ਪਾਕਿਸਤਾਨ ਵਿਚ ਇਕ ਪਰਿਵਾਰ ਅਜਿਹਾ ਹੈ ਜਿਸ ਦੇ ਸਾਰੇ 9 ਲੋਕਾਂ ਦਾ ਜਨਮਦਿਨ ਇਕ ਹੀ ਦਿਨ ਆਉਂਦਾ ਹੈ। ਅਜਿਹਾ ਸੰਯੋਗ ਸ਼ਾਇਦ ਹੀ ਕਦੇ ਕਿਸੇ ਦੇ ਘਰ ਵਿਚ ਹੋਇਆ ਹੋਵੇ ਪਰ ਪਾਕਿਸਤਾਨ ਦੇ ਸਿੰਧ ਸੂਬੇ ਦੇ ਲਰਕਾਨਾ ਵਿਚ ਅਜਿਹਾ ਹੀ ਇਕ ਪਰਿਵਾਰ ਹੈ। ਘਰ ਦੇ ਆਮਿਰ ਅਲੀ ਤੇ ਉਨ੍ਹਾਂ ਦੀ ਪਤਨੀ ਖੁਦੇਜਾ ਦੋਵਾਂ ਦਾ ਜਨਮ ਦਿਨ 1 ਅਗਸਤ ਨੂੰ ਹੋਇਆ ਸੀ। ਦੋਵਾਂ ਨੇ ਆਪਣੀ ਪੈਦਾਇਸ਼ ਦੇ ਹੀ ਦਿਨ 1991 ਵਿਚ ਵਿਆਹ ਕੀਤਾ।
ਇਕ ਸਾਲ ਬਾਅਦ ਉਨ੍ਹਾਂ ਦੇ ਘਰ ਪਹਿਲੀ ਔਲਾਦ ਧੀ ਸਿੰਧੂ ਦਾ ਜਨਮ ਵੀ ਉਸੇ ਦਿਨ ਹੋਇਆ। ਇਸੇ ਦੇ ਬਾਅਦ ਉਨ੍ਹਾਂ ਦੇ ਘਰ 1 ਅਗਸਤ ਨੂੰ ਹੀ ਜੁੜਵਾਂ ਧੀਆਂ ਦਾ ਜਨਮ ਹੋਇਆ। ਇਨ੍ਹਾਂ ਦੇ ਨਾਂ ਸਸੁਈ ਤੇ ਸਪਨਾ ਹੈ। ਫਿਰ ਦੋ ਵਾਰ ਉਸੇ ਤਰੀਕ ਨੂੰ ਦੋ ਹੋਰ ਜੁੜਵਾਂ ਬੱਚੇ ਹੋਏ। ਉਨ੍ਹਾਂ ਦੇ ਨਾਂ ਆਮੀਰ ਤੇ ਅੰਬਰ ਹਨ। ਇਸ ਦੇ ਪੰਜ ਸਾਲ ਬਾਅਦ 1 ਅਗਸਤ ਨੂੰ ਹੀ ਅੰਮਾਰ ਤੇ ਅਹਿਮਰ ਦਾ ਜਨਮ ਹੋਇਆ। ਮਤਲਬ 7 ਬੱਚਿਆਂ ਦਾ ਜਨਮ ਇਕ ਅਗਸਤ ਨੂੰ ਹੀ ਹੋਇਆ।

ਗਿਨੀਜ਼ ਵਰਲਡ ਰਿਕਾਰਡ ਮੁਤਾਬਕ ਦੋ ਵਾਰ ਜੁੜਵਾਂ ਬੱਚਿਆਂ ਦਾ ਜਨਮ ਹੋਣਾ ਸੱਚਮੁੱਚ ਦੁਰਲਭ ਹੈ। ਬੱਚਿਆਂ ਦੇ ਜਨਮ ਦੇ ਪੰਜ ਸਾਲ ਬਾਅਦ ਦੋ ਜੁੜਵਾਂ ਬੇਟੇ ਅੰਮਾਰ ਤੇ ਅਹਿਮਰ ਦਾ 1 ਅਗਸਤ 2003 ਵਿਚ ਜਨਮ ਹੋਇਆ। ਇਕ ਹੀ ਤਰੀਕ ਨੂੰ ਜ਼ਿਆਦਾਤਰ ਜੁੜਵਾਂ ਬੱਚਿਆਂ ਦਾ ਜਨਮ ਹੋਣਾ ਵੀ ਇਕ ਰਿਕਾਰਡ ਹੈ। ਘਰ ਵਿਚ ਸਾਰਿਆਂ ਦੇ ਜੁੜਵਾਂ ਪੈਦਾ ਹੋਣਾ ਵੀ ਆਪਣੇ ਆਪ ਵਿਚ ਰਿਕਾਰਡ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : ਦੋਸਤ ਨੂੰ ਫਿਰੌਤੀ ਲਈ ਕੀਤਾ ਅਗਵਾ, ਪੁਲਿਸ ਤੱਕ ਪਹੁੰਚੀ ਗੱਲ ਤਾਂ ਕਰ ਦਿੱਤਾ ਕਤ.ਲ
ਗਿਨੀਜ਼ ਵਰਲਡ ਰਿਕਾਰਡਸ ਨਾਲ ਗੱਲ ਕਰਦੇ ਹੋਏ ਆਮਿਰ ਅਲੀ ਤੇ ਖੁਦੇਜਾ ਨੇ ਸਾਰੇ ਬੱਚਿਆਂ ਨੂੰ ਦਾ ਇਕ ਹੀ ਤਰੀਕ ਵਿਚ ਜਨਮ ਨੂੰ ‘ਅੱਲ੍ਹਾ ਦੀ ਨਹਿਮਤ’ ਦੱਸਿਆ ਕਿਉਂਕਿ ਸਾਰਿਆਂ ਦੀ ਪੈਦਾਇਸ਼ ਕੁਦਰਤੀ ਹੈ। ਅਗਲੇ ਮਹੀਨੇ 1 ਅਗਸਤ ਨੂੰ ਪੂਰਾ ਪਰਿਵਾਰ ਬਹੁਤ ਧੂਮਧਾਮ ਨਾਲ ਜਨਮਦਿਨ ਮਨਾਏਗਾ। ਇਸ ਤੋ ਪਹਿਲਾਂ ਅਮਰੀਕਾ ਦੇ ਕਮਿੰਸ ਪਰਿਵਾਰ ਵਿਚ ਅਜਿਹਾ ਸੰਜੋਗ ਹੋਇਆ ਸੀ। ਉਨ੍ਹਾਂ ਦੇ ਪਰਿਵਾਰ ਵਿਚ 1952 ਤੋਂ ਲੈ ਕੇ 1966 ਦੇ ਵਿਚ 5 ਲੋਕਾਂ ਦਾ ਜਨਮ 20 ਅਗਸਤ ਨੂੰ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “























