ਅੰਮ੍ਰਿਤਸਰ ਵਿਚ 29 ਜੂਨ ਨੂੰ ਹੋਏ ਕਤਲ ਦੀ ਗੁੱਥੀ ਨੂੰ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਇਸ ਮਾਮਲੇ ਤਿੰਨ ਮੁਲਜ਼ਮਾਂ ਨੂੰ ਵੀ ਫੜਿਆ ਹੈ। ਇਹ ਤਿੰਨੋਂ ਹਤਿਆਰੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਬਾਅਦ ਕਾਨਪੁਰ ਫਰਾਰ ਹੋ ਗਏ ਸਨ। ਕਾਨਪੁਰ ਪੁਲਿਸ ਦੀ ਸਹਾਇਤਾ ਨਾਲ ਤਿੰਨਾਂ ਨੂੰ ਫੜ ਕੇ ਅੰਮ੍ਰਿਤਸਰ ਲਿਆਂਦਾ ਗਿਆ ਤੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ।
ਏਡੀਸੀਪੀ ਪ੍ਰਭਜੋਤ ਸਿੰਘ ਵਿਰਕ ਤੇ ਏਸੀਪੀ ਨਾਰਥ ਵਵਿੰਦਰ ਖੋਸਾ ਨੇ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿਚ ਤਿੰਨ ਮੁਲਜ਼ਮਾਂ ਛੇਹਰਟਾ ਵਾਸੀ ਕਮਲ ਕੁਮਾਰ, ਸਾਗਰ ਤੇ ਲਵਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ। ਕਤਲ ਕੀਤੇ ਗਏ ਸਾਹਿਲ ਕੁਮਾਰ ਇਨ੍ਹਾਂ ਦਾ ਸਾਥੀ ਸੀ ਤੇ ਡੀਜੇ ਦਾ ਹੀ ਕੰਮ ਕਰਦਾ ਸੀ। ਕੁਝ ਦਿਨ ਪਹਿਲਾਂ ਇਨ੍ਹਾਂ ਤਿੰਨਾਂ ਦੀ ਸਾਹਿਲ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ ਸੀ।
29 ਜੂਨ ਦੀ ਸ਼ਾਮ ਜਦੋਂ ਸਾਹਿਲ ਆਪਣੇ ਦੋਸਤਾਂ ਨਾਲ ਖਾਣਾ ਖਾ ਕੇ ਵਾਪਸ ਆ ਰਿਹਾ ਸੀ ਤਾਂ ਰਣਜੀਤ ਐਵੇਨਿਊ ਸਰਵੋਰ ਪੋਰਟਿਕੋ ਹੋਟਲ ਕੋਲ ਬਾਈਕ ‘ਤੇ ਆਏ ਤੇ ਮੁਲਜ਼ਮਾਂ ਨੇ ਸਵਿਫਟ ਕਾਰ ‘ਤੇ ਗੋਲੀਆਂ ਚਲਾ ਦਿੱਤੀਆਂ। ਗੋਲੀਆਂ ਸਿੱਧਾ ਸਾਹਿਲ ਦੇ ਲੱਗੀਆਂ। ਉਸ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਜਿਥੇ ਅਗਲੇ ਦਿਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ‘ਪੰਜਾਬ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਿਪਟਣ ਲਈ 33.50 ਕਰੋੜ ਰੁਪਏ ਕੀਤੇ ਜਾਰੀ’ : ਮੰਤਰੀ ਜਿੰਪਾ
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਅੰਮ੍ਰਿਤਸਰ ਵਿਚ ਵਾਰਦਾਤ ਨੂੰ ਅੰਜਾਮ ਦੇ ਕੇ ਕਾਨਪੁਰ ਭੱਜ ਗਏ ਸਨ ਜਿਸ ਦੇ ਬਾਅਦ ਪੁਲਿਸ ਨੇ ਉਨ੍ਹਾਂ ਨੂੰ ਟ੍ਰੇਸ ਕਰਨਾ ਸ਼ੁਰੂ ਕੀਤਾ। ਮੁਲਜ਼ਮਾਂ ਦੇ ਕਾਨਪੁਰ ਹੋਣ ਦੀ ਸੂਚਨਾ ਦੇ ਮਿਲਦੇ ਹੀ ਸਥਾਨਕ ਪੁਲਿਸ ਨਾਲ ਸੰਪਰਕ ਕੀਤਾ ਗਿਆ ਤੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: