ਵਿਜੀਲੈਂਸ ਨੇ ਇਕ ਨਿੱਜੀ ਡਾਕਟਰ ਤੇ ਸਮਾਜ ਸੇਵੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣ ਨਵਜੀਵਨ ਕਲੀਨਿਕ ਚਲਾਉਣ ਵਾਲੇ BAMS ਡਾ. ਅਸ਼ੋਕ ਕੁਮਾਰ ਤੇ ਲੁਧਿਆਣਾ ਦੇ ਸੁੰਦਰ ਨਗਰ ਦੇ ਰਾਜਵੀਰ ਸਿੰਘ ਵਜੋਂ ਹੋਈ ਹੈ।
ਐੱਸਐੱਸਪੀ ਰਵਿੰਦਰਪਾਲ ਸਿੰਘ ਨੇ ਮੁਲਜ਼ਮ ਵਿਅਕਤੀਆਂ ਨੂੰ ਗੁਰੂ ਗੋਬਿੰਦ ਸਿੰਘ ਨਗਰ, ਬਰੋਟਾ ਰੋਡ ਦੇ ਲਖਵੀਰ ਸਿੰਘ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ। ਲਖਵੀਰ ਸਿੰਘ ਨੇ ਦੱਸਿਆ ਕਿ ਸੀ ਕਿ ਉਸ ਨੇ ਸਰਕਾਰੀ ਮਨਜ਼ੂਰੀ ਮਿਲਣ ਦੇ ਬਾਅਦ ਕੁਝ ਮਹੀਨੇ ਪਹਿਲਾਂ ਹਿੰਦੋਸਤਾਨ ਪੈਟਰੋਲੀਅਮ ਕੰਪਨੀ ਤੋਂ ਪੈਟਰੋਲ ਪੰਪ ਦਾ ਲਾਇਸੈਂਸ ਲਿਆ ਸੀ।
ਪੈਟਰੋਲ ਪੰਪ ਸੁਖਦੇਵ ਸਿੰਘ ਦੀ ਜ਼ਮੀਨ ‘ਤੇ ਸਥਾਪਤ ਕੀਤਾ ਗਿਆ ਹੈ। ਕੁਝ ਦਿਨ ਪਹਿਲਾਂ ਸਮਾਜਿਕ ਵਰਕਰ ਰਾਜਵੀਰ ਸਿੰਘ 3-4 ਵਿਅਕਤੀਆਂ ਨਾਲ ਆਪਣੀ ਕਾਰ ਵਿਚ ਆਇਆ ਤੇ ਉਨ੍ਹਾਂ ਦੇ ਪੈਟਰੋਲ ਪੰਪ ਦੀਆਂ ਤਸਵੀਰਾਂ ਲੈਣ ਲੱਗਾ।
ਲਖਵੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦੋਸ਼ੀਆਂ ਨੂੰ ਕਿਹਾ ਸੀ ਕਿ ਉੁਨ੍ਹਾਂ ਦਾ ਪੈਟਰੋਲ ਪੰਪ ਗੈਰ-ਕਾਨੂੰਨੀ ਤਰੀਕੇ ਨਾਲ ਸਥਾਪਤ ਕੀਤਾ ਗਿਆ ਹੈ ਤੇ ਉਹ ਉਸ ਨੂੰ ਹਟਾ ਦੇਣਗੇ। ਉਸ ਨੇ ਦੋਵੇਂ ਮੁਲਜ਼ਮਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਸਾਰੇ ਵਿਭਾਗਾਂ ਤੋਂ NOC ਲੈ ਲਈ ਹੈ। ਇਸ ‘ਤੇ ਰਾਜਵੀਰ ਸਿੰਘ ਨੇ ਉਸ ਨੂੰ ਧਮਕੀ ਦੇਣੀ ਸ਼ੁਰੂ ਕਰ ਦਿੱਤੀ ਕਿ ਉਹ ਉਸ ਦਾ ਲਾਇਸੈਂਸ ਰੱਦ ਕਰਵਾ ਦੇਵੇਗਾ। ਇਸ ਦੇ ਬਾਅਦ ਰਾਜਵੀਰ ਨੇ ਕੁਝ ਲੋਕਾਂ ਨਾਲ ਡੀਸੀ ਲੁਧਿਆਣਾ ਨੂੰ ਇਕ ਨੋਟਿਸ ਸੌਂਪਿਆ ਜਿਸ ਨੂੰ ਸਬੰਧਤ ਵਿਭਾਗ ਨੂੰ ਭੇਜ ਦਿੱਤਾ।
ਸ਼ਿਕਾਇਤਕਰਤਾ ਨੇ ਜ਼ਮੀਨ ਦੇ ਮਾਲਕ ਸੁਖਦੇਵ ਸਿੰਘ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਨੇ ਡਾ. ਅਸ਼ੋਕ ਕੁਮਾਰ ਨਾਲ ਸੰਪਰਕ ਕੀਤਾ ਜੋ ਰਾਜਵੀਰ ਸਿੰਘ ਦਾ ਕਰੀਬੀ ਹੈ। ਉਨ੍ਹਾਂ ਦੱਸਿਆ ਕਿ ਡਾ. ਅਸ਼ੋਕ ਕੁਮਾਰ ਜ਼ਿਲ੍ਹਾ ਖਾਧ ਤੇ ਸਪਲਾਈ ਕੰਟਰੋਲਰ ਪੂਰਬੀ ਲੁਧਿਆਣਾ ਤੇਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਲੁਧਿਆਣਾ ਦੇ ਸਬੰਧਤ ਅਧਿਕਾਰੀ ਦੇ ਨਾਂ ‘ਤੇ 25 ਲੱਖ ਰਿਸ਼ਵਤ ਦੀ ਮੰਗ ਕੀਤੀ ਪਰ ਮੁਲਜ਼ਮਾਂ ਨਾਲ 15 ਲੱਖ ਵਿਚ ਸੈਟਿੰਗ ਹੋਈ। ਰਾਜਵੀਰ ਤੇ ਡਾ. ਅਸ਼ੋਕ ਨ 2 ਲੱਖ ਰੁਪਏ ਐਡਵਾਂਸ ਤੇ 3 ਲੱਖ ਰੁਪਏ 2-4 ਦਿਨ ਵਿਚ ਦੇਣ ਦੀ ਗੱਲ ਕਹੀ ਜਦੋਂ ਕਿ ਬਾਕੀ 10 ਲੱਖ ਦੋ ਕਿਸ਼ਤਾਂ ਵਿਚ ਮੰਗੇ।
ਇਹ ਵੀ ਪੜ੍ਹੋ : CM ਮਾਨ-ਡਾ. ਗੁਰਪ੍ਰੀਤ ਕੌਰ ਦੇ ਵਿਆਹ ਦੀ ਵਰ੍ਹੇਗੰਢ ਅੱਜ, ਪਾਰਟੀ ਲਈ ਮੰਤਰੀ, MLA ਤੇ ਸੈਲੀਬ੍ਰਿਟੀ ਪਹੁੰਚਣਗੇ ਚੰਡੀਗੜ੍ਹ ਕਲੱਬ
ਐੱਸਐੱਸਪੀ ਸੰਧੂ ਨੇ ਦੱਸਿਆ ਕਿ ਵਿਜੀਲੈਂਸ ਟੀਮ ਨੇ ਟ੍ਰੈਪ ਲਗਾ ਕੇ ਡਾ. ਅਸ਼ੋਕ ਕੁਮਾਰ ਤੇ ਰਾਜਵੀਰ ਸਿੰਘ ਦੋਵਾਂ ਨੂੰ DFSC ਤੇ ਪੀਪੀਸੀਬੀ ਦੇ ਅਧਿਕਾਰੀਆਂ ਦੇ ਨਾਂ ‘ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿਚ 2 ਲੱਖ ਰੁਪਏ ਲੈਂਦੇ ਹੋ ਰੰਗੇ ਹੱਥੀਂ ਗ੍ਰਿਫਤਾਰ ਕਰ ਲਿਆ। ਦੋਵੇਂ ਮੁਲਜ਼ਮਾਂ ਨੂੰ ਨਿੱਜੀ ਕਲੀਨਿਕ ਤੋਂ ਗ੍ਰਿਫਤਾਰ ਕੀਤਾ ਗਿਆ, ਜਿਸ ਨੂੰ ਡਾ. ਅਸ਼ੋਕ ਕੁਮਾਰ ਚਲਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: