ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਡੇਂਗੂ ਹੋ ਗਿਆ ਹੈ। ਦੇਰ ਰਾਤ ਜੇਲ੍ਹ ਵਿਚ ਤਬੀਅਤ ਵਿਗੜਨ ਦੇ ਬਾਅਦ ਉਸ ਨੂੰ ਫਰੀਦਕੋਟ ਦੇ ਸਰਕਾਰੀ ਮੈਡੀਕਲ ਕਾਲਜ ਵਿਚ ਦਾਖਲ ਕਰਾਇਆ ਗਿਆ ਜਿਥੇ ਡਾਕਟਰਾਂ ਦੀ ਚੁਣੀ ਹੋਈ ਟੀਮ ਹੀ ਉਸ ਕੋਲ ਹੈ ਤੇ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਹਸਪਤਾਲ ਤੋਂ ਜਾਰੀ ਬਿਆਨ ਮੁਤਾਬਕ ਜਿਸ ਸਮੇਂ ਉਸ ਨੂੰ ਸ਼ਿਫਟ ਕੀਤਾ ਗਿਆ, ਬੁਖਾਰ 105 ਡਿਗਰੀ ਸੀ।
ਲਾਰੈਂਸ ਨੂੰ ਬੀਤੇ ਕੁਝ ਦਿਨਾਂ ਤੋਂ ਬੁਖਾਰ ਸੀ। ਬੁਖਾਰ ਕੰਟਰੋਲ ਵਿਚ ਨਹੀਂ ਆ ਰਿਹਾ ਸੀ। ਬੀਤੀ ਰਾਤ ਅਚਾਨਕ ਉਸ ਦੀ ਤਬੀਅਤ ਜ਼ਿਆਦਾ ਵਿਗੜ ਗਈ ਜਿਸ ਦੇਬਾਅਦ ਜੇਲ੍ਹ ਹਸਪਤਾਲ ਵੱਲੋਂ ਫਰੀਦਕੋਟ ਮੈਡੀਕਲ ਕਾਲਜ ਹਸਪਤਾਲ ਵਿਚ ਰੈਫਰ ਕੀਤਾ ਗਿਆ। ਉਸ ਦੇ ਬਾਅਦ ਕੁਝ ਟੈਸਟ ਹੋਏ ਜਿਸ ਦੇ ਬਾਅਦ ਉੁਸ ਨੂੰ ਵੱਖਰੇ ਕਮਰੇ ਵਿਚ ਰੱਖਿਆ ਗਿਆ।
ਬਲੱਡ ਰਿਪੋਰਟਸ ਆਉਣ ਦੇ ਬਾਅਦ ਪਤਾ ਲੱਗਾ ਕਿ ਲਾਰੈਂਸ ਨੂੰ ਡੇਂਗੂ ਹੋ ਗਿਆ ਹੈ। ਫਿਲਹਾਲ ਲਾਰੈਂਸ ਦੇ ਆਸ-ਪਾਸ ਸਖਤ ਸੁਰੱਖਿਆ ਕੀਤੀ ਗਈ ਹੈ। ਉਸ ਨੂੰ ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇ ਬਾਅਦ ਪੁਲਿਸ ਰਿਸਕ ਨਹੀਂ ਲੈਣਾ ਚਾਹੁੰਦੀ।
ਇਹ ਵੀ ਪੜ੍ਹੋ : ਅਮਰੂਦ ਦੇ ਪੌਦਿਆਂ ਦੇ ਸਬੰਧੀ ਮੁਆਵਜ਼ਾ ਘਪਲਾ, ਵਿਜੀਲੈਂਸ ਨੇ ਰਿਟਾਇਰਡ ਪਟਵਾਰੀ ਨੂੰ ਕੀਤਾ ਗ੍ਰਿਫਤਾਰ
ਲਾਰੈਂਸ ਨੂੰ ਬੀਤੇ ਮਹੀਨੇ ਹੀ ਦਿੱਲੀ ਤੋਂ ਬਠਿੰਡਾ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ। ਐੱਨਆਈਏ ਤੇ ਫਿਰ ਗੁਜਰਾਤ ਦੀ ਪੁਲਿਸ ਉਸ ਨੂੰ ਪੁੱਛਗਿਛ ਲਈ ਨਾਲ ਲਿਆਈ ਸੀ। ਦਿੱਲੀ ਵਿਚ ਹੁੰਦੇ ਹੋਏ ਉਸ ਨੂੰ ਜਾਨ ਤੋਂ ਮਾਰਨ ਦੇ ਇਨਪੁਟਸ ਮਿਲੇ ਜਿਸ ਦੇ ਬਾਅਦ ਦਿੱਲੀ ਜੇਲ੍ਹ ਪ੍ਰਸ਼ਾਸਨ ਨੇ ਉਸ ਨੂੰ ਦੁਬਾਰਾ ਪੰਜਾਬ ਦੀ ਬਠਿੰਡਾ ਜੇਲ੍ਹ ਭੇਜਣ ਲਈ ਕੋਰਟ ਵਿਚ ਅਰਜ਼ੀ ਦਾਖਲ ਕੀਤੀ ਸੀ। ਰਿਮਾਂਡ ਖਤਮ ਹੋਣ ਦੇ ਬਾਅਦ ਬੀਤੇ ਮਹੀਨੇ ਉਸ ਨੂੰ ਬਠਿੰਡਾ ਜੇਲ੍ਹ ਵਿਚ ਸ਼ਿਫਟ ਕਰ ਦਿੱਤਾ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: