ਮਾਲ ਤੇ ਸੇਵਾ ਟੈਕਸ ਕੌਂਸਲ ਨੇ ਆਨਲਾਈਨ ਗੇਮਿੰਗ ‘ਤੇ 28 ਫੀਸਦੀ ਟੈਕਸ ਲਗਾਉਣ ‘ਤੇ ਮਨਜ਼ੂਰੀ ਦੇ ਦਿੱਤੀ ਹੈ। ਪੱਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰਿਮਾ ਭੱਟਾਚਾਰੀਆ ਨੇ ਕਿਹਾ ਕਿ ਕੌਂਸਲ ਨੇ ਕੈਂਸਰ ਦੀ ਦਵਾਈ ਤੇ ਦੁਰਲਭ ਬੀਮਾਰੀਆਂ ਦੇ ਇਲਾਜ ਵਿਚ ਇਸਤੇਮਾਲ ਹੋਣ ਵਾਲੀ ਵਿਸ਼ੇਸ਼ ਚਕਿਤਸਾ ਉਦੇਸ਼ਾਂ ਲਈ ਖਾਣ-ਪੀਣ ਦੀਆਂ ਚੀਜ਼ਾਂ ਦੇ ਆਯਾਤ ‘ਤੇ ਜੀਐੱਸਟੀ ਤੋਂ ਛੋਟ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਜੀਐੱਸਟੀ ਕੌਂਸਲ ਨੇ ਫੈਸਲਾ ਕੀਤਾ ਕਿ ਆਨਲਾਈਨ ਗੇਮਿੰਗ, ਕੈਸੀਨੋ ਤੇ ਘੁੜਸਵਾਰੀ ‘ਤੇ 28 ਫੀਸਦੀ ਟੈਕਸ ਲੱਗੇਗਾ। ਮੰਤਰੀ ਨੇ ਕਿਹਾ ਕਿ ਜੀਐੱਸਟੀ ਕਾਨੂੰਨ ਵਿਚ ਬਦਲਾਅ ਕੀਤਾ ਜਾਵੇਗਾ ਤਾਂ ਕਿ ਇਹ ਨਿਸ਼ਚਿਤ ਕੀਤਾ ਜਾ ਸਕੇ ਕਿ ਇਹ ਤਿੰਨੋਂ ਲਾਟਰੀ ਤੇ ਸੱਟੇਬਾਜ਼ੀ ਦੀ ਤਰ੍ਹਾਂ ਕਾਰਵਾਈ ਯੋਗ ਦਾਅਵੇ ਨਹੀਂ ਹਨ। ਮਹਾਰਾਸ਼ਟਰ ਦੇ ਜੰਗਲ ਸੰਸਕ੍ਰਿਤਕ ਤੇ ਮੱਛੀ ਪਾਲਣ ਮੰਤਰੀ ਸੁਧੀਰ ਮੁਨਗੰਟੀਵਾਰ ਨੇ ਕਿਹਾ ਕਿ ਕੌਂਸਲ ਨੇ ਆਨਲਾਈਨ ਗੇਮਿੰਗ ਦੇ ਮਾਮਲੇ ਵਿਚ ਕੌਸ਼ਲ ਤੇ ਮੌਕੇ ਦੇ ਖੇਡ ਦੇ ਫਰਕ ਨੂੰ ਖਤਮ ਕਰਨ ਦਾ ਫੈਸਲਾ ਕੀਤਾ ਹੈ। ਇਨ੍ਹਾਂ ‘ਤੇ ਕੁੱਲ ਫੇਸ ਵੈਲਿਊ ਦਾ 28 ਫੀਸਦੀ ਟੈਕਸ ਦੇਣਾ ਹੋਵੇਗਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਅਗਵਾਈ ਵਿਚ ਜੀਐੱਸਟੀ ਕੌਂਸਲ ਦੀ 50ਵੀਂ ਬੈਠਕ ਅੱਜ ਹੋਈ। ਬੈਠਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਅਟਕਲਾਂ ਲੱਗ ਰਹੀਆਂ ਸਨ ਕਿ ਜੀਐੱਸਟੀ ਕੌਂਸਲ ਦੀ ਇਸ ਵਾਰ ਦੀ ਬੈਠਕ ਵਿਚ ਆਨਲਾਈਨ ਗੇਮਿੰਗ ‘ਤੇ ਟੈਕਸ ਵਰਗੇ ਸਖਤ ਨਿਯਮਾਂ ‘ਤੇ ਵਿਚਾਰ ਹੋ ਸਕਦਾ ਹੈ।
ਇਹ ਵੀ ਪੜ੍ਹੋ : ਅਮਰੂਦ ਦੇ ਪੌਦਿਆਂ ਦੇ ਸਬੰਧੀ ਮੁਆਵਜ਼ਾ ਘਪਲਾ, ਵਿਜੀਲੈਂਸ ਨੇ ਰਿਟਾਇਰਡ ਪਟਵਾਰੀ ਨੂੰ ਕੀਤਾ ਗ੍ਰਿਫਤਾਰ
ਕੈਂਸਰ ਦੀ ਦਵਾਈ ਡਿਨੁਟੂਕਿਸਮੈਬ ‘ਤੇ ਵੀ ਟੈਕਸ ਛੋਟ ਦਿੱਤੇ ਜਾਣ ਦੀ ਮੰਗ ਕੀਤੀ ਗਈ ਸੀ। ਫਿਟਮੈਂਟ ਕਮੇਟੀ ਦਾ ਕਹਿਣਾ ਸੀ ਕਿ ਜਿਸ ਦਵਾਈ ਦੀ ਕੀਮਤ 26 ਲੱਖ ਹੋਵੇ ਤੇ ਜਿਸ ਲਈ ਕਰਾਊਡ ਫੰਡਿੰਗ ਤੋਂ ਪੈਸੇ ਜੁਟਾਉਂਦੇ ਹੋਵੋ, ਉਸ ਨੂੰ ਜੀਐੱਸਟੀ ਦੇ ਦਾਇਰੇ ਤੋਂ ਬਾਹਰ ਕੀਤਾ ਜਾਣਾ ਚਾਹੀਦਾ ਹੈ। ਗਰੁੱਪ ਆਫ ਮਨਿਸਟਰਸ ਨੇ ਇਸ ‘ਤੇ ਸਹਿਮਤੀ ਪ੍ਰਗਟਾਈ ਸੀ। ਇਸ ਦਵਾਈ ‘ਤੇ ਅਜੇ 12 ਫੀਸਦੀ ਜੀਐੱਸਟੀ ਲੱਗਦਾ ਹੈ।
ਵੀਡੀਓ ਲਈ ਕਲਿੱਕ ਕਰੋ -: