ਨਵੇਂ ਆਈਟੀ ਰੂਲ 2021 ਦੇ ਬਾਅਦ ਤੋਂ ਸਾਰੇ ਸੋਸ਼ ਮੀਡੀਆ ਕੰਪਨੀਆਂ ਨੂੰ ਹਰ ਮਹੀਨੇ ਸੇਫਟੀ ਰਿਪੋਰਟ ਜਾਰੀ ਕਰਨੀ ਪੈਂਦੀ ਹੈ। ਵ੍ਹਟਸਐਪ ਨੇ ਮਈ ਮਹੀਨੇ ਦੀ ਰਿਪੋਰਟ ਜਾਰੀ ਕਰ ਦਿੱਤੀ ਹੈ ਤੇ ਕੰਪਨੀ ਨੇ 1 ਮਈ ਤੋਂ ਲੈ ਕੇ 31 ਮਈ ਦੇ ਵਿਚ 65,08,000 ਅਕਾਊਂਟ ਬੈਨ ਕੀਤੇ ਹਨ। ਇਨ੍ਹਾਂ ਵਿਚੋਂ 24,20,000 ਅਕਾਊਂਟ ਨੂੰ ਕੰਪਨੀ ਖੁਦ ਬਿਨਾਂ ਕਿਸੇ ਸ਼ਿਕਾਇਤ ਦੇ ਬੈਨ ਕੀਤਾ ਹੈ। ਮਈ ਮਹੀਨੇ ਵਿਚ ਵ੍ਹਟਸਐਪ ਨੂੰ 3912 ਸ਼ਿਕਾਇਤਾਂ ਅਕਾਊਂਟ ਬੈਨ ਲਈ ਮਿਲੀਆਂ ਸਨ ਜਿਨ੍ਹਾਂ ਵਿਚੋਂ ਕੰਪਨੀ ਨੇ 297 ਅਕਾਊਂਟ ਖਿਲਾਫ ਕਾਰਵਾਈ ਕੀਤੀ ਹੈ।
ਭਾਰਤ ਵਿਚ ਵ੍ਹਟਸਐਪ ਦੇ 500 ਮਿਲੀਅਨ ਤੋਂ ਜ਼ਿਆਦਾ ਐਕਟਿਵ ਯੂਜਰਸ ਹਨ। ਕੰਪਨੀ ਪਲੇਟਫਾਰਮ ਨੂੰ ਸੇਫ ਤੇ ਸਕਿਓਰ ਬਣਾਏ ਰੱਖਣ ਲਈ ਹਰ ਮਹੀਨੇ ਗਲਤ ਤਰ੍ਹਾਂ ਦੇ ਅਕਾਊਂਟ ਨੂੰ ਬੈਨ ਕਰਕੇ ਸੇਫਟੀ ਰਿਪੋਰਟ ਜਾਰੀ ਕਰਦੀ ਹੈ। ਅਪ੍ਰੈਲ ਮਹੀਨੇ ਵਿਚ ਵ੍ਹਟਸਐਪ ਨੇ ਭਾਰਤ ਵਿਚ 74 ਲੱਖ ਤੋਂ ਜ਼ਿਆਦਾ ਅਕਾਊਂਟ ਬੈਨ ਕੀਤੇ ਸਨ. ਜੇਕਰ ਤੁਸੀਂ ਵੀ ਵ੍ਹਟਸਐਪ ‘ਤੇ ਗਲਤ ਚੀਜ਼ਾਂ ਵਿਚ ਸ਼ਾਮਲ ਹੋ ਜਿਵੇਂ ਐਬਿਊਜ, ਐਕਸਪਿਲਸਿਟ ਕਾਂਟੈਂਟ, ਫਰਾਡ ਜਾਂ ਕੁਝ ਹੋਰ ਵੀ ਤਾਂ ਕੰਪਨੀ ਤੁਹਾਡਾ ਅਕਾਊਂਟ ਦਾ ਵੀ ਬੈਨ ਕਰ ਸਕਦੀ ਹੈ।
ਇਹ ਵੀ ਪੜ੍ਹੋ : ’30 ਜੂਨ ਤੱਕ 2,000 ਰੁਪਏ ਦੇ 76 ਫੀਸਦੀ ਨੋਟ ਬੈਂਕਿੰਗ ਪ੍ਰਣਾਲੀ ‘ਚ ਵਾਪਸ’ : RBI
ਵ੍ਹਟਸਐਪ ਨੇ ਯੂਜਰਸ ਨੂੰ ਚੈਟ ਟਰਾਂਸਫਰ ਕਰਨ ਲਈ ਇਕ ਨਵਾਂ ਆਪਸ਼ਨ ਦਿੱਤਾ ਹੈ ਜਿਸ ਤਹਿਤ ਬਿਨਾਂ ਗੂਗਲ ਡਰਾਈਵ ਦੇ ਇਕ ਫੋਨ ਤੋਂ ਦੂਜੇ ਫੋਨ ਵਿਚ ਚੈਟਸ ਨੂੰ ਟਰਾਂਸਫਰ ਕਰ ਸਕਦੇ ਹੋ। ਇਸ ਲਈ ਉਨ੍ਹਾਂ ਨੂੰ ਨਵੇਂ ਫੋਨ ‘ਤੇ ਦਿਖ ਰਹੇ QR ਕੋਡ ਨੂੰ ਸਕੈਨ ਕਰਨਾ ਹੋਵੇਗਾ। ਨਾਲ ਹੀ ਦੋਵੇਂ ਸਮਾਰਟ ਫੋਨ ਦਾ Wifi ਤੇ ਲੋਕਸ਼ੇਨ ਆਨ ਹੋਣਾ ਚਾਹੀਦਾ ਹੈ। ਕੰਪਨੀ ਨੇ ਕਿਹਾ ਕਿ ਇਹ ਫੀਚਰ ਫਾਸਟ ਚੈਟ ਟਰਾਂਸਫਰ ਵਿਚ ਲੋਕਾਂ ਦੀ ਮਦਦ ਕਰਦਾ ਹੈ ਤੇ ਉਨ੍ਹਾਂ ਦਾ ਸਮਾਂ ਵੀ ਬਚਾਉਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: