ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਸਥਿਤ ਇੰਸਟੀਚਿਊਟ ਆਫ ਐਜੂਕੇਸ਼ਨਲ ਟੈਕਨਾਲੋਜੀ ਐਂਡ ਵੋਕੇਸ਼ਨਲ ਐਜੂਕੇਸ਼ਨ ਵੱਲੋਂ ਬੀਏ ਤੇ ਬੀਐੱਡ ਲਈ 14 ਤਰੀਕ ਨੂੰ ਲਏ ਜਾਣ ਵਾਲੇ ਐਂਟ੍ਰੈਂਸ ਐਗਜ਼ਾਮ ਨੂੰ ਰੱਦ ਕਰ ਦਿੱਤਾ ਹੈ। ਵਿਭਾਗ ਨੇ ਹੁਣ ਤੱਕ ਨਵੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਹੈ। ਪਿਛਲੇ ਦਿਨੀਂ ਪਏ ਮੀਂਹ ਦੇ ਬਾਅਦ ਵੱਖ-ਵੱਖ ਵਿਭਾਗਾਂ ਵੱਲੋਂ ਨਿਰਧਾਰਤ ਦਾਖਲੇ, ਪੇਪਰ ਜਾਂ ਫੀਸ ਭਰਨ ਦੀ ਤਰੀਕਾਂ ਨੂੰ ਰੱਦ ਕੀਤਾ ਜਾ ਰਿਹਾ ਹੈ।
ਬੀਏ ਤੇ ਬੀ.ਐੱਡ ਵਿਚ ਦਾਖਲਾ ਲੈਣ ਲਈ 14 ਤਰੀਕ ਨੂੰ ਹੋਣ ਵਾਲੀ ਇਹ ਪ੍ਰੀਖਿਆ 100 ਨੰਬਰ ਦੀ ਸੀ। ਇਸ ਪ੍ਰੀਖਿਆ ਵਿਚ ਹਾਸਲ ਕੀਤੇ ਅੰਕਾਂ ਦੇ ਆਧਾਰ ‘ਤੇ ਹੀ ਕੋਰਸ ਵਿਚ ਦਾਖਲਾ ਹੋਣਾ ਹੈ। ਕੋਰਸ ਵਿਚ ਕੁੱਲ 50 ਸੀਟਾਂ ਉਪਲਬਧ ਹਨ।
ਇਹ ਵੀ ਪੜ੍ਹੋ : ਏਸ਼ੀਆ ਕੱਪ 2023 ਲਈ ਪਾਕਿਸਤਾਨ ਜਾਣਗੇ ਜੈ ਸ਼ਾਹ? BCCI ਚੀਫ ਨੇ ਕੀਤਾ ਸਪੱਸ਼ਟ
ਬੀਏ, ਬੀ.ਕਾਮ ਤੇ LLB 5 ਸਾਲ ਦੇ ਕੋਰਸ ਲਈ ਕਾਊਂਸਲਿੰਗ ਦੀਆਂ ਰਿਵਾਈਜ਼ ਤਰੀਕਾਂ ਦਾ ਐਲਾਨ ਕੀਤਾ ਹੈ। ਇਸ ਵਿਚ ਯੂਨੀਵਰਸਿਟੀ ਇੰਸਟੀਚਿਊਟ ਆਫ ਲੀਗਲ ਸਟੱਡੀਜ਼ ਯੂਨੀਵਰਸਿਟੀ ਕੈਂਪ ਤੇ ਪੰਜਾਬ ਯੂਨੀਵਰਸਿਟੀ ਦੇ ਰਿਜਨਲ ਸੈਂਟਰ ਲੁਧਿਆਣਾ ਤੇ ਹੁਸ਼ਿਆਰਪੁਰ ਵਿਚ ਦਾਖਲ ਲਈ ਕਾਊਂਸਲਿੰਗ ਕੀਤੀ ਜਾਵੇਗੀ। ਇਹ ਕਾਊਂਸਲਿੰਗ 17 ਤਰੀਕ ਤੋਂ 19 ਤਰੀਕ ਤੱਕ ਹੋਵੇਗੀ।
ਵੀਡੀਓ ਲਈ ਕਲਿੱਕ ਕਰੋ -: