ਜੰਮੂ-ਕਸ਼ਮੀਰ ਵਿਚ ਮਾਨਸੂਨ ਪੂਰੀ ਤਰ੍ਹਾਂ ਸਰਗਰਮ ਹੋ ਗਿਆ ਹੈ। ਲਗਾਤਾਰ ਪੈ ਰਹੇ ਮੀਂਹ ਤੇ ਖਰਾਬ ਮੌਸਮ ਦਾ ਅਸਰ ਹੁਣ ਅਮਰਨਾਥ ਯਾਤਰਾ ‘ਤੇ ਪੈ ਰਿਹਾ ਹੈ। ਜੰਮੂ-ਕਸ਼ਮੀਰ ਵਿਚ ਪੈ ਰਹੇ ਭਾਰੀ ਮੀਂਹ ਕਾਰਨ ਅੱਜ ਤੀਜੇ ਦਿਨ ਵੀ ਅਮਰਨਾਥ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ।
ਹੁਣ ਅਗਲੇ ਹੁਕਮਾਂ ਤੱਕ ਅਮਰਨਾਥ ਯਾਤਰਾ ਸ਼ੁਰੂ ਨਹੀਂ ਹੋਵੇਗੀ। ਨਾਲ ਹੀ ਕਿਸੇ ਵੀ ਸ਼ਰਧਾਲੂ ਨੂੰ ਜੰਮੂ ਤੋਂ ਕਸ਼ਮੀਰ ਘਾਟੀ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਯਾਤਰਾ ਰੋਕੇ ਜਾਣ ਦੇ ਬਾਅਦ 6000 ਤੋਂ ਵੱਧ ਸ਼ਰਧਾਲੂ ਰਾਮਬਨ ਵਿਚ ਫਸੇ ਹੋਏ ਹ ਨਜਦੋਂ ਕਿ 80 ਲੋਕ ਅਮਰਨਾਥ ਗੁਫਾ ਤੋਂ ਛੇ ਕਿਲੋਮੀਟਰ ਦੂਰ ਪੰਚਤਰਨੀ ਵਿਚ ਫਸ ਗਏ ਸਨ।
ਦੱਸ ਦੇਈਏ ਕਿ ਸਖਤ ਸੁਰੱਖਿਆ ਵਿਵਸਥਾ ਵਿਚ ਵੀਰਵਾਰ ਸ਼ਾਮ 6554 ਤੀਰਥ ਯਾਤਰੀ ਪਹਿਲਗਾਮ ਤੇ ਬਾਲਟਾਲ ਦੇ ਆਧਾਰ ਕੈਂਪਾਂ ਵਿਚ ਪਹੁੰਚੇ ਸਨ ਪਰ ਲਗਾਤਾਰ ਪੈ ਰਹੇ ਮੀਂਹ ਕਾਰਨ ਅਮਰਨਾਥ ਯਾਤਰਾ ਰੋਕ ਦਿੱਤੀ ਗਈ। ਮੌਸਮ ਸਾਫ ਹੋਣ ਦੇ ਬਾਅਦ ਹੀ ਯਾਤਰਾ ਇਥੋਂ ਅੱਗੇ ਵਧੇਗੀ। ਪਵਿੱਤਰ ਗੁਫਾ ਵੱਲ ਜਾਣ ਵਾਲੇ ਪਹਿਲਗਾਮ ਤੇ ਬਾਲਟਾਲ ਦੋਵੇਂ ਰਸਤਿਆਂ ‘ਤੇ ਭਾਰੀ ਮੀਂਹ ਪੈ ਰਿਹਾ ਹੈ। ਸ਼ਰਧਾਲੂਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਮੌਸਮ ਵਿਚ ਸੁਧਾਰ ਹੋਣ ਤੱਕ ਯਾਤਰਾ ‘ਤੇ ਰੋਕ ਲਗਾ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਸੀਮਾ ਹੈਦਰ ਦੇ ਦਿਲ ਨੂੰ ਛੂ ਗਈ ਸੀ ਫ਼ਿਲਮ ‘ਗਦਰ’, ਫਿਰ ‘ਤਾਰਾ ਸਿੰਘ’ ਬਣ ਗਈ ਪਾਕਿਸਤਾਨੀ ‘ਸ਼ਕੀਨਾ’
ਦੂਜੇ ਪਾਸੇ ਖਰਾਬ ਮੌਸਮ ਕਾਰਨ ਸ਼ਨੀਵਾਰ ਨੂੰ ਜੰਮ ਵਿਚ ਭਗਵਤੀ ਨਗਰ ਕੈਂਪ ਤੋਂ ਕਿਸੇ ਵੀ ਵਾਹਨ ਨੂੰ ਘਾਟੀ ਵੱਲ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਜੰਮੂ-ਸ਼੍ਰੀਨਗਰ ਰਾਸ਼ਟਰੀ ਮਾਰਗ ‘ਤੇ ਵੀ ਮੀਂਹ ਪੈ ਰਿਹਾ ਹੈ, ਜੋ ਰਾਮਬਨ ਜ਼ਿਲ੍ਹੇ ਦੇ ਕੈਫੇਟੇਰੀਆ ਮੋੜ ਇਲਾਕੇ ਵਿਚ ਲੈਂਡਸਲਾਈਡ ਕਾਰਨ ਰੁਕਿਆ ਹੋਇਆ ਹੈ। ਸਾਰੇ ਯਾਤਰੀ ਦੋ ਆਧਾਰ ਕੈਂਪਾਂ ਤੇ ਰਸਤੇ ਵਿਚ ਵੱਖ-ਵੱਖ ਰਸਤਿਆਂ ‘ਤੇ ਸੁਰੱਖਿਅਤ ਹਨ। ਹੁਣ ਤੱਕ 87000 ਤੋਂ ਵੱਧ ਸ਼ਰਧਾਲੂ ਬਾਬਾ ਬਰਫਾਨੀ ਦੇ ਦਰਸ਼ਨ ਕਰ ਚੁੱਕੇ ਹਨ। ਯਾਤਰਾ 1 ਜੁਲਾਈ ਨੂੰ ਸ਼ੁਰੂ ਹੋਈ ਤੇ 62 ਦਿਨ 31 ਅਗਸਤ ਨੂੰ ਪੂਰਨਿਮਾ ਉਤਸਵ ਦੇ ਨਾਲ ਯਾਤਰਾ ਸਮਾਪਤ ਹੋ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: