ਵਿਜੀਲੈਂਸ ਨੇ ਅਮਰੂਦ ਦੇ ਪੌਦਿਆਂ ਦੇ ਮੁਆਵਜ਼ੇ ਵਿਚ ਕਰੋੜਾਂ ਦੇ ਘਪਲੇ ਮਾਮਲੇ ਵਿਚ ਰਿਟਾਇਰਡ ਪਟਵਾਰੀ ਸੁਰਿੰਦਰਪਾਲ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਸਮੇਂ ਇਹ ਘਪਲਾ ਹੋਇਆ ਸੀ ਉਸ ਸਮੇਂ ਪਟਵਾਰੀ ਜ਼ਮੀਨ ਐਕਵਾਇਰ ਕਲੈਕਟਰ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ ਦੇ ਦਫਤਰ ਵਿਚ ਤਾਇਨਾਤ ਸੀ। ਇਸ ਘਪਲੇ ਵਿਚ ਇਹ 19ਵੀਂ ਗ੍ਰਿਫਤਾਰੀ ਹੈ।
ਜ਼ਿਲ੍ਹਾ ਮੋਹਾਲੀ ਵਿਚ ਇਹ ਘਪਲਾ ਬਾਰਕਪੁਰ ਪਿੰਡ ਵਿਚ ਗਮਾਡਾ ਵੱਲੋਂ ਐਕਵਾਇਰ ਜ਼ਮੀਨ ਬਦਲੇ ਜਾਰੀ ਕੀਤੇ ਗਏ ਕਰੋੜਾਂ ਰੁਪਏ ਦੇ ਮੁਆਵਜ਼ੇ ਵਿਚ ਹੋਇਆ ਸੀ। ਮੁਲਜ਼ਮ ਸੁਰਿੰਦਰਪਾਲ ਸਿੰਘ ਨੂੰ ਸ੍ਰੀ ਮੁਕਤਸਰ ਸਾਹਿਬ ਤੋਂ ਗ੍ਰਿਫਤਾਰ ਕੀਤਾ ਗਿਆ ਹੈ।
ਵਿਜੀਲੈਂਸ ਨੇ ਦੱਸਿਆ ਕਿ ਸੁਰਿੰਦਰਪਾਲ ਨੇ ਗਲਤ ਲਾਭਪਾਤਰੀਆਂ ਨੂੰ ਮੁਆਵਜ਼ੇ ਦਾ ਲਾਭ ਦਿਵਾਉਣ ਲਈ ਗਲਤ ਜਾਣਕਾਰੀ ਦੇਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਬਾਗਬਾਨੀ ਵਿਭਾਗ ਵੱਲੋਂ ਮੁਆਵਜ਼ੇ ਦੀ ਸਿਫ਼ਾਰਸ਼ ਲਈ ਐਲਏਸੀ ਗਮਾਡਾ ਨੂੰ ਭੇਜੀ ਗਈ ਮੁਲਾਂਕਣ ਰਿਪੋਰਟ ਵਿੱਚ ਮਾਲ ਰਿਕਾਰਡ ਅਨੁਸਾਰ ਕੁਝ ਜ਼ਮੀਨ ਮਾਲਕਾਂ ਦੇ ਨਾਂ ਅਤੇ ਜ਼ਮੀਨ ਦਾ ਹਿੱਸਾ ਸਹੀ ਨਹੀਂ ਸੀ। ਪਰ ਉਕਤ ਪਟਵਾਰੀ ਨੇ ਇਸ ‘ਤੇ ਇਤਰਾਜ਼ ਜਤਾਉਣ ਦੀ ਬਜਾਏ ਇਸ ਰਿਪੋਰਟ ਮੁਤਾਬਕ ਮੁਆਵਜ਼ਾ ਰਕਮ ਜਾਰੀ ਕਰਨ ਦੀ ਰਿਪੋਰਟ ਦਿੱਤੀ ਜਿਸ ਦੇ ਬਾਅਦ ਮੁਆਵਜ਼ਾ ਭੁਗਤਾਨ ਜਾਰੀ ਕੀਤਾ।
ਇਹ ਵੀ ਪੜ੍ਹੋ : ED ਡਾਇਰੈਕਟਰ ਦਾ ਕਾਰਜਕਾਲ ਤੀਜੀ ਵਾਰ ਵਧਾਉਣਾ ਗੈਰ-ਕਾਨੂੰਨੀ, ਸੁਪਰੀਮ ਕੋਰਟ ਨੇ ਨਵੀਂ ਨਿਯੁਕਤੀ ਦਾ ਦਿੱਤਾ ਹੁਕਮ
ਬੁਲਾਰੇ ਨੇ ਦੱਸਿਆ ਕਿ ਸੁਰਿੰਦਰਪਾਲ ਵਾਸੀ MIG ਫਲੈਟਸ ਸੈਕਟਰ-70, ਮੋਹਾਲੀ ਨੂੰ ਕਰੋੜਾਂ ਦੀ ਅਮਰੂਦ ਪੌਦਿਆਂ ਦੇ ਮੁਆਵਜ਼ੇ ਘਪਲੇ ਵਿਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਅੱਜ ਗ੍ਰਿਫਤਾਰ ਕਰ ਲਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: