ਚੰਡੀਗੜ੍ਹ : ਪੰਜਾਬ ਪੁਲਿਸ ਨੇ ਮੁਅੱਤਲ ਏਆਈਜੀ ਅਸ਼ੀਸ਼ ਕਪੂਰ, ਤਿੰਨ ਡਿਪਟੀ ਸੁਪਰਡੈਂਟ ਆਫ਼ ਪੁਲਿਸ (ਡੀਐਸਪੀ) ਸਮੇਤ ਸਮਰਪਾਲ ਸਿੰਘ, ਪਵਨ ਕੁਮਾਰ, ਤਰਲੋਚਨ ਸਿੰਘ ਅਤੇ ਮੋਤੀਆ ਗਰੁੱਪ ਦੇ ਡਾਇਰੈਕਟਰ ਹੇਮ ਰਾਮ ਅਤੇ ਪੂਨਮ ਰਾਜਨ ਕੇਸ ਦੇ ਖਿਲਾਫ ਐਫਆਈਆਰ ਦਰਜ ਕੀਤੀ ਹੈ।
2016 ਵਿੱਚ ਕੇਂਦਰੀ ਜੇਲ੍ਹ, ਅੰਮ੍ਰਿਤਸਰ ਵਿੱਚ ਸੁਪਰਡੈਂਟ ਵਜੋਂ ਏਆਈਜੀ ਅਸ਼ੀਸ਼ ਕਪੂਰ ਨੇ ਸੈਕਟਰ 30, ਕੁਰੂਕਸ਼ੇਤਰ, ਹਰਿਆਣਾ ਦੀ ਪੂਨਮ ਰਾਜਨ ਨਾਂ ਦੀ ਇੱਕ ਔਰਤ ਨਾਲ ਜਾਣ-ਪਛਾਣ ਕੀਤੀ ਜੋ ਜੇਲ੍ਹ ਵਿੱਚ ਕਿਸੇ ਕੇਸ ਵਿੱਚ ਨਿਆਂਇਕ ਰਿਮਾਂਡ ਅਧੀਨ ਸੀ। ਕਪੂਰ ਨੇ ਜੇਲ੍ਹ ਵਿਚ ਆਪਣੇ ਅਹੁਦੇ ਦਾ ਫਾਇਦਾ ਚੁੱਕਦੇ ਹੋਏ ਪੂਨਮ ਰਾਜਨ ਨਾਲ ਫਿਜ਼ੀਕਲ ਰਿਲੇਸ਼ਨ ਬਣਾਏ। ਇਸ ਦੇ ਬਾਅਦ ਮਾਤਾ ਰਾਣੀ ਦੀ ਫੋਟੋ ਸਾਹਮਣੇ ਮਹਿਲਾ ਨਾਲ ਵਿਆਹ ਕਰਵਾ ਲਿਆ। ਜਦੋਂ ਮਹਿਲਾ ਗਰਭਵਤੀ ਹੋ ਗਈ ਤਾਂ ਕਪੂਰ ਨੇ ਧੋਖੇ ਨਾਲ ਪੂਨਮ ਰਾਜਨ ਦੀ ਮਾਂ ਪ੍ਰੇਮ ਲਤਾ ਨੂੰ ਜ਼ਮਾਨਤ ਦਿਵਾਉਣ ਅਤੇ ਅਦਾਲਤ ਤੋਂ ਬਰੀ ਕਰਵਾਉਣ ਵਿਚ ਮਦਦ ਕਰਨ ਲਈ ਰਾਜ਼ੀ ਕੀਤਾ ।
ਇਹ ਵੀ ਪੜ੍ਹੋ : ਫਿਰੋਜ਼ਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਲਗਾਏ ਗਏ 98 ਮੈਡੀਕਲ ਕੈਂਪ: 2267 ਲੋਕਾਂ ਦਾ ਹੋਇਆ ਮੁਫ਼ਤ ਇਲਾਜ
ਮਹਿਲਾ ਦਾ ਦੋਸ਼ ਸੀ ਕਿ ਕਪੂਰ ਨੇ ਹੀ ਮਈ 2018 ਵਿਚ ਉਸ ਨੂੰ ਜ਼ੀਰਕਪੁਰ ਥਾਣੇ ਵਿਚ ਝੂਠੇ ਇਮੀਗ੍ਰੇਸ਼ਨ ਕੇਸ ਵਿਚ ਫਸਾਇਆ ਸੀ। ਕਪੂਰ ਨੇ ਮਹਿਲਾ ਨੂੰ ਆਪਣਾ ਕ੍ਰੈਡਿਟ ਕਾਰਡ ਵੀ ਦਿੱਤਾ ਹੋਇਆ ਸੀ ਤੇ ਉਸ ਲਈ ਘਰ ਖਰੀਦਣ ਦੀ ਗੱਲ ਵੀ ਕਹੀ ਸੀ। ਮਹਿਲਾ ਨੇ ਕ੍ਰੈਡਿਟ ਤੇ ਡੈਬਿਟ ਕਾਰਡ ਦਾ ਇਸਤੇਮਾਲ ਕਰਦੇ ਹੋਏ ਲਗਭਗ 24 ਲੱਖ ਦੀ ਸ਼ਾਪਿੰਗ ਕੀਤੀ ਸੀ।
ਵੀਡੀਓ ਲਈ ਕਲਿੱਕ ਕਰੋ -: