ਭਾਰਤ-ਪਾਕਿਸਤਾਨ ਵਿਚ ਵਨਡੇ ਵਰਲਡ ਕੱਪ ਮੈਚ ਨੂੰ ਇਕ ਦਿਨ ਪਹਿਲਾਂ ਆਯੋਜਿਤ ਕੀਤਾ ਜਾ ਸਕਦਾ ਹੈ। 15 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਦੋਵੇਂ ਟੀਮਾਂ ਦੇ ਵਿਚ ਮੈਚ ਹੋਣਾ ਹੈ। ਇਸੇ ਦਿਨ ਨਵਰਾਤਰੇ ਦਾ ਤਿਓਹਾਰ ਵੀ ਸ਼ੁਰੂ ਹੋ ਰਿਹਾ ਹੈ ਜਿਸ ਨੂੰ ਦੇਖਦੇ ਹੋਏ ਸਕਿਓਰਿਟੀ ਏਜੰਸੀ ਨੇ ਮੈਚ ਦੀ ਤਰੀਕ ਜਾਂ ਵੈਨਿਊ ਬਦਲਣ ਦਾ ਸੁਝਾਅ ਦਿੱਤਾ ਹੈ। ਰਿਪੋਰਟ ਮੁਤਾਬਕ ਮੈਚ ਹੁਣ 14 ਅਕਤੂਬਰ ਨੂੰ ਅਹਿਮਦਾਬਾਦ ਵਿਚ ਹੋ ਸਕਦਾ ਹੈ।
ਦੂਜੇ ਪਾਸੇ BCCI ਸਕੱਤਰ ਜੈ ਸ਼ਾਹ ਨੇ ਵੀਰਵਾਰ ਨੂੰ ਹੀ ਵਰਲਡ ਕੱਪ ਵੈਨਿਊ ਦੇ ਸਟੇਟ ਐਸੋਸੀਏਸ਼ਨ ਦੀ ਐਮਰਜੈਂਸੀ ਮੀਟਿੰਗ ਬੁਲਾਈ ਹੈ। ਮੀਟਿੰਗ ਵਿਚ ਮੈਚ ਦੀ ਨਹੀਂ ਤਰੀਕ ਜਾਂ ਵੈਨਿਊ ਬਦਲਣ ‘ਤੇ ਫੈਸਲਾ ਲਿਆ ਜਾ ਸਕਦਾ ਹੈ। ਨਾਂ ਨਾ ਦੱਸਣ ਦੀ ਸ਼ਰਤ ‘ਤੇ ਬੀਸੀਸੀਆਈ ਅਧਿਕਾਰੀ ਨੇ ਦੱਸਿਆ ਕਿ ਅਸੀਂ ਦੂਜੇ ਆਪਸ਼ਨ ਦੀ ਤਲਾਸ਼ ਕਰ ਰਹੇ ਹਾਂ, ਜਲਦ ਹੀ ਫੈਸਲਾ ਲੈ ਲਿਆ ਜਾਵੇਗਾ। ਦੱਸ ਦੇਈਏ ਕਿ ਭਾਰਤ-ਪਾਕਿਸਤਾਨ ਦਾ ਹਾਈ ਪ੍ਰੋਫਾਈਲ ਮੈਚ ਨਵਰਾਤਰੇ ‘ਤੇ ਹੈ। ਮੈਚ ਲਈ ਹਜ਼ਾਰਾਂ ਫੈਨਸ ਅਹਿਮਦਾਬਾਦ ਟ੍ਰੈਵਲ ਕਰਨਗੇ, ਇਸ ਦਿਨ ਨਵਰਾਤਰੇ ਦੀ ਵਜ੍ਹਾ ਨਾਲ ਸ਼ਹਿਰ ਵਿਚ ਬਹੁਤ ਭੀੜ ਰਹੇਗੀ।
ਇਹ ਵੀ ਪੜ੍ਹੋ : ਗ੍ਰੀਸ ‘ਚ ਜੰਗਲ ਦੀ ਅੱਗ ਬੁਝਾ ਰਿਹਾ ਜਹਾਜ਼ ਹੋਇਆ ਕ੍ਰੈਸ਼, 2 ਪਾਇਲਟਾਂ ਦੀ ਗਈ ਜਾਨ
ਜੇਕਰ ਭਾਰਤ-ਪਾਕਿਸਤਾਨ ਵਿਚ ਮੈਚ 14 ਅਕਤੂਬਰ ਨੂੰ ਸ਼ਿਫਟ ਹੋਇਆ ਤਾਂ ਇੰਗਲੈਂਡ-ਅਫਗਾਨਿਸਤਾਨ ਦਾ ਮੈਚ 15 ਅਕਤੂਬਰ ਨੂੰ ਕਰਾਇਆ ਜਾ ਸਕਦਾ ਹੈ। ਸ਼ੈਡਿਊਲ ਮੁਾਤਬਕ ਫਿਲਹਾਲ 14 ਅਕਤੂਬਰ ਨੂੰ 2 ਮੈਚ ਹੋਣਗੇ। ਨਿਊਜ਼ੀਲੈਂਡ-ਬੰਗਲਾਦੇਸ਼ ਵਿਚ ਬੰਗਲੌਰ ਵਿਚ ਪਹਿਲਾ ਤੇ ਇੰਗਲੈਂਡ ਅਫਗਾਨਿਸਤਾਨ ਵਿਚ ਦਿੱਲੀ ਵਿਚ ਦੂਜਾ ਮੁਕਾਬਲਾ ਹੋਵੇਗਾ। ਦਿੱਲੀ ਵਿਚ ਹੋਣਵਾਲਾ ਮੁਕਾਬਲਾ ਦੁਪਹਿਰ 2 ਵਜੇ ਤੋਂ ਹੋਵੇਗਾ, ਭਾਰਤ-ਪਾਕਿ ਮੈਚ ਵੀ 2 ਵਜੇ ਤੋਂ ਹੀ ਹੋਣਾ ਹੈ, ਇਸ ਲਈ ਇਸ ਮੈਚ ਦੀ ਤਰੀਕ ਬਦਲੀ ਜਾ ਸਕੀ ਹੈ।
ਵੀਡੀਓ ਲਈ ਕਲਿੱਕ ਕਰੋ -: