ਨੇਪਾਲ ਦੇ ਰਸਤੇ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਆਈ ਪਾਕਿਸਤਾਨੀ ਮਹਿਲਾ ਸੀਮਾ ਹੈਦਰ ਦੇ ਪਾਕਿਸਤਾਨੀ ਪਛਾਣ ਪੱਤਰ ਤੇ ਪਾਸਪੋਰਟ ਦੇ ਜਾਂਚ ਵਿਚ ਏਟੀਐੱਸ ਉਲਝ ਗਈ ਹੈ। ਦੋਵੇਂ ਪਛਾਣ ਪੱਤਰ ਵਿਚ ਜਨਮ ਤਰੀਕ ਲਿਖੀ ਹੋਈ ਹੈ। ਪਛਾਣ ਪੱਤਰ ਦੇ ਹਿਸਾਬ ਨਾਲ ਸੀਮਾ ਦੀ ਉਮਰ ਸਿਰਫ 21 ਸਾਲ ਹੈ ਜਦੋਂ ਕਿ ਸੀਮਾ ਨੇ ਪੁੱਛਗਿਛ ਵਿਚ ਦੱਸਿਆ ਕਿ ਉੁਹ 27 ਸਾਲ ਦੀ ਹੈ ਤੇ ਚਾਰੋਂ ਬੱਚੇ ਉਸ ਦੇ ਹੀ ਹਨ।
ATS ਨੇ ਸ਼ੱਕ ਦੇ ਆਧਾਰ ‘ਤੇ ਸੀਮਾ, ਉਸ ਦੇ ਪਤੀ ਸਚਿਨ ਤੇ ਸਚਿਨ ਤੇ ਪਿਤਾ ਨੇਤਰਪਾਲ ਤੋਂ 11 ਘੰਟੇ ਪੁੱਛਗਿਛ ਕੀਤੀ। ਪੁੱਛਗਿਛ ਦੇ ਬਾਅਦ ਸ਼ਾਮ 8.30 ਵਜੇ ਤਿੰਨੋਂ ਸੈਕਟਰ-58 ਸਥਿਤ ਏਟੀਐੱਸ ਆਫਿਸ ਤੋਂ ਨਿਕਲੇ। ਏਟੀਐੱਸ ਟੀਮ ਤਿੰਨਾਂ ਨੂੰ ਰਬੂਪੁਰਾ ਛੱਡ ਗਈ ਹੈ।
ਦੂਜੇ ਦਿਨ ਹੋਈ ਪੁੱਛਗਿਛ ਦੌਰਾਨ ਸੀਮਾ ਦੇ ਤਿੰਨ ਬੱਚਿਆਂ ਨੂੰ ਵੀ ਏਟੀਐੱਸ ਆਪਣੇ ਨਾਲ ਲੈ ਗਈ ਸੀ। ਸੋਮਵਾਰ ਦੇਰ ਰਾਤ ਜਦੋਂ ਸੀਮਾ ਘਰ ਪਹੁੰਚੀ ਤਾਂ ਸਚਿਨ ਦੇ ਪਰਿਵਾਰ ਵਾਲਿਆਂ ਨੇ ਰਾਹਤ ਦਾ ਸਾਹ ਲਿਆ ਸੀ। ਮੰਗਲਵਾਰ ਫਿਰ ਤੋਂ ਏਟੀਐੱਸ ਦੀ ਟੀਮ ਸੀਮਾ ਤੇ ਹੋਰਨਾਂ ਨੂੰ ਦੁਬਾਰਾ ਪੁੱਛਗਿਛ ਲਈ ਲੈ ਗਈ ਤਾਂ ਮੌਕੇ ‘ਤੇ ਭੀੜ ਜਮ੍ਹਾ ਹੋ ਗਈ।
ਸਚਿਨ ਦੇ ਗੁਆਂਢੀਆਂ ਵਿਚ ਚਰਚਾ ਹੈ ਕਿ ਸੀਮਾ ਪਾਕਿਸਤਾਨੀ ਜਾਸੂਸ ਤਾਂ ਨਹੀਂ ਹੈ। ਸੀਮਾ ਨੂੰ ਦੇਖਣ ਲਈ ਦੂਰ ਤੋਂ ਲੋਕ ਸਚਿਨ ਦੇ ਘਰ ਪਹੁੰਚੇ ਰਹੇ ਹਨ। ਦਾਅਵਾ ਹੈ ਕਿ ਸੀਮਾ ਨੇ ਦਿੱਲੀ-NCR ਦੇ ਕਈ ਹੋਰ ਨੌਜਵਾਨਾਂ ਨਾਲ ਇੰਟਰਨੈੱਟ ਮੀਡੀਆ ‘ਤੇ ਸੰਪਰਕ ਵਿਚ ਸੀ।
ਇਹ ਵੀ ਪੜ੍ਹੋ : ਕਪੂਰਥਲਾ : ਰੰਜਿਸ਼ ਦੇ ਚੱਲਦਿਆਂ 10 ਸਾਲਾ ਬੱਚੇ ਦਾ ਕਤ.ਲ, ਕਾਲੀ ਵੇਈਂ ਤੋਂ ਮਿਲੀ ਲਾ.ਸ਼
ਉਸ ਨੇ ਫੌਜ ਦੇ ਅਧਿਕਾਰੀ ਨੂੰ ਫੇਸਬੁੱਕ ‘ਤੇ ਫ੍ਰੈਂਡ ਰਿਕਵੈਸਟ ਵੀ ਭੇਜੀ ਸੀ। ਸੀਮਾ ਦਾ ਭਰਾ ਆਸਿਫ ਪਾਕਿਸਤਾਨੀ ਆਰਮੀ ਵਿਚ ਰਹਿ ਚੁੱਕਾ ਹੈ। ਮੌਜੂਦਾ ਸਮੇਂ ਉਸ ਦਾ ਚਾਚਾ ਪਾਕਿਸਤਾਨੀ ਆਰਮੀ ਵਿਚ ਅਧਿਕਾਰੀ ਹੈ।
ਪਾਕਿਸਤਾਨ ਦੇ ਕਰਾਚੀ ਦੀ ਰਹਿਣ ਵਾਲੀ ਸੀਮਾ ਹੈਦਰ ਪਬਜੀ ਖੇਡਣ ਦੌਰਾਨ ਰਬੂਪੁਰਾ ਦੇ ਰਹਿਣ ਵਾਲੇ ਸਚਿਨ ਦੇ ਸੰਪਰਕ ਵਿਚ ਆ ਗਈ ਸੀ ਤੋ ਦੋਵਾਂ ਵਿਚ ਪਿਆਰ ਹੋ ਗਿਆ ਸੀ। ਆਪਣੇ ਪਿਆਰ ਨੂੰ ਪਾਉਣ ਲਈ ਸੀਮਾ ਹੈਦ ਗਲਤ ਤਰੀਕੇ ਨਾਲ ਭਾਰਤ ਦੀ ਸਰਹੱਦ ਵਿਚ ਦਾਖਲ ਹੋ ਕੇ 13 ਮਈ ਨੂੰ ਰਬੂਪੁਰਾ ਆ ਕੇ ਰਹਿਣ ਲੱਗੀ ਸੀ।
ਵੀਡੀਓ ਲਈ ਕਲਿੱਕ ਕਰੋ -: