ਡੀਜੀਪੀ ਗੌਰਵ ਯਾਦਵ ਦੇ ਹੁਕਮ ‘ਤੇ ਸਿਟੀ ਪੁਲਿਸ ਨੇ ਕੀ ਸ਼ਹਿਰਾਂ ਦੇ ਜਨਤਕ ਥਾਵਾਂ ‘ਤੇ ਸਰਚ ਮੁਹਿੰਮ ਚਲਾਈ। ਸ੍ਰੀ ਮੁਕਤਸਰ ਸਾਹਿਬ ਵਿਚ ਪੁਲਿਸ ਨੇ ਥਾਣਾ ਇੰਚਾਰਜ ਵਰੁਣ ਮੱਟੂ ਦੀ ਅਗਵਾਈ ਵਿਚ ਬੱਸ ਸਟੈਂਡ, ਰੇਲਵੇ ਸਟੇਸ਼ਨ ਕੋਟਕਪੂਰਾ ਰੋਡ, ਮਲੋਟਰੋਡ ਤੋਂ ਇਲਾਵਾ ਹੋਟਲ ਤੇ ਰੈਸਟੋਰੈਂਟ ਵਿਚ ਵੀ ਸਰਚ ਕੀਤਾ। ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ‘ਤੇ ਲੋਕਾਂ ਦੇ ਸਾਮਾਨ ਦੀ ਵੀ ਚੈਕਿੰਗ ਕੀਤੀ ਗਈ।
ਥਾਣਾ ਇੰਚਾਰਜ ਨੇ ਦੱਸਿਆ ਕਿ ਨਸ਼ਾ ਤਸਕਰਾਂ ਤੇ ਸ਼ਰਾਰਤੀ ਤੱਤਾਂ ‘ਤੇ ਨਕੇਲ ਕੱਸਣ ਲਈ ਇਹ ਸਰਚ ਮੁਹਿੰਮ ਚਲਾਈ ਗਈ ਹੈ। ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਜੇਕਰ ਨਸ਼ਾ ਤਸਕਰ ਤੇ ਸ਼ਰਾਰਤੀ ਤੱਤ ਤੁਹਾਨੂੰ ਦਿਖਆਈ ਦੇਣ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਸਾਰਿਆਂ ਦੇ ਸਹਿਯੋਗ ਨਾਲ ਸੁਧਾਰ ਕੀਤਾ ਜਾ ਸਕਦਾ ਹੈ।
ਐੱਸਐੱਸਪੀ ਬਰਨਾਲਾ ਸੰਦੀਪ ਕੁਮਾਰ ਮਲਿਕ ਦੀ ਅਗਵਾਈ ਵਿਚ ਬਰਨਾਲਾ ਪੁਲਿਸ ਵੱਲੋਂ ਸਰਚਮ ਮੁਹਿੰਮ ਚਲਾਈ ਗਈ। ਇਸ ਤਹਿਤ ਰੇਲਵੇ ਸਟੇਸ਼ਨ, ਬੱਸ ਸਟੈਂਡ, ਬਰਨਾਲਾ ਸ਼ਹਿਰ ਦੇ ਵੱਖ-ਵੱਖ ਹੋਟਲਾਂ ਤੇ ਧਰਮਸ਼ਾਲਾ ਵਿਚ ਚੈਕਿੰਗ ਕੀਤੀ ਗਈ। ਐੱਸਪੀ ਸਿਟੀ ਮੇਜਰ ਸਿੰਘ ਨੇ ਦੱਸਿਆ ਕਿ ਇਹ ਸਰਚ ਮੁਹਿੰਮ ਡੀਜੀਪੀ ਪੰਜਾਬ ਗੌਰਵ ਯਾਦਵ ਦੇ ਹੁਕਮਾਂ ‘ਤੇ ਪੂਰੇ ਸੂਬੇ ਵਿਚ ਚਲਾਇਆ ਗਿਆ ਹੈ।
ਇਹ ਵੀ ਪੜ੍ਹੋ : 600 ਯੂਨਿਟ ਮੁਫਤ ਬਿਜਲੀ ਦੀ ਗਾਰੰਟੀ ਨੂੰ 1 ਸਾਲ ਹੋਇਆ ਪੂਰਾ, ਪੰਜਾਬ ਨੂੰ ਬਣਾਵਾਂਗੇ ਬਿਜਲੀ ਸਰਪਲਸ ਸੂਬਾ: CM ਮਾਨ
ਖੁਫੀਆ ਏਜੰਸੀਆਂ ਵੱਲੋਂ ਗ੍ਰਹਿ ਵਿਭਾਗ ਨੂੰ ਚੌਕਸ ਕੀਤਾ ਗਿਆ ਹੈ। ਪੰਜਾਬ ਵਿਚ ਜਨਤਕ ਥਾਵਾਂ ‘ਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ ਜਿਸ ਦੇ ਮੱਦੇਨਜ਼ਰ ਤਰਨਤਾਰਨ ਵਿਚ ਚੌਕਸੀ ਵਧਾ ਦਿੱਤੀ ਗਈ ਹੈ। ਡੀਐੱਸਪੀ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਵਿਚ ਪੁਲਿਸ ਨੇ ਰੇਲਵੇ ਸਟੇਸ਼ਨ, ਬੱਸ ਅੱਡਾ ਆਦਿ ਜਨਤਕ ਥਾਵਾਂ ‘ਤੇ ਚੈਕਿੰਗ ਕੀਤੀ।
ਵੀਡੀਓ ਲਈ ਕਲਿੱਕ ਕਰੋ -: