ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੇ ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਦੇ ਨਵੇਂ ਵਾਈਸ ਚਾਂਸਲਰ ਵਜੋਂ ਆਪਣਾ ਅਹੁਦਾ ਸੰਭਾਲਿਆ। ਡਾ. ਵਰਿੰਦਰ ਸਿੰਘ, ਐਡਵਾਈਜ਼ਰ (ਚਾਂਸਲਰ) ਨੇ ਪ੍ਰੋ.(ਡਾ.) ਅਭਿਜੀਤ ਐਚ ਜੋਸ਼ੀ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਉਨ੍ਹਾਂ ਨੇ ਡਾ. ਜ਼ੋਰਾ ਸਿੰਘ, ਮਾਣਯੋਗ ਚਾਂਸਲਰ, ਦੇਸ਼ ਭਗਤ ਯੂਨੀਵਰਸਿਟੀ, ਡਾ. ਤਜਿੰਦਰ ਕੌਰ, ਪ੍ਰੋ ਚਾਂਸਲਰ, ਡਾ. ਸੰਦੀਪ ਸਿੰਘ, ਪੈ੍ਰਜ਼ੀਡੈਂਟ ਅਤੇ ਡਾ. ਹਰਸ਼ ਸਦਾਵਰਤੀ, ਵਾਈਸ ਪੈ੍ਰਜ਼ੀਡੈਂਟ ਅਤੇ ਹੋਰ ਪਤਵੰਤਿਆਂ ਦਾ ਵੀ ਸਵਾਗਤ ਕੀਤਾ।
ਡਾ. ਜ਼ੋਰਾ ਸਿੰਘ, ਮਾਣਯੋਗ ਚਾਂਸਲਰ, ਨੇ ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਦਾ ਡੀ.ਬੀ.ਯੂ. ਵਿੱਚ ਅਜਿਹੀ ਵਿਲੱਖਣ ਸ਼ਖਸੀਅਤ ਦੇ ਸ਼ਾਮਲ ਹੋਣ ‘ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ, ਜੋ ਕਿ ਯੂਨੀਵਰਸਿਟੀ ਦੇ ਵੱਕਾਰ ਅਤੇ ਤਰੱਕੀ ਨੂੰ ਉੱਚਾ ਚੁੱਕਣ ਦੇ ਨਾਲ-ਨਾਲ ਮਨੋਰਥ ਅਤੇ ਦ੍ਰਿਸ਼ਟੀਕੋਣ ਨੂੰ ਦੇਣ ਵਿੱਚ ਵੀ ਸਹਾਈ ਹੋਵੇਗੀ।
ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੇ ਕਿਹਾ ਕਿ ਉਹ ਦੇਸ਼ ਭਗਤ ਯੂਨੀਵਰਸਿਟੀ ਦਾ ਹਿੱਸਾ ਬਣ ਕੇ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦੇਸ਼ ਭਗਤ ਯੂਨੀਵਰਸਿਟੀ ਨੇ ਮਿਆਰੀ ਸਿੱਖਿਆ ਅਤੇ ਉਦਯੋਗ-ਮੁਖੀ ਸਿਖਲਾਈ ਪ੍ਰਤੀ ਆਪਣੀ ਵਚਨਬੱਧਤਾ ਕਾਰਨ ਨਾ ਸਿਰਫ਼ ਭਾਰਤ ਵਿੱਚ ਸਗੋਂ ਵਿਸ਼ਵ ਭਰ ਵਿੱਚ ਮਾਨਤਾ ਪ੍ਰਾਪਤ ਕੀਤੀ ਹੈ। ਉਨ੍ਹਾਂ ਇਹ ਵੀ ਸਾਂਝਾ ਕੀਤਾ ਕਿ ਪਿਛਲੇ ਸਾਲਾਂ ਦੇ ਆਪਣੇ ਲੰਬੇ ਤਜ਼ਰਬੇ ਅਤੇ ਗਿਆਨ ਦੇ ਮੱਦੇਨਜ਼ਰ, ਉਨ੍ਹਾਂ ਨੂੰ ਉਮੀਦ ਹੈ ਕਿ ਉਹ ਡੀ.ਬੀ.ਯੂ ਦੇ ਆਉਣ ਵਾਲੇ ਸਮੇਂ ਵਿੱਚ ਵਿਕਾਸ ਅਤੇ ਵਾਧੇ ਵਿੱਚ ਸਹਾਈ ਹੋਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਡੀ.ਬੀ.ਯੂ ਵਿੱਚ ਅਪਾਰ ਸੰਭਾਵਨਾਵਾਂ ਹਨ ਅਤੇ ਇਹ ਨਾ ਸਿਰਫ ਪੰਜਾਬ ਵਿੱਚ, ਸਗੋਂ ਵਿਸ਼ਵ ਵਿੱਚ ਪ੍ਰਮੁੱਖ ਯੂਨੀਵਰਸਿਟੀ ਵਜੋਂ ਮਾਨਤਾ ਪ੍ਰਾਪਤ ਕਰਨ ਲਈ ਬਚਨਬੱਧ ਹੈ।
ਡਾ. ਪ੍ਰਮੋਦ ਮੰਡਲ, ਕੰਟ੍ਰੌਲਰ, ਪ੍ਰਿਖਿਆਵਾਂ ਨੇ ਦੱਸਿਆ ਕਿ ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਸਾਬਕਾ ਡੀਨ, ਫੈਕਲਟੀ ਆਫ ਆਯੁਰਵੇਦ, ਅਤੇ ਮੁਖੀ, ਪ੍ਰੋਫੈਸਰ ਆਯੁਰਵੇਦ ਅਤੇ ਯੋਗਾ ਤਿਲਕ ਵਿਭਾਗ, ਮਹਾਰਾਸ਼ਟਰ ਵਿਦਿਆਪੀਠ, ਪੁਣੇ ਵਿਖੇ ਆਪਣੀ ਸੇਵਾ ਨਿਭਾ ਰਹੇ ਸਨ।ਉਨ੍ਹਾਂ ਦਸਿਆ ਕਿ ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਨੂੰ ਲਗਭਗ 23 ਸਾਲਾਂ ਦਾ ਤਜਰਬਾ ਹੈ ਜਿਸ ਵਿੱਚ ਅਧਿਆਪਨ, ਖੋਜ, ਪ੍ਰਸ਼ਾਸਨ ਅਤੇ ਸੰਸਥਾਨ ਨਿਰਮਾਣ ਸ਼ਾਮਲ ਹਨ। ਉਹ ਇੱਕ ਪ੍ਰਸਿੱਧ ਪ੍ਰੋਫ਼ੈਸਰ ਹਨ ਜੋ ਸਭ ਤੋਂ ਔਖੇ ਹਾਲਾਤਾਂ ਵਿੱਚ ਵੀ ਆਪਣੇ ਅਤਿ ਤਰਕਪੂਰਨ ਅਤੇ ਵਿਹਾਰਕ ਪਹੁੰਚ ਲਈ ਮਸ਼ਹੂਰ ਹਨ। ਉਨ੍ਹਾਂ ਨਾ ਸਿਰਫ਼ ਆਪਣੇ ਵਿਦਿਆਰਥੀਆਂ ਲਈ ਸਗੋਂ ਹਰ ਉਸ ਵਿਅਕਤੀ ਲਈ ਪ੍ਰੇਰਨਾ ਸਰੋਤ ਹਨ ਜੋ ਡਾ. ਜੋਸ਼ੀ ਦੇ ਸੰਪਰਕ ਵਿੱਚ ਆਉਂਦੇ ਹਨ।ਪ੍ਰੋ. (ਡਾ.) ਅਭਿਜੀਤ ਐਚ ਜੋਸ਼ੀ ਇੱਕ ਸ਼ਾਨਦਾਰ ਭਾਸ਼ਣਕਾਰ ਵੀ ਹਨ ਅਤੇ ਉਹ ਕਈ ਵਡੀ ਕਮੇਟੀਆਂ ਦੇ ਮੈਂਬਰ ਵੀ ਰਹਿ ਚੁਕੇ ਹਨ ਜਿਨ੍ਹਾਂ ਵਿਚੋਂ ਨੈਕ, ਪੀਅਰ ਟੀਮ, 2017 ਇਕ ਹੈ। ਡਾ. ਜੋਸ਼ੀ ਨੇ ਕਈ ਸਰਕਾਰੀ ਅਤੇ ਗੈਰ ਸਰਕਾਰੀ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਸੰਸਥਾਵਾਂ ਦੀਆਂ ਵੱਖ-ਵੱਖ ਕਮੇਟੀਆਂ ਵਿੱਚ ਇੱਕ ਅਤੇ ਨਾਮੀ ਐਵਾਰਡਾਂ ਨਾਲ ਸਨਮਾਨਿਤ ਵੀ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਦੇ ਯੋਗਦਾਨ ਲਈ ਰਾਸ਼ਟਰਪਤੀ ਐਵਾਰਡ, ਅਰਥਾਤ ਮਹਾਰਿਸ਼ੀ ਬਦਰਾਯਨ ਵਿਆਸ ਸਨਮਾਨ -2019, ਸੰਸਕ੍ਰਿਤ ਭਾਸ਼ਾ, ਆਰੀਆਭੱਟ ਐਵਾਰਡ, ਯੰਗ ਸਾਇੰਟਿਸਟ ਐਵਾਰਡ, ਪ੍ਰਾਈਡ ਆਫ ਇੰਡੀਆ 2021 ਅਵਾਰਡ ਨਿਵਾਜਿਆ ਗਿਆ ਹੈ। ਡਾ. ਅਭਿਜੀਤ ਜੋਸ਼ੀ ਅਕਾਦਮਿਕਤਾ ਵਿੱਚ ਡੂੰਘੀ ਦਿਲਚਸਪੀ ਰੱਖਦੇ ਹਨ ਅਤੇ ਉਨ੍ਹਾਂ ਦੇ ਰਿਸਰਚ ਪੇਪਰ 70 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਇੰਡੈਕਸਡ ਪੀਅਰ ਰੀਵਿਊਡ ਰਸਾਲਿਆਂ ਵਿੱਚ ਵਿਆਪਕ ਰੂਪ ਵਿੱਚ ਪ੍ਰਕਾਸ਼ਿਤ ਹੋ ਚੁਕੇ ਹਨ।ਡਾ. ਜੋਸ਼ੀ ਨੇ 45,000 ਤੋਂ ਵੱਧ ਸੰਸਕ੍ਰਿਤ ਦੇ ਪੰਨਿਆ ਦਾ ਅੰਗ੍ਰਜੀ ਵਿੱਚ ਅਨੁਵਾਦ ਵੀ ਕੀਤਾ ਹੈ।
ਇਹ ਵੀ ਪੜ੍ਹੋ : ਅੰਸਾਰੀ ਮਾਮਲੇ ਨੂੰ ਲੈ ਕੇ CM ਮਾਨ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਤੇ ਸੁਖਜਿੰਦਰ ਰੰਧਾਵਾ ਨੂੰ ਭੇਜਿਆ ਨੋਟਿਸ
ਇਸ ਮੋਕੇ ਡਾ. ਆਈ.ਐਸ. ਸੇਠੀ, ਡੀਨ ਰੀਸਰਚ, ਡਾ. ਐਲ.ਐਸ.ਬੇਦੀ, ਡੀਨ ਅਕਾਦਮਿਕ ਮਾਮਲੇ, ਕਰਨਲ ਪਰਦੀਪ ਕੁਮਾਰ, ਰਜਿਸਟਰਾਰ, ਡਾ. ਸੁਰਜੀਤ ਪਥੀਜਾ, ਡਾਈਰੈਕਟਰ, ਡਾ. ਕੁਲਭੁਸ਼ਨ, ਡਾਈਰੈਕਟਰ, ਆਯਿੂਰਵੇਦਾ ਅਤੇ ਹੋਰ ਸਟਾਫ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: