ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਵਾਰ ਫਿਰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ‘ਤੇ ਨਿਸ਼ਾਨਾ ਸਾਧਿਆ। ਪੰਜਾਬ ਸਰਕਾਰ ਵੱਲੋਂ ਬੁਲਾਏ ਗਏ ਵਿਧਾਨ ਸਭਾ ਸੈਸ਼ਨ ਨੂੰ ਲੈ ਕੇ ਰਾਜਪਾਲ ਵੱਲੋਂ ਚੁੱਕੇ ਸਵਾਲ ‘ਤੇ ਮਾਨ ਨੇ ਸਖਤ ਟਿੱਪਣੀ ਕੀਤੀ। CM ਮਾਨ ਨੇ ਕਿਹਾ ਕਿ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਰਾਜਪਾਲ ਉਨ੍ਹਾਂ ‘ਤੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਕਿਹਾ ਕਿ ਅਸੀਂ ਮਹਿਰਾਂ ਦੀ ਸਲਾਹ ਨਾਲ ਸੈਸ਼ਨ ਬੁਲਾਇਆ ਸੀ। ਅਸੀਂ ਕੋਈ ਕੱਚੀਆਂ ਗੋਲੀਆਂ ਤਾਂ ਖੇਡ ਨਹੀਂ ਰਹੇ ਹਾਂ। ਅਜਿਹਾ ਪਹਿਲੀ ਵਾਰ ਵੀ ਨਹੀਂ ਹੋਇਆ ਹੈ। ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਅਜਿਹਾ ਹੋ ਚੁੱਕਾ ਹੈ।
ਪੰਜਾਬ ਦੇ 72 ਟੀਚਰਾਂ ਦੇ ਦਲ ਨੂੰ ਸਿੰਗਾਪੁਰ ਰਵਾਨਾ ਕਰਨ ਦੇ ਮੌਕੇ ‘ਤੇ ਮਾਨ ਪੱਤਰਕਾਰਾਂ ਨਾਲ ਗੱਲ ਕਰ ਰਹੇ ਸਨ। ਇਸ ਦੌਰਾਨ ਆਗਾਮੀ ਲੋਕ ਸਭਾ ਚੋਣਾਂ ਨੂੰ ਲੈ ਕੇ ਵਿਰੋਧੀ ਧਿਰਾਂ ਵੱਲੋਂ ਕੀਤੇ ਗਏ ਗਠਜੋੜਨ I.N.D.I.A. ‘ਤੇ ਵੀ ਮਾਨ ਨੇ ਬਿਆਨ ਦਿੱਤਾ। ਪੱਤਰਕਾਰਾਂ ਨੇ ਉਨ੍ਹਾਂ ਤੋਂ ਪੁੱਛਿਆ ਕਿ ਪੰਜਾਬ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੇ ਨਾਲ ਨਹੀਂ ਹਾਂ। ਅਸੀਂ ਵਿਰੋਧੀ ਧਿਰ ਹਾਂ। ਅਜਿਹੇ ਵਿਚ ਗਠਜੋੜ ਕਿਵੇਂ ਚੱਲੇਗਾ। ਇਸ ‘ਤੇ ਸੀਐੱਮ ਮਾਨ ਨੇ ਕਿਹਾ ਕਿ ਕਾਂਗਰਸ ਨੇਤਾ ਬਿਲਕੁਲ ਸਹੀ ਕਹਿ ਰਹੇ ਹਨ। ਭਗਵਾਨ ਕਰੇ ਉਹ ਅੱਗੇ ਵੀ ਵਿਰੋਧੀ ਧਿਰ ਵਿਚ ਹੀ ਰਹੇ।
ਇਹ ਵੀ ਪੜ੍ਹੋ : ਪੰਜਾਬ ਦੇ ਇਸ ਜ਼ਿਲ੍ਹੇ ‘ਚ 29 ਜੁਲਾਈ ਨੂੰ ਛੁੱਟੀ ਦਾ ਐਲਾਨ, ਸਾਰੇ ਸਰਕਾਰੀ ਦਫ਼ਤਰ ਤੇ ਵਿਦਿਅਕ ਅਦਾਰੇ ਰਹਿਣਗੇ ਬੰਦ
ਇਸ ਦੌਰਾਨ ਸੀਐੱਮ ਮਾਨ ਨੇ ਕਿਹਾ ਕਿ ਗੁਰਬਾਣੀ ਦਾ ਸੈਟੇਲਾਈਟ ਚੈਨਲ ਪ੍ਰਸਾਰਣ ਕਰਨਾ ਕੋਈ ਮੁਸ਼ਕਲ ਕੰਮ ਨਹੀਂ ਹੈ। ਸਿਰਫ ਇਕ ਘੰਟੇ ਵਿਚ ਸਭ ਕੁਝ ਹੋ ਜਾਂਦਾ ਹੈ। ਅੱਜਕਲ ਅਤਿ ਆਧੁਨਿਕ ਤਕਨੀਕ ਉਪਲਬ ਹੈ। ਜਾਣਬੁਝ ਕੇ ਇਸ ਮਾਮਲੇ ਨੂੰ ਲਟਕਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: