ਪੰਜਾਬ ਵਿਚ ਹੜ੍ਹ ਕਾਰਨ ਹਾਲਾਤ ਕਾਫੀ ਖਰਾਬ ਹਨ। ਮਾਲਵਾ ਦੇ ਬਾਅਦ ਹੁਣ ਮਾਝਾ ਵੀ ਹੜ੍ਹ ਦੀ ਲਪੇਟ ਵਿਚ ਹੈ। ਪਠਾਨਕੋਟ ਦਾ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਚੱਕੀ ਪੁਲ ਕੁਝ ਸਮੇਂ ਲਈ ਬੰਦ ਕਰ ਦਿੱਤਾ ਗਿਆ ਹੈ। ਪਾਣੀ ਦੀ ਵਹਾਅ ਕਾਰਨ ਇਸ ਪੁਲ ਦੀ ਨੀਂਹ ਨੂੰ ਨੁਕਸਾਨ ਪਹੁੰਚਿਆ ਹੈ ਦੂਜੇ ਪਾਸੇ ਕਰਤਾਰਪੁਰ ਕਾਰੀਡੋਰ ਵੀ ਅਗਲੇ 3 ਦਿਨ ਲਈ ਬੰਦ ਕਰ ਦਿੱਤਾ ਗਿਆ ਹੈ। ਹੁਣ ਸ਼ਰਧਾਲੂ ਅਗਲੇ 3 ਦਿਨ ਪਾਕਿਸਤਾਨ ਵਿਚ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਨਹੀਂ ਜਾ ਸਕਣਗੇ।
ਦੂਜੇ ਪਾਸੇ ਹਰਿਆਣਾ-ਪੰਜਾਬ ਬਾਰਡਰ ‘ਤੇ ਵਸਿਆ ਪਿੰਡ ਭੂੰਦੜ ਵੀ ਹੜ੍ਹ ਦੇ ਹਾਲਾਤਾਂ ਤੋਂ ਉਭਰ ਨਹੀਂ ਪਾ ਰਿਹਾ ਹੈ। ਸਰਦੂਲਗੜ੍ਹ ਤਹਿਤ ਆਉਣ ਵਾਲੇ ਪਿੰਡ ਭੂੰਦੜ ਵਿਚ ਘੱਗਰ ‘ਤੇ ਆਈ ਦਰਾਰ ਭਰਨ ਦਾ ਕੰਮ ਚੱਲ ਰਿਹਾ ਹੈ ਪਰ ਰੇਤ ਤੇ ਮਿੱਟੀ ਦੀਆਂ ਬੋਰੀਆਂ ਟਿਕ ਨਹੀਂ ਰਹੀਆਂ ਹਨ। ਸਥਾਨਕ ਲੋਕਾਂ ਨੇ ਪ੍ਰਸ਼ਾਸਨ ਤੇ ਸੇਵਾ ਕਰ ਰਹੀਆਂ ਸੰਸਥਾਵਾਂ ਨੂੰ ਉਨ੍ਹਾਂ ਨੂੰ ਜਾਲ ਉਪਲਬਧ ਕਰਵਾਉਣ ਲਈ ਕਿਹਾ ਹੈ ਤਾਂ ਕਿ ਬੋਰੀਆਂ ਨੂੰ ਇਕ-ਦੂਜੇ ਨਾਲ ਬੰਨ੍ਹ ਕੇ ਘੱਗਰ ਦੇ ਜਲ ਵਹਾਅ ਨੂੰ ਰੋਕਿਆ ਜਾ ਸਕੇ।
ਰਾਵੀ ਦਰਿਆ ਦਾ ਪਾਣੀ ਅਜੇ ਕੰਟਰੋਲਰ ਵਿਚ ਹੈ ਤੇ ਵਹਾਅ ਵੀ ਸਾਧਾਰਨ ਹੈ ਪਰ ਇਸ ਦੇ ਬਾਵਜੂਦ ਪਿੰਡ ਮਕੌੜਾ ਪੱਤਣ ਦੇ ਆਸ-ਪਾਸ ਦੇ 7 ਪਿੰਡ ਗੁਰਦਾਸਪੁਰ ਨਾਲ ਕੱਟ ਚੁੱਕੇ ਹਨ। ਉਥੇ ਹੁਣ ਨਾ ਤਾਂ ਸੜਕ ਮਾਰਗ ਤੇ ਨਾ ਹੀ ਪਾਣੀ ਰਾਹੀਂ ਕੋਈ ਸੰਪਰਕ ਹੋ ਪਾ ਰਿਹਾ ਹੈ। ਆਰਮੀ ਦੀ ਕਿਸ਼ਤੀ ਪਿੰਡਾਂ ਵਿਚ ਜਾ ਕੇ ਬਜ਼ੁਰਗਾਂ, ਬੱਚਿਆਂ ਤੇ ਬੀਮਾਰਾਂ ਨੂੰ ਕੱਢ ਰਹੀ ਹੈ।
ਸਰਦੂਰਗੜ੍ਹ ਤਹਿਤ ਆਉਣ ਵਾਲੀ ਫੌਸਾ ਮੰਡੀ ਇਸ ਸਮੇਂ ਟਾਪੂ ਬਣ ਚੁੱਕੀ ਹੈ। ਇਹ ਪਿੰਡ ਵੀ ਪੂਰੀ ਤਰ੍ਹਾਂ ਤੋਂ ਪਾਣੀ ਨਾਲ ਘਿਰ ਚੁੱਕਾ ਹੈ। ਕਿਸ਼ਤੀ ਨੂੰ ਆਉਂਦਾ ਦੇਖ ਲੋਕ ਦੂਰ ਤੋਂ ਹੀ ਮਦਦ ਦੀ ਗੁਹਾਰ ਲਾਗਾਉਂਦੇ ਹਨ।
ਬੀਤੇ ਦਿਨੀਂ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਵੀ ਗੁਰਦਾਸਪੁਰ ਦੇ ਹਾਲਾਤ ਦੇਖਣ ਲਈ ਡੇਰਾ ਬਾਬਾ ਨਾਕ ਪਹੁੰਚੇ ਸਨ। ਧਾਰੀਵਾਲ ਨੇ ਦੱਸਿਆ ਕਿ ਫਿਲਹਾਲ ਯਾਤਰਾ 3 ਦਿਨ ਲਈ ਰੋਕੀ ਗਈ ਹੈ। ਪਾਕਿਸਤਾਨ ਨਾਲ ਜੋੜਨ ਲਈ ਜੋ ਸੜਕ ਬਣਾਈ ਗਈ ਹੈ, ਉਹ ਪਾਣੀ ਵਿਚ ਡੁੱਬ ਚੁੱਕੀ ਹੈ। ਸ਼ਰਧਾਲੂਆਂ ਨੂੰ ਕੋਈ ਦਿੱਕਤ ਨਾ ਹੋਵੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ।
ਇਹ ਦੂਜੀ ਵਾਰ ਹੈ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਲਈ ਯਾਤਰਾ ਨੂੰ ਰੋਕਿਆ ਗਿਆ ਹੈ। ਇਸ ਤੋਂ ਪਹਿਲਾਂ ਕੋਰੋਨਾ ਸਮੇਂ ਲਾਕਡਾਊਨ ਦੇ ਬਾਅਦ ਯਾਤਰਾ ਨੂੰ ਰੋਕਿਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: