ਸਿਡਨੀ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ਵਿਚ ਮਾਰਕੁੱਟ ਦੀ ਘਟਨਾ ਸਾਹਮਣੇ ਆਈ ਹੈ। ਇਕ ਯਾਤਰੀ ਨੇ ਏਅਰ ਇੰਡੀਆ ਦੇ ਸੀਨੀਅਰ ਅਧਿਕਾਰੀ ਨੂੰ ਥੱਪੜ ਮਾਰਿਆ। ਕਰੂ ਮੈਂਬਰ ਦੀ ਸ਼ਿਕਾਇਤ ਦੇ ਬਾਅਦ ਦਿੱਲੀ ਏਅਰਪੋਰਟ ‘ਤੇ ਯਾਤਰੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਜਿਸ ਦੇ ਬਾਅਦ ਉਸ ਨੇ ਲਿਖਤ ਵਿਚ ਅਧਿਕਾਰੀ ਤੋਂ ਮਾਫੀ ਮੰਗੀ।
ਰਿਪੋਰਟ ਮੁਤਾਬਕ ਘਟਨਾ 9 ਜੁਲਾਈ ਦੀ ਹੈ। ਏਅਰਲਾਈਨ ਨੇ ਹੁਣੇ ਜਿਹੇ ਡਾਇਰੈਕਟਰ ਜਨਰਲ ਆਫ ਸਿਵਲ ਏਵੀਏਸ਼ਨ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ ਜਿਸ ਦੇ ਬਾਅਦ ਮਾਮਲਾ ਸਾਹਮਣੇ ਆਇਆ ਹੈ। ਏਅਰਇੰਡੀਆ ਨੇ ਦੱਸਿਆ ਕਿ ਫਲਾਈਟ ਵਿਚ ਏਅਰ ਇੰਡੀਆ ਦੀ ਇਨ-ਫਲਾਈਟ ਸਰਵਿਸਿਜ਼ ਦੇ ਹੈੱਡ ਸੰਦੀਪ ਵਰਮਾ ਵੀ ਟ੍ਰੈਵਲ ਕਰ ਰਹੇ ਸਨ। ਉਨ੍ਹਾਂ ਦੀ ਟਿਕਟ ਬਿਜ਼ਨੈੱਸ ਕਲਾਸ ਦੀ ਸੀ ਪਰ ਉਥੇ ਸੀਟ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਇਕੋਨਾਮੀ ਕਲਾਸ ਦੇ 30-ਸੀ ਵਿਚ ਸੀਟ ਦਿੱਤੀ ਗਈ।
30-ਸੀ ‘ਤੇ ਹੋਰ ਯਾਤਰੀ ਬੈਠੇ ਸਨ ਇਸ ਲਈ ਉਹ ਲਾਈਨ ਨੰਬਰ 25 ਵਿਚ ਬੈਠ ਕਏ। ਉਥੇ ਇਕ ਯਾਤਰੀ ਤੇਜ਼ ਆਵਾਜ਼ ਵਿਚ ਗੱਲਾਂ ਕਰ ਰਿਹਾ ਸੀ। ਅਧਿਕਾਰੀ ਨੇ ਉਸ ਯਾਤਰੀ ਨੂੰ ਹੌਲੀ ਬੋਲਣ ਲਈ ਕਿਹਾ ਪਰ ਉਸ ਯਾਤਰੀ ਨੇ ਅਧਿਕਾਰੀ ਨੂੰ ਥੱਪਰ ਮਾਰਿਆ, ਉਸ ਦੀ ਗਰਦਨ ਮਰੋੜਨ ਦੀ ਕੋਸ਼ਿਸ਼ ਕੀਤੀ ਤੇ ਉਸ ਨਾਲ ਗਾਲੀ-ਗਲੋਚ ਕੀਤੀ।
ਇਹ ਵੀ ਪੜ੍ਹੋ : ਚੰਦਰਮਾ ਵੱਲ ਵਧਿਆ ਚੰਦਰਯਾਨ-3 , ISRO ਨੇ ਕਿਹਾ ਪਹਿਲੀ ਪ੍ਰਕਿਰਿਆ ਸਫਲਤਾਪੂਰਵਕ ਹੋਈ ਪੂਰੀ
ਜਦੋਂ 5 ਕੈਬਨਿਟ ਕਰੂ ਮੈਂਬਰ ਵੀ ਉਸ ਯਾਤਰੀ ਨੂੰ ਰੋਕ ਨਹੀਂ ਸਕੇ ਤਾਂ ਅਧਿਕਾਰੀ ਨੂੰ ਦੂਜੀ ਸੀਟ ‘ਤੇ ਬਿਠਾਇਆ ਗਿਆ। ਕੈਬਿਨ ਸੁਪਰਵਾਈਜ਼ਰ ਨੂੰ ਬੁਲਾਇਆ ਗਿਆ ਤੇ ਯਾਤਰੀ ਕੋਲੋਂ ਬੋਲ ਕੇ ਤੇ ਲਿਖਤ ਵਿਚ ਚੇਤਾਵਨੀ ਦਿੱਤੀ ਗਈ। ਫਲਾਈਟ ਦੇ ਦਿੱਲੀ ਵਿਚ ਲੈਂਡ ਹੋਣ ਦੇ ਬਾਅਦ ਯਾਤਰੀ ਨੂੰ ਏਅਰਪੋਰਟ ਦੇ ਸੁਰੱਖਿਆ ਅਧਇਕਾਰੀਆਂ ਨੂੰ ਦੇ ਦਿੱਤਾ ਗਿਆ। ਯਾਤਰੀ ਨੇ ਅਧਿਕਾਰੀ ਤੋਂ ਲਿਖਤ ਵਿਚ ਮਾਫੀ ਮੰਗੀ, ਜਿਸ ਦੇ ਬਾਅਦ ਉਸ ਨੂੰ ਜਾਣ ਦਿੱਤਾ ਗਿਆ।
ਵੀਡੀਓ ਲਈ ਕਲਿੱਕ ਕਰੋ -: