ਸਾਂਸਦ ਗੁਰਜੀਤ ਸਿੰਘ ਔਜਲਾ ਨੇ ਕਾਂਗਰਸ ਛੱਡਣ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਕੁਝ ਸਮੇਂ ਤੋਂ MP ਗੁਰਜੀਤ ਸਿੰਘ ਔਜਲਾ ਦੇ ਕਾਂਗਰਸ ਨੂੰ ਛੱਡ ਕੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀਆਂ ਗੱਲਾਂ ਚੱਲ ਰਹੀਆਂ ਸਨ ਜਿਸ ਦੇ ਬਾਅਦ ਅੱਜ ਸਾਂਸਦ ਨੇ ਅੱਜ ਇਨ੍ਹਾਂ ਸਾਰੀਆਂ ਗੱਲਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਕਾਂਗਰਸ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਸਨਮਾਨ ਦਿੱਤਾ ਹੈ। ਪਹਿਲਾਂ ਕਾਂਗਰਸ ਪਾਰਟੀ ਤੋਂ ਕੌਂਸਲਰ ਬਣਾਇਆ ਫਿਰ ਦੋ ਵਾਰ ਸਾਂਸ ਬਣਾਇਆ। ਉਹ ਲਗਾਤਾਰ ਕਾਂਗਰਸ ਲਈ ਕੰਮ ਕਰ ਰਹੇ ਹਨ ਤੇ ਹੁਣੇ ਜਿਹੇ ਉਨ੍ਹਾਂ ਨੇ ਜਲੰਧਰ ਚੋਣ ਵਿਚ ਡਿਊਟੀ ਵੀ ਕੀਤੀ ਹੈ।
MP ਔਜਲਾ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨਾਲ ਉੁਨ੍ਹਾਂ ਦੇ ਨਿੱਜੀ ਰਿਸ਼ਤੇ ਹਨ। ਜਿਸ ਦੇ ਚੱਲਦੇ ਉੁਹ ਕਈ ਵਾਰ ਮੁੱਖ ਮੰਤਰੀ ਨੂੰ ਮਿਲ ਚੁੱਕੇ ਹਨ ਤੇ ਅੱਗੇ ਵੀ ਲੋਕਾਂ ਦੇ ਕੰਮਾਂ ਲਈ ਉਨ੍ਹਾਂ ਨੂੰ ਮਿਲਦੇ ਰਹਿਣਗੇ। ਇਸ ਤੋਂ ਇਲਾਵਾ ਇਕ ਹੋਰ ਸਾਂਸਦ ਜਸਬੀਰ ਸਿੰਘ ਡਿੰਪਾ, ਜੋ ਤਿੰਨ ਪੀੜ੍ਹੀਆਂ ਤੋਂ ਕਾਂਗਰਸੀ ਹਨ ਤੇ ਜਿਨ੍ਹਾਂ ਦੇ ਪਿਤਾ ਕਾਂਗਰਸੀ ਵਿਧਾਇਕ ਸਨ, ਨੇ ਦੇਸ਼ ਤੇ ਸੂਬੇ ਲਈ ਸ਼ਹਾਦਤ ਦਿੱਤੀ।
ਵੀਡੀਓ ਲਈ ਕਲਿੱਕ ਕਰੋ -: