ਗੈਂਗਸਟਰਾਂ ਨੂੰ ਫੜਨ ਲਈ ਲਗਾਤਾਰ ਸੀਆਈਏ ਟੀਮ ਛਾਪੇ ਮਾਰ ਰਹੀ ਹੈ। CIA ਟੀਮ ਨੇ ਹੁਣ ਲੰਬੇ ਸਮੇਂ ਤੋਂ ਭਗੌੜਾ ਚੱਲ ਰਹੇ ਗੈਂਗਸਟਰ ਜਤਿੰਦਰ ਸਿੰਘ ਉਰਫ ਜਿੰਦੀ ਨੂੰ ਗ੍ਰਿਫਤਾਰ ਕੀਤਾ ਹੈ। ਜਿੰਦੀ ਨੂੰ ਦੇਰ ਰਾਤ ਪੁਲਿਸ ਨੇ ਫੜਿਆ। ਫਿਲਹਾਲ ਪੁਲਿਸ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।
ਜਿੰਦੀ ਤੇ ਉਸ ਦੇ ਸਾਥੀਆਂ ਨੇ ਸੀਆਈਏ ਸਟਾਫ ਨੂੰ ਸਵਿਫਟ ਕਾਰ ਨਾਲ ਕੁਚਲਣ ਦੀ 9 ਮਹੀਨੇ ਪਹਿਲਾਂ ਕੋਸ਼ਿਸ਼ ਕੀਤੀ ਸੀ। ਇੰਚਾਰਜ ਰਾਜੇਸ਼ ਸ਼ਰਮਾ ਨੇ ਬਦਮਾਸ਼ ਨੂੰ ਫੜਨ ਲਈ ਟਾਇਰ ‘ਤੇ 2 ਫਾਇਰ ਵੀ ਕੀਤੇ ਸਨ ਪਰ ਬਦਮਾਸ਼ ਫਰਾਰ ਹੋ ਗਿਆ ਸੀ। ਬਦਮਾਸ਼ ਜਿੰਦੀ ਡੇਢ ਸਾਲ ਤੋਂ ਵੱਖ-ਵੱਖ ਮਾਮਲਿਆਂ ਵਿਚ ਭਗੌੜਾ ਚੱਲ ਰਿਹਾ ਹੈ। ਸੂਤਰਾਂ ਮੁਤਾਬਕ ਕਾਂਗਰਸ ਸਰਕਾਰ ਦੇ ਸਮੇਂ ਜਿੰਦੀ ਦਾ ਪਾਰਟੀ ਵਿਚ ਕਾਫੀ ਰੁਤਬਾ ਰਿਹਾ ਹੈ।
ਜਿੰਦਾ ਨੇ 9 ਮਹੀਨੇ ਪਹਿਲਾਂ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਕਿਹਾ ਸੀ ਕਿ ਉਸ ਨੇ ਪੁਲਿਸ ਟੀਮ ‘ਤੇ ਪਿਸਤੌਲ ਨਹੀਂ ਤਾਣੀ। ਜਿੰਦੀ ਮੁਤਾਬਕ ਉਸ ਨੇ ਸੋਚਿਆ ਸੀ ਕਿ ਸ਼ਾਇਦ ਕੋਈ ਗੈਂਗਸਟਰ ਹੈ ਜੋ ਉਸ ਨੂੰ ਟਾਰਗੈੱਟ ਕਰ ਰਿਹਾ ਹੈ। ਇਹ ਸੋਚ ਕੇ ਉਸ ਨੇ ਗੱਡੀ ਉਥੋਂ ਭਜਾ ਲਈ।
ਇਹ ਵੀ ਪੜ੍ਹੋ : ਮਹਾਰਾਸ਼ਟਰ ਦੇ ਬੁਲਢਾਣਾ ‘ਚ 2 ਬੱਸਾਂ ਦੀ ਹੋਈ ਭਿਆਨਕ ਟੱਕਰ, 6 ਦੀ ਮੌ.ਤ, 20 ਤੋਂ ਵੱਧ ਜ਼ਖਮੀ
ਕਾਂਗਰਸ ਸਰਕਾਰ ਸਮੇਂ ਕਈ ਵਾਰ ਜਿੰਦੀ ਨੂੰ ਪੁਲਿਸ ਨੇ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਰਾਜਨੇਤਾਵਾਂ ਦੇ ਆਸ਼ੀਰਵਾਦ ਨਾਲ ਜਿੰਦੀ ਤੱਕ ਪੁਲਿਸ ਪਹੁੰਚ ਨਹੀਂ ਪਾਉਂਦੀ ਸੀ। ਹੁਣ ਪੰਜਾਬ ਵਿਚ ਸਰਕਾਰ ਆਮ ਆਦਮੀ ਪਾਰਟੀ ਦੀ ਹੈ, ਜੋ ਗੈਂਗਸਟਰਾਂ ‘ਤੇ ਲਗਾਤਾਰ ਪੁਲਿਸ ਜ਼ਰੀਏ ਨਕੇਲ ਕੱਸ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: