ਭਾਖੜਾ ਡੈਮ ਵਿਚ ਪਾਣੀ ਦੇ ਪੱਰ ਦੀ ਮੌਜੂਦਾ ਸਥਿਤੀ ਨੂੰ ਦੇਖਣ ਲਈ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੰਗਲ ਪਹੁੰਚੇ ਹਨ। ਉਨ੍ਹਾਂ ਨੇ ਡੈਮ ਵੱਲੋਂ ਰਵਾਨਾ ਹੋਣ ਤੋਂ ਪਹਿਲਾਂ ਕਿਹਾ ਕਿ ਡੈਮ ਵਿਚ ਪਾਣੀ ਦੀ ਸਥਿਤੀ ਠੀਕ ਹੈ। ਹਾਲਾਤ ਪੂਰੇ ਕੰਟਰੋਲ ਵਿਚ ਹਨ।
ਸੋਸ਼ਲ ਮੀਡੀਆ ‘ਤੇ ਫੈਲਾਈ ਜਾ ਰਹੀਆਂ ਅਫਵਾਹਾਂ ‘ਤੇ ਉਨ੍ਹਾਂ ਨੇ ਚਿੰਤਾ ਪ੍ਰਗਟਾਉਂਦੇ ਹੋਏ ਕਿਹਾ ਕਿ ਮੀਡੀਆ ਦੇ ਲੋਕ ਅਜਿਹਾ ਨਾ ਕਰਨ। ਪੰਜਾਬ ਸਰਕਾਰ ਪੂਰੀ ਤਰ੍ਹਾਂ ਤੋਂ ਗੰਭੀਰ ਹੈ। ਚੰਗੀ ਖਬਰ ਇਹ ਹੈ ਕਿ ਭਾਰੀ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਅਜਿਹਾ ਕਦੇ ਨਹੀਂ ਹੋਇਆ ਕਿ 2 ਦਿਨ ਵਿਚ 9 ਫੁੱਟ ਪਾਣੀ ਪਹੁੰਚਿਆ ਹੋਵੇ। ਨੁਕਸਾਨ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ। 1000 ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ। ਅਸੀਂ ਕੇਂਦਰ ਸਰਕਾਰ ਨੂੰ ਫਸਲਾਂ, ਸੜਕਾਂ, ਘਰਾਂ ਦੇ ਨੁਕਸਾਨ ਬਾਰੇ ਦੱਸਾਂਗੇ।
ਇਹ ਵੀ ਪੜ੍ਹੋ : ਗੈਰ-ਕਾਨੂੰਨੀ ਕਾਲੋਨੀਆਂ ਦਾ ਬਿਨਾਂ NOC ਰਜਿਸਟ੍ਰੇਸ਼ਨ, ਹਾਈਕੋਰਟ ਨੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਪਹਿਲਾਂ ਦੀਆਂ ਸਰਕਾਰਾਂ ਸਿੰਚਾਈ ਦੇ ਨਾਂ ‘ਤੇ ਘਪਲੇ ਕਰਦੀਆਂ ਰਹੀਆਂ। ਸਾਰੇ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਉਹ ਲੋਕਾਂ ਦੇ ਵਿਚ ਰਹਿਣ ਤੇ ਦਫਤਰਾਂ ਵਿਚ ਨਾ ਬੈਠਣ। ਮੈਂ ਹਰਿਆਣਾ, ਹਿਮਾਚਲ ਤੇ ਬੀਬੀਐੱਮਬੀ ਤੋਂ ਪਾਣੀ ਨੂੰ ਕੰਟਰੋਲ ਕਰਨ ਦੀ ਗੱਲ ਕੀਤੀ ਹੈ ਨਾ ਕਿ ਡੈਮ ਦੇ ਗੇਟ ਖੋਲ੍ਹਣ ਦੀ। ਆਉਣ ਵਾਲੇ ਦਿਨਾਂ ਵਿਚ ਨੰਗਲ ਟੂਰਿਜ਼ ਹਬ ਬਣੇਗਾ ਤੇ ਪੂਰਾ ਅਨਟੱਚ ਪੰਜਾਬ ਦੇਖਣਾ ਸਾਡਾ ਫਰਜ਼ ਹੈ, ਸਾਡਾ ਉਦੇਸ਼ ਹੈ।
ਵੀਡੀਓ ਲਈ ਕਲਿੱਕ ਕਰੋ -: