀਫਾਈਡ ਯੂਜ਼ਰ ਲਈ 1 ਹਜ਼ਾਰ ਤੇ ਨਵੇਂ ਅਨਵੈਰੀਫਾਈਡ ਯੂਜ਼ਰ ਲਈ 500 ਕਰ ਦਿੱਤੀ।
ਇਹ ਵੀ ਪੜ੍ਹੋ : ਕਰਨਾਟਕ ‘ਚ ਵੰਦੇ ਭਾਰਤ ਐਕਸਪ੍ਰੈਸ ‘ਤੇ ਫਿਰ ਪਥਰਾਅ, ਧਾਰਵਾੜ-ਬੈਂਗਲੁਰੂ ਐਕਸਪ੍ਰੈਸ ਦੇ ਤੋੜੇ ਸ਼ੀਸ਼ੇ
ਇਸ ਤੋਂ ਪਹਿਲਾਂ ਬਿਨਾਂ ਲਾਗਇਨ ਕੀਤੇ ਟਵੀਟ ਦੇਖਣ ਵਾਲੇ ਲੋਕਾਂ ਨੂੰ ਬਲਾਕ ਕਰ ਦਿੱਤਾ ਸੀ। ਫਿਲਹਾਲ ਜਿਹੜੇ ਲੋਕਾਂ ਦਾ ਟਵਿੱਟਰ ‘ਤੇ ਅਕਾਊਂਟ ਨਹੀਂ ਹੈ ਜਾਂ ਜੋ ਲੋਕ ਟਵਿੱਟਰ ‘ਚ ਲਾਗਇਨ ਕੀਤੇ ਬਿਨਾਂ ਟਵੀਟ ਪੜ੍ਹ ਲੈਂਦੇ ਸੀ, ਉਨ੍ਹਾਂ ਨੂੰ ਹੁਣ ਟਵੀਟ ਨਹੀਂ ਦਿਖਣਗੇ। ਯੂਜਰਸ ਨੂੰ ਪਹਿਲੇ ਟਵਿੱਟਰ ‘ਚ ਲਾਗਇਨ ਕਰਨਾ ਹੋਵੇਗਾ।
ਟਵਿੱਟਰ ਨੇ ਕੈਰੇਕਟਰ ਲਿਮਟ ਨੂੰ 25000 ਕਰ ਦਿੱਤਾ ਹੈ। ਨਾਲ ਹੀ ਯੂਜਰ ਹੁਣ ਕੈਰੇਕਟਰ ਦੇ ਨਾਲ ਇਮੇਜ ਵੀ ਐਡ ਕਰ ਸਕਣਗੇ। ਕੰਪਨੀ ਨੇ ਆਪਣੇ ਆਫੀਸ਼ੀਅਲ ਟਵਿੱਟਰ ਟਵਿੱਟਰ ਹੈਂਡਲ ਤੋਂ ਇਸ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: