ਕਰਨਾਟਕ ਵਿਚ ਟਮਾਟਰ ਨਾਲ ਭਰਿਆ ਟਰੱਕ ਹਾਈਜੈੱਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਟਰੱਕ ਵਿਚ 2.5 ਟਨ ਟਮਾਟਰ ਲੋਡ ਸੀ। ਇਸ ਦੀ ਕੀਮਤ 3 ਲੱਖ ਰੁਪਏ ਦੱਸੀ ਜਾ ਰਹੀ ਹੈ।
ਪੁਲਿਸ ਨੇ ਦੱਸਿਆ ਕਿ 8 ਜੁਲਾਈ ਨੂੰ ਚਿਤਰਦੁਰਗ ਦਾ ਕਿਸਾਨ ਮੱਲੇਸ਼ ਟਮਾਟਰ ਲੈ ਕੇ ਕੋਲਾਰ ਜਾ ਰਿਹਾ ਸੀ। ਰਸਤੇ ਵਿਚ ਇਕ ਕਾਰ ਨਾਲ ਟਕਰਾ ਗਿਆ। ਕਾਰ ਵਿਚ ਸਵਾਰ 3 ਲੋਕਾਂ ਨੇ ਕਿਸਾਨ ਤੇ ਡਰਾਈਵਰ ਨੂੰ ਰੋਕ ਲਿਆ। ਮੁਲਜ਼ਮਾਂ ਨੇ ਦੋਵਾਂ ਨੂੰ ਗਲਤ ਸ਼ਬਦ ਕਹੇ ਤੇ ਹਰਜਾਨੇ ਵਿਚ ਵੱਡੀ ਰਕਮ ਦੀ ਮੰਗ ਕੀਤੀ।
ਇਹ ਵੀ ਪੜ੍ਹੋ : ਕੈਬਨਿਟ ਮੰਤਰੀ ਰਾਜੇਂਦਰ ਗੁੜਾ ਦੇ ਵਿਗੜੇ ਬੋਲ-‘ਸੀਤਾ ਸੋਹਣੀ ਸੀ, ਇਸ ਲਈ ਰਾਮ-ਰਾਵਣ ਉਸ ਪਿੱਛੇ ਪਾਗਲ ਸੀ’
ਕਿਸਾਨ ਕੋਲ ਪੈਸੇ ਨਹੀਂ ਸਨ। ਉਸ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਮੁਲਜ਼ਮਾਂ ਨੇ ਟਰੱਕ ‘ਤੇ ਕਬਜ਼ਾ ਕਰ ਲਿਆ। ਘਟਨਾ ਬੰਗਲੌਰ ਦੇ ਨੇੜੇ ਚਿਕਕਾਜਲਾ ਦੀ ਹੈ। ਪੁਲਿਸ ਨੇ ਦੱਸਿਆ ਕਿ ਮੁਲਜ਼ਮਾਂ ਨੂੰ ਪਤਾ ਸੀ ਕਿ ਕਿਸਾਨ ਕੋਲ ਪੈਸੇ ਨਹੀਂ ਹਨ। ਉਨ੍ਹਾਂ ਨੇ ਕਿਸਾਨ ਨੂੰ ਧੱਕਾ ਦਿੱਤਾ ਤੇ ਟਰੱਕ ਲੈ ਕੇ ਭੱਜ ਗਏ।
ਪੁਲਿਸ ਨੇ ਕਿਸਾਨ ਦੀ ਸ਼ਿਕਾਇਤ ‘ਤੇ ਕੇਸ ਦਰਜ ਕਰ ਲਿਆ ਹੈ ਤੇ ਤਿੰਨੋਂ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: