ਚੰਡੀਗੜ੍ਹ ਦੇ ਐਸਪੀ ਮ੍ਰਿਦੂਲ ਨੇ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਬਰਨ ਵਸੂਲੀ ਅਤੇ ਆਰਮਸ ਐਕਟ ਤਹਿਤ ਨਾਮੀ ਗੈਂਗਸਟਰ ਦੇ ਦੋ ਗੁਰਗੇ ਗ੍ਰਿਫਤਾਰ ਕੀਤੇ ਗਏ ਹਨ। ਇਨ੍ਹਾਂ ਦੋਵਾਂ ‘ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। 34 ਸਾਲਾ ਮੁਲਜ਼ਮ ਰਵੀ ਕੁਮਾਰ ਵਾਲਮੀਕਿ ਬਸਤੀ ਬਨੂਰ ਮੋਹਾਲੀ ਦਾ ਰਹਿਣ ਵਾਲਾ ਹੈ ਤੇ 34 ਸਾਲਾ ਹੀ ਮੁਲਜ਼ਮ ਸੋਮਦੱਤ ਮਲੋਆ ਦਾ ਰਹਿਣ ਵਾਲਾ ਹੈ। ਪੁਲਿਸ ਨੇ ਇਨ੍ਹਾੰ ਨੂੰ 18 ਜੁਲਾਈ ਨੂੰ 384 386, 34 ਆਈਪੀਸੀ ਤੇ 25,54,59 ਆਰਸਮ ਐਕਟ ਤਹਿਤ ਗ੍ਰਿਫਤਾਰ ਕੀਤਾ ਸੀ।
ਪੁਲਿਸ ਨੇ ਦੱਸਿਆ ਕਿ ਚੰਡੀਗੜ੍ਹ ਦੇ ਕਈ ਬਿਜ਼ਨੈੱਸਮੈਨ,ਪ੍ਰਾਪਰਟੀ ਡੀਲਰ, ਬਿਲਡਰਸ, ਹੋਟਲ ਮਾਲਕਾਂ, ਨਾਈਟ ਕਲੱਬ ਮਾਲਕਾਂ ਤੇ ਸ਼ਰਾਬ ਕਾਰੋਬਾਰੀਆਂ ਨੂੰ ਲਗਾਤਾਰ ਜਬਰਨ ਵਸੂਲੀ ਲਈ ਧਮਕੀਆਂ ਦਿੰਦੇ ਸਨ। ਇਹ ਮੁਲਜ਼ਮ ਦੀਪੂ ਬਨੂਰ ਦੇ ਕਹਿਣ ‘ਤੇ ਹੀ ਪੈਸੇ ਇਕੱਠੇ ਕਰਦੇ ਸਨ। ਹੁਣ ਤੱਕ 40 ਤੋਂ 45 ਲੱਖ ਦੀ ਜਬਰਨ ਵਸੂਲੀ ਕੀਤੀ ਗਈ ਹੈ। 27 ਲੱਖ ਟ੍ਰੇਲ ਮਨੀ ਮਿਲੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਗੱਡੀ ‘ਤੇ ਟਰਾਲੀ ਦੀ ਜ਼ਬਰਦਸਤ ਟੱਕਰ, ਕਾਰ ਚਾਲਕ ਨੇ ਮੌਕੇ ਤੇ ਤੋੜਿਆ ਦਮ
ਫਿਲਹਾਲ ਦੀਪੂ ਬਨੂਰ ਪਟਿਆਲਾ ਜੇਲ੍ਹ ਵਿਚ ਬੰਦ ਹਨ। ਇਨ੍ਹਾਂ ਤੋਂ ਤਿੰਨ ਦੇਸੀ ਕੱਟੇ, 9 ਜ਼ਿੰਦਾ ਕਾਰਤੂਸ, 1 ਮੋਬਾਈਲ ਫੋਨ, 1 ਹੌਂਡਾ ਐਕਟਿਵਾ ਬਰਾਮਦ ਕੀਤੀ ਗਈ ਹੈ। ਰਵੀ ਤੋਂ 1 ਲੱਖ 57 ਹਜ਼ਾਰ ਕੈਸ਼ ਬਰਾਮਦ ਕੀਤਾ ਗਿਆ ਹੈ ਜਦੋਂ ਕਿ ਸੋਮਦੱਤ ਤੋਂ 45 ਹਜ਼ਾਰ ਕੈਸ਼ ਮਿਲਿਆ ਹੈ। ਪੁਲਿਸ ਨੇ ਕਿਹਾ ਕਿ ਇਨ੍ਹਾਂ ਦੀ ਪ੍ਰਾਪਰਟੀ ਵੀ ਸੀਜ਼ ਕੀਤੀ ਜਾਵੇਗੀ। ਰਵੀ ‘ਤੇ 3 ਕੇਸ ਜਦੋਂ ਕਿ ਸੋਮਦੱਤ ‘ਤੇ 15 ਕੇਸ ਦਰਜ ਹਨ।
ਵੀਡੀਓ ਲਈ ਕਲਿੱਕ ਕਰੋ -: