ਇੱਕ ਵੱਡੀ ਕਾਰਵਾਈ ਕਰਦਿਆਂ ਅਸਮ ਦੇ ਵਿਜੀਲੈਂਸ ਅਤੇ ਭ੍ਰਿਸ਼ਟਾਚਾਰ ਵਿਰੋਧੀ ਡਾਇਰੈਕਟੋਰੇਟ ਨੇ ਅੱਜ ਧੂਬਰੀ ਜ਼ਿਲ੍ਹੇ ‘ਚ ਭ੍ਰਿਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਦੋ ਸਰਕਾਰੀ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਵਿੱਚੋਂ ਇੱਕ ਦੇ ਘਰੋਂ 2.32 ਕਰੋੜ ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ। ਬਿਆਨ ‘ਚ ਕਿਹਾ ਗਿਆ ਹੈ ਕਿ ਸ਼ੁੱਕਰਵਾਰ ਨੂੰ ਕੀਤੀ ਗਈ ਕਾਰਵਾਈ ‘ਚ ਗ੍ਰਿਫਤਾਰ ਕੀਤੇ ਗਏ ਦੋ ਲੋਕਾਂ ‘ਚ ਅਸਮ ਸਿਵਲ ਸਰਵਿਸ (ਏ.ਸੀ.ਐੱਸ.) ਅਧਿਕਾਰੀ ਵੀ ਸ਼ਾਮਲ ਸੀ।
ਗ੍ਰਿਫਤਾਰ ਕੀਤੇ ਗਏ ਲੋਕਾਂ ਵਿਚ ਇਕ ਧੁਬਰੀ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਬਿਸ਼ਵਜੀਤ ਗੋਸਵਾਮੀ ਤੇ ਦੂਜੇ ਸਹਾਇਕ ਵਿਕਾਸ ਪ੍ਰੋਗਰਾਮ ਡਾਇਰੈਕਟਰ ਮ੍ਰਿਣਾਲ ਕਾਂਤੀ ਸਰਕਾਰ ਹੈ। ਬਿਆਨ ਵਿਚ ਕਿਹਾ ਗਿਆ ਕਿ ਐਂਟੀ ਕੁਰੱਪਸ਼ਨ ਟੀਮ ਨੂੰ ਇਕ ਸ਼ਿਕਾਇਤ ਮਿਲੀ ਸੀ ਕਿ ਧੁਬਰੀ ਜ਼ਿਲ੍ਹਾ ਪ੍ਰੀਸ਼ਦ ਦੇ ਸੀਈਓ ਬਿਸ਼ਵਜੀਤ ਗੋਸਵਾਮੀ ਨੇ ਇਕ ਠੇਕੇਦਾਰ ਤੋਂ ਕੰਮ ਨੂੰ ਮਨਜ਼ੂਰੀ ਦਿਵਾਉਣ ਦੇ ਨਾਂ ‘ਤੇ ਰਿਸ਼ਵਤ ਵਜੋਂ ਕੁੱਲ ਬਿੱਲ ਰਕਮ ਦੀ 9 ਫੀਸਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ : ਪੰਜਾਬ ‘ਚ ਖੁੱਲ੍ਹਣਗੇ UPSC ਦੇ 8 ਕੋਚਿੰਗ ਸੈਂਟਰ, CM ਨੇ ਅਧਿਕਾਰੀਆਂ ਨਾਲ ਕੀਤੀ ਬੈਠਕ
ਇਸ ਦੇ ਬਾਅਦ ਐਂਟੀ ਕੁਰੱਪਸ਼ਨ ਟੀਮ ਨੇ ਜਾਲ ਵਿਛਾਇਆ ਤੇ ਧੁਬਰੀ ਦੇ ਵਧੀਕ ਜ਼ਿਲ੍ਹਾ ਪ੍ਰੋਗਰਾਮ ਡਾਇਰੈਕਟਰ ਮ੍ਰਿਣਾਲ ਕਾਂਤੀ ਸਰਕਾਰ ਨੂੰ ਕਥਿਤ ਤੌਰ ‘ਤੇ 30,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸੀਈਓ ਦੇ ਦਫਤਰ ਵਿਚ ਰੰਗੇ ਹੱਥੀਂ ਫੜਿਆ। ਫਿਰ ਉਸ ਤੋਂ ਪੁੱਛਗਿਛ ਕੀਤੀ ਗਈ ਤੇ ਏਸੀਐੱਸ ਅਧਿਕਾਰੀ ਗੋਸਵਾਮੀ ਨੂੰ ਬਾਅਦ ਵਿਚ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤਲਾਸ਼ੀ ਲਈ ਗਈ ਤਾਂ ਗੋਸਵਾਮੀ ਦੇ ਘਰ ਤੋਂ 2.32 ਕਰੋੜ ਰੁਪਏ ਨਕਦ ਮਿਲੇ ਜੋ ਟੀਮ ਨੇ ਜ਼ਬਤ ਕਰ ਲਏ।
ਵੀਡੀਓ ਲਈ ਕਲਿੱਕ ਕਰੋ -: