ਮੱਧ ਪ੍ਰਦੇਸ਼ ਦੇ ਕੁਨੋ ਨੈਸ਼ਨਲ ਪਾਰਕ ਵਿਚ ਇਕ ਹੋਰ ਚੀਤੇ ਦੀ ਮੌਤ ਹੋ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਨਰ ਚੀਤਾ ਤੇਜਸ ਦੀ ਅੱਜ ਮੌਤ ਹੋ ਗਈ। ਕੁਨੋ ਨੈਸ਼ਨਲ ਪਾਰਕ ਵਿਚ ਮਾਨੀਟਰਿੰਗ ਟੀਮ ਨੂੰ ਅੱਜ ਸਵੇਰੇ ਨਰ ਚੀਤਾ ਤੇਜਸ ਜ਼ਖਮੀ ਹਾਲਤ ਵਿਚ ਮਿਲਿਆ। ਉਸ ਦੀ ਗਰਦਨ ‘ਤੇ ਜ਼ਖਮ ਦੇ ਨਿਸ਼ਾਨ ਸਨ। ਮਾਹਿਰਾਂ ਦੀ ਟੀਮ ‘ਤੇ ਚੀਤਾ ਤੇਜਸ ਨੂੰ ਬਾੜੇ ਤੋਂ ਕੱਢ ਕੇ ਇਲਾਜ ਦੌਰਾਨ ਹੀ ਤੇਜਸ ਨੇ ਦਮ ਤੋੜ ਦਿੱਤਾ। ਤੇਜਸ ਨੂੰ ਲੱਗੀਆਂ ਸੱਟਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਪੋਸਟਮਾਰਟਮ ਦੇ ਬਾਅਦ ਮੌਤ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਸਕੇਗਾ।
ਕੁਨੋ ਨੈਸ਼ਨਲ ਪਾਰਕ ਵੱਲੋਂ ਕਿਹਾ ਗਿਆ ਕਿ ਅੱਜ ਸਵੇਰੇ ਲਗਭਗ 11 ਵਜੇ ਮਾਨੀਟਰਿੰਗ ਟੀਮ ਨੇ ਨਰ ਚੀਤਾ ਤੇਜਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਦੇਖਿਆ। ਉਸ ਦੀ ਗਰਦਨ ਦੇ ਉਪਰੀ ਹਿੱਸਿਆਂ ਵਿਚ ਸੱਟਾਂ ਦੇ ਨਿਸ਼ਾਨ ਪਾਏ ਗਏ। ਇਸ ਦੀ ਸੂਚਨਾ ਮਾਨੀਟਰਿੰਗ ਟੀਮ ਨੇ ਪਾਲਪੁਰ ਮੁੱਖ ਦਫਤਰ ‘ਤੇ ਮੌਜੂਦ ਡਾਕਟਰਾਂ ਦੀ ਟੀਮ ਨੂੰ ਦਿੱਤੀ। ਟੀਮ ਨੇ ਮੌਕੇ ‘ਤੇ ਪਹੁੰਚ ਕੇ ਤੇਜਸ ਦੀਆਂ ਸੱਟਾਂ ਦਾ ਮੁਆਇਨਾ ਕੀਤਾ। ਫਿਰ ਉਸ ਨੂੰ ਹਸਪਤਾਲ ਲਿਜਾਇਆ ਗਿਆ। ਦੁਪਹਿਰ ਲਗਭਗ 2 ਵਜੇ ਚੀਤਾ ਤੇਜਸ ਨੇ ਦਮ ਤੋੜ ਦਿੱਤਾ।
ਇਹ ਵੀ ਪੜ੍ਹੋ : ਸਾਬਕਾ ਡਿਪਟੀ CM ਓਪੀ ਸੋਨੀ ਦੀ ਤਬੀਅਤ ਵਿਗੜੀ, ICU ਵਿਚ ਕੀਤਾ ਗਿਆ ਸ਼ਿਫਟ
ਦੱਸ ਦੇਈਏ ਕਿ ਦੱਖਣੀ ਅਫਰੀਕਾ ਦੇ ਨਾਮੀਬੀਆ ਤੋਂ ਲਿਆਂਦੇ ਗਏ ਹੁਣ ਤੱਕ 4 ਚੀਤਿਆਂ ਤੇ 3 ਬੱਚਿਆਂ ਦੀ ਮੌਤ ਹੋ ਚੁੱਕੀ ਹੈ। ਇਸ ਵਿਚ 6 ਸਾਲ ਦਾ ਚੀਤਾ ‘ਉਦੇ’ ਵੀ ਸ਼ਾਮਲ ਹੈ ਜਿਸ ਨੇ ਅਪ੍ਰੈਲ ਵਿਚ ਦਮ ਤੋੜਿਆ ਸੀ। ਇਸ ਤੋਂ ਪਹਿਲਾਂ ਚੀਤੇ ‘ਸਾਸ਼ਾ’ ਦੀ ਵੀ ਮੌਤ ਹੋ ਗਈ ਸੀ।
ਵੀਡੀਓ ਲਈ ਕਲਿੱਕ ਕਰੋ -: